ਇਟਲੀ ਵਿੱਚ ਚੋਰਾਂ ਦੇ ਗ੍ਰੋਹ ਨੇ ਸਵੇਰੇ 4 ਵਜੇ ਰਿਟਾਇਰ ਡਾਕਟਰ ਦੇ ਘਰ ਘੁਸ ਕੇ ਕੀਤੀ ਲੁੱਟ ਅਤੇ ਡਾਕਟਰ ਨੂੰ ਬੁਰੀ ਤਰਾਂ ਕੁੱਟਿਆ ਤੇ ਪਤਨੀ ਦਾ ਕੰਨ ਕੱਟ ਦਿੱਤਾ

ਇਟਲੀ ਵਿੱਚ ਚੋਰਾਂ ਦੇ ਗ੍ਰੋਹ ਨੇ ਸਵੇਰੇ 4 ਵਜੇ ਰਿਟਾਇਰ ਡਾਕਟਰ ਦੇ ਘਰ ਘੁਸ ਕੇ ਕੀਤੀ ਲੁੱਟ ਅਤੇ ਡਾਕਟਰ ਨੂੰ ਬੁਰੀ ਤਰਾਂ ਕੁੱਟਿਆ ਤੇ ਪਤਨੀ ਦਾ ਕੰਨ ਕੱਟ ਦਿੱਤਾ

ਬੇਰਗਾਮੋ ਇਟਲੀ 29 ਸਤੰਬਰ (ਰਣਜੀਤ ਗਰੇਵਾਲ) ਪਿਛਲੇ ਦਿਨੀ ਇਟਲੀ ਦੀ ਰਾਜਧਾਨੀ ਰੋਮ ਦੇ ਨੇੜੇ ਪੈਂਦੇ ਸ਼ ਹਿਰ ਕੇਅਤੀ ਦੇ ਪੈਨਸ਼ਨ ਹੋਏ ਮਸ਼ਹੂਰ ਸਰਜਨ ਡਾਕਟਰ ਕਾਰਲੋ ਮਾਰਤੇਲੀ 69 ਸਾਲ ਦੇ ਘਰ (ਕੋਠੀ) ਵਿਚ ਸਵੇਰੇ ਚਾਰ ਵਜੇ ਚਾਰ ਚੋਰ ਖਿੜਕੀ ਵਿੱਚ ਲੱਗੀ ਗਰਿਲ ਨੂੰ ਕੱਟ ਕੇ ਘੁਸ ਗਏ, ਕਾਰਲੋ ਅਤੇ ਉਸ ਦੀ ਪਤਨੀ ਦੇ ਦੱਸਣ ਮੁਤਾਬਕ ਚੋਰਾਂ ਨੇ ਆਉਂਦੇ ਸਾਰ ਹੀ ਕਾਰਲੋ ਨੂੰ ਬੇਰਹਿਮੀ ਨਾਲ ਕੁਟਣਾ ਸੁਰੂ ਕਰ ਦਿੱਤਾ ਤੇ ਉਸ ਨੂੰ ਬੇਹੋਸ਼ੀ ਹਾਲਤ ਵਿਚ ਲੱਤਾਂ ਬਾਹਵਾਂ ਬੰਨ ਦਿੱਤੀਆਂ, ਅਤੇ ਡਾਕਟਰ ਦੀ ਘਰ ਵਾਲੀ ਨੀਵਾ ਬਾਜਾ ਨੂੰ ਵੀ ਬੰਨ ਲਿਆਂ, ਉਹ ਨੀਵਾ ਨੂੰ ਪੁਛਣ ਲੱਗੇ ਕਿ ਘਰ ਦੀ ਮੇਨ ਤੇਜੋਰੀ ਕਿਥੇ ਹੈ ਤਾਂ ਨੀਵਾ ਬਾਜਾ ਨੇ ਕਿਹਾ ਕਿ ਘਰ ਵਿਚ ਕੋਈ ਤਜੋਰੀ ਨਹੀ ਹੈ ਤਾਂ ਚੋਰਾਂ ਨੇ ਨੀਵਾ ਦਾ ਇੱਕ ਕੰਨ ਕੱਟ ਦਿੱਤਾ ਤੇ ਉਸ ਨੂੰ ਕਿਹਾ ਕਿ ਬੈਕ ਦੇ ਏ ਟੀ ਐਮ ਕਾਰਡ ਤੇ ਕਰੈਡਟ ਕਾਰਡ ਦੇਵੇ ਤੇ ਕੋਡ ਵੀ, ਨਹੀ ਤਾਂ ਉਹਨਾ ਦੇ ਟੁਕੜੇ ਟੁਕੜੇ ਕਰ ਦਿੱਤਾ ਜਾਵੇਗਾ, ਕਾਰਡ ਲੈ ਕੇ ਇੱਕ ਬੰਦਾ ਬਾਹਰ ਗਿਆ ਤੇ ਏ ਟੀ ਐਮ ਤੋਂ ਜਿੰਨੇ ਪੈਸੇ ਮਿਲੇ ਲੈ ਕੇ ਵਾਪਿਸ ਆਇਆ ਤੇ ਬਾਕੀ ਦੇ ਤਿੰਨ ਜਾਣੇ ਘਰ ਹੀ ਰਹੇ, ਸਾਰੇ ਘਰ ਦੀਆਂ ਅਲਮਾਰੀਆਂ ਤੋਂ ਲੈ ਕੇ ਹਰ ਥਾਂ ਦੀ ਫੋਲਾਫਾਲੀ ਤੋਂ ਬਾਅਦ ਉਹਨਾ ਨੇ ਘਰ ਦਾ ਸਾਰਾ ਕੀਮਤੀ ਸਮਾਂਨ ਅਤੇ ਮੋਬਾਇਲ ਲੈ ਕੇ ਡਾਕਟਰ ਦੀ ਫੀਅਟ ਗੱਡੀ ਲੈ ਕੇ ਫਰਾਰ ਹੋ ਗਏ, ਇਹ ਚੋਰਾਂ ਦੀ ਕਾਰਵਾਈ ਤਕਰੀਬਨ ਦੋ ਘੰਟੇ ਚਲਦੀ ਰਹੀ, ਸਵੇਰੇ 6 ਵਜੇ ਜਦੋਂ ਚੋਰ ਚਲੇ ਗਏ ਤਾਂ ਡਾਕਟਰ ਨੇ ਆਪਣੇ ਹੱਥ ਪੈਰ ਖੋਲੇ ਤੇ ਅਲਾਰਮ ਚਲਾਇਆ ਤੇ ਪੁਲਿਸ ਦੇ ਆਉਣ ਤੇ ਦੋਵਾਂ ਜੀਆਂ ਨੂੰ ਹਸਪਤਾਲ ਭੇਜਿਆ ਗਿਆ ਤੇ ਬਣਦੀ ਕਾਰਵਾਈ ਸੁਰੂ ਕੀਤੀ ਗਈ, ਚੋਰਾਂ ਦੇ ਘਰੋਂ ਚਲੇ ਜਾਣ ਤੋਂ ਬਾਅਦ ਡਾਕਟਰ ਨੇ ਦਸਿਆ ਕੇ ਸਾਡੇ ਤੋਂ ਬੋਲ ਵੀ ਨਹੀ ਸੀ ਹੋ ਰਿਹਾ, ਮੋਬਾਇਲ ਦੀ ਲੁਕੇਸ਼ਨ ਤੇ ਸੀ ਸੀ ਟੀ ਵੀ ਕੈਮਰਿਆਂ ਦੀ ਮੱਦਦ ਨਾਲ ਤਿੰਨ ਚੋਰਾਂ ਨੂੰ ਦੂਸਰੇ ਦਿਨ ਹੀ ਗ੍ਰਿਫਤਾਰ ਕਰ ਲਿਆ ਸੀ ਤੇ ਅਗਲੀ ਹੀ ਸ਼ਾਮ ਨੂੰ ਚੌਥਾ ਵੀ ਪੁਲਿਸ ਦੇ ਹੱਥ ਆ ਗਿਆ, ਇਨ੍ਹਾ ਚੋਰਾਂ ਵਿਚੋਂ ਤਿੰਨ ਜਾਣੇ ਰੋਮਾਨੀਆ ਦੇ ਹਨ ਜਿਨ੍ਹਾ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਦੱਸੀ ਗਈ ਹੈ, ਸਾਰੇ ਜਾਣੇ ਵਧੀਆ ਇਟਾਲੀਆ ਭਾਸਾ ਬੋਲਦੇ ਹਨ ਦੋ ਸਕੇ ਭਰਾ ਅਤੇ ਇੱਕ ਕਜਨ ਹਨ , ਚੌਥੇ ਵਾਰੇ ਪੂਰੀ ਜਾਣਕਾਰੀ ਨਹੀ ਮਿਲ ਸਕੀ ਕਿਹਾ ਜਾ ਰਿਹਾ ਹੈ ਕਿ ਉਹ ਇਟਾਲੀਅਨ ਵਿਅਕਤੀ ਹੈ, ਇਟਲੀ ਦੇ ਗ੍ਰਿਹ ਮੰਤਰੀ ਮਾਤਿਉ ਸਲਵੀਨੀ ਨੇ ਪੁਲਿਸ ਦਾ ਧੰਨਵਾਦ ਕਰਦੇ ਹੋਏ ਇਸ ਚੋਰ ਗ੍ਰੋਹ ਨੂੰ ਸਖਤ ਤੋਂ ਸਖਤ ਸਜਾ ਦੇਣ ਵਾਰੇ ਕਿਹਾ ਹੈ।

Share Button

Leave a Reply

Your email address will not be published. Required fields are marked *

%d bloggers like this: