ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਇਟਲੀ ਲਵੀਂਨੀਓ ਵਿਖੇ ਭਾਈ ਤਾਰੂ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆ ਧਾਰਮਿਕ ਸਮਾਗਮ ਕਰਵਾਇਆ ਗਿਆ

ਇਟਲੀ ਲਵੀਂਨੀਓ ਵਿਖੇ ਭਾਈ ਤਾਰੂ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆ ਧਾਰਮਿਕ ਸਮਾਗਮ ਕਰਵਾਇਆ ਗਿਆ
ਭਾਈ ਬ੍ਰਹਮਜੋਤ ਸਿੰਘ ਖਾਲਸਾ, ਬੀਬੀ ਸਤਨਾਮ ਕੌਰ ਖਾਲਸਾ ਅਤੇ ਸਾਥੀਆ ਵਲੋ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਦੀ ਹਾਜਰੀ ਭਰੀ ਗਈ

ਬੇਰਗਾਮੋ ਇਟਲੀ 24 ਜੁਲਾਈ (ਰਣਜੀਤ ਗਰੇਵਾਲ): ਕੁਰਬਾਨੀਆ ਨਾਲ ਭਰੇ ਸਿੱਖ ਇਤਿਹਾਸ ਵਿਚ ਭਾਈ ਤਾਰੂ ਸਿੰਘ ਦੀ ਸ਼ਹੀਦੀ ਇਕ ਵਿਲੱਖਣ ਸ਼ਹੀਦੀ ਹੈ ਜੇ ਆਖ ਲਿਆ ਜਾਵੇ ਕਿ ਉਨਾਂ ਦੀ ਸ਼ਹੀਦੀ ਦਾ ਜਿਕਰ ਕੀਤਿਆ ਬੇਗੈਰ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆ ਦੀ ਗੱਲ ਕੀਤੀ ਜਾਵੇ ਤਾ ਉਹ ਭਾਈ ਤਾਰੂ ਸਿੰਘ ਵਲੋ ਸਿੱਖ ਕੌਮ ਲਈ ਦਿੱਤੀ ਲਾਸਾਨੀ ਸ਼ਹਾਦਤ ਨਾਲ ਕਿਸੇ ਬੇਇਨਸਾਫੀ ਤੋ ਘੱਟ ਨਹੀ ਹੋਵੇਗਾ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਭਾਈ ਤਾਰੂ ਸਿੰਘ ਦੀ ਯਾਦ ਚੋ ਕਰਵਾਏ ਸ਼ਹੀਦੀ ਸਮਾਗਮ ਵਿਚ ਬੋਲਦੇ ਹੋਏ ਵੱਖ ਵੱਖ ਬੁਲਾਰਿਆ ਦੁਆਰਾ ਕੀਤਾ ਗਿਆ।

ਇਸ ਮੌਕੇ ਸਜਾਏ ਖੁੱਲੇ ਦੀਵਾਨਾਂ ਵਿਚ ਜੁੜ ਬੈਠੀਆ ਸੰਗਤਾਂ ਨੂੰ ਭਾਈ ਬ੍ਰਹਮਜੋਤ ਸਿੰਘ ਖਾਲਸਾ, ਬੀਬੀ ਸਤਨਾਮ ਕੌਰ ਖਾਲਸਾ ਅਤੇ ਸਾਥੀਆ ਵਲੋ ਗੁਰਬਾਣੀ ਕੀਰਤਨ ਰਾਹੀ ਗੁਰੂ ਇਤਿਹਾਸ ਸ਼ਰਵਣ ਕਰਵਾਉਦੇ ਹੋਏ ਹਾਜਰੀਆ ਭਰੀਆ ਗਈਆ। ਗੁਰਦੁਆਰਾ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਦਲਬੀਰ ਸਿੰਘ ਵਲੋ ਜੱਥੇ ਨੂੰ ਵਿਸ਼ੇਸ਼ੇ ਤੌਰ ਤੇ ਸਨਮਾਨ੍ਹਿਤ ਵੀ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: