ਇਟਲੀ: ਰਾਸ਼ਟਰਪਤੀ ਨੇ ਨਵਾਂ ਪ੍ਰਧਾਨ ਮੰਤਰੀ ਚੁਣਨ ਲਈ ਦਿੱਤਾ 24 ਘੰਟਿਆਂ ਦਾ ਸਮਾਂ

ss1

ਇਟਲੀ: ਰਾਸ਼ਟਰਪਤੀ ਨੇ ਨਵਾਂ ਪ੍ਰਧਾਨ ਮੰਤਰੀ ਚੁਣਨ ਲਈ ਦਿੱਤਾ 24 ਘੰਟਿਆਂ ਦਾ ਸਮਾਂ

ਰੋਮ, 12 ਮਈ: ਇਟਲੀ ਵਿੱਚ ਸਰਕਾਰ ਬਣਾਉਣ ਲਈ ਬਹੁਮਤ ਹਾਸਲ ਰਾਜਨੀਤਿਕ ਪਾਰਟੀਆਂ ਵੱਲੋਂ ਚੱਲ ਰਹੀ ਖਿੱਚੋ-ਤਾਣ 13 ਮਈ ਤਕ ਸਮਾਪਤ ਹੋ ਸਕਦੀ ਹੈ ਕਿਉਂਕਿ ਹਾਲ ਹੀ ਵਿੱਚ ਹੋਈ ਇੱਕ ਹੰਗਾਮੀ ਮੀਟਿੰਗ ਵਿੱਚ ਸਰਕਾਰ ਬਣਾਉਣ ਲਈ ਕਾਫ਼ੀ ਗੰਭੀਰਤਾ ਨਾਲ ਵਿਚਾਰਾਂ ਹੋਈਆਂ ਹਨ | ਰਾਸ਼ਟਰਵਾਦੀ ਲੀਗ ਦੇ ਆਗੂ ਮਤੇਓ ਸਲਵੀਨੀ ਨੇ ਡਿਪਾਰਟਮੈਂਟ ਦੇ ਹੇਠਲੇ ਸਦਨ ਚੈਂਬਰ ਵਿੱਚ (ਚਿੰਕਵੇ ਸਤੇਲੇ) ਪੰਜ ਤਾਰਾ ਲਹਿਰ ਦੇ ਪ੍ਰਮੁੱਖ ਲੂਈਜੀ ਦੀ ਮਾਓ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਜਿੰਨੀ ਛੇਤੀ ਹੋ ਸਕੇ ਸਰਕਾਰ ਬਣਾਉਣਾ ਹੈ|
ਜ਼ਿਕਰਯੋਗ ਹੈ ਕਿ 4 ਮਾਰਚ, 2018 ਨੂੰ ਹੋਈਆਂ ਲੋਕ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਰਾਜਨੀਤਿਕ ਸੱਜੇ ਪੱਖੀ ਗਠਜੋੜ ‘ਚੈਂਟਰੋ ਦੇਸਤਰਾ’ ਕਰੀਬ ਪਿਛਲੇ ਦੋ ਮਹੀਨਿਆਂ ਤੋਂ ਇਟਲੀ ਦੀ ਸਰਕਾਰ ਬਣਾਉਣ ਵਿੱਚ ਅਸਫਲ ਰਿਹਾ ਸੀ, ਜਿਸ ਕਾਰਨ ਮਜ਼ਬੂਰੀ ਕਾਰਨ ਰਾਸ਼ਟਰਪਤੀ ਸੇਰਜੀਓ ਮੈਟਾਰੇਲਾ ਨੂੰ ਇਹ ਐਲਾਨ ਕਰਨਾ ਪਿਆ ਕਿ ਜੇਕਰ 24 ਘੰਟਿਆਂ ਵਿੱਚ ਸੱਜੇ ਪੱਖੀ ਗਠਜੋੜ ਸਰਕਾਰ ਨਹੀਂ ਬਣਾਉਣਗੇ ਤਾਂ ਉਨ੍ਹਾਂ ਨੂੰ ਜੁਲਾਈ ਵਿੱਚ ਦੁਬਾਰਾ ਚੋਣਾਂ ਕਰਵਾਉਣੀਆਂ ਪੈਣਗੀਆਂ | ਇਸ ਦੇ ਮੱਦੇ ਨਜ਼ਰ ਸੱਜੇ ਪੱਖੀ ਗਠਜੋੜ ਚੈਂਟਰੋ ਦੇਸਤਰਾ ਨੇ 13 ਮਈ ਨੂੰ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਹੈ|
13 ਮਈ ਨੂੰ ਸੱਜੇ ਪੱਖੀ ਗਠਜੋੜ ਸਰਕਾਰ ਬਣਾਉਣ ਲਈ ਆਪਣੇ ਵਿਚਾਰ-ਵਟਾਂਦਰੇ ਦੀ ਰਿਪੋਰਟ ਰਾਸ਼ਟਰਪਤੀ ਨੂੰ ਭੇਜ ਦੇਣਗੇ ਤੇ 14 ਮਈ ਨੂੰ ਰਾਸ਼ਟਰਪਤੀ ਇਟਲੀ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਸਹੁੰ ਚੁੱਕਾ ਸਕਦੇ ਹਨ| ਇਟਲੀ ਦਾ ਨਵਾਂ ਪ੍ਰਧਾਨ ਮੰਤਰੀ ਕੌਣ ਬਣੇਗਾ ਇਹ ਰਾਜ ਹਾਲੇ ਤੱਕ ਸੱਜੇ ਪੱਖੀ ਗਠਜੋੜ ਨੇ ਨਹੀਂ ਖੋਲ੍ਹਿਆ|

Share Button

Leave a Reply

Your email address will not be published. Required fields are marked *