Sun. Jun 16th, 2019

ਇਟਲੀ ਬੇਰਗਾਮੋ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸੁਜਾਏ ਗਏ

ਇਟਲੀ ਬੇਰਗਾਮੋ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸੁਜਾਏ ਗਏ

ਬੇਰਗਾਮੋ ਇਟਲੀ 7 ਅਪ੍ਰੈਲ (ਰਣਜੀਤ ਗਰੇਵਾਲ)—ਇਟਲੀ ਦੇ ਸਹਿਰ ਬੇਰਗਾਮੋ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ 7 ਅਪ੍ਰੈਲ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਕੋਰਤੇਨੌਵਾ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਲਾਨਾ ਮਹਾਨ ਨਗਰ ਕੀਰਤਨ ਸਰਧਾ ਭਾਵਨਾ ਨਾਲ ਸੁਜਾਏ ਗਏ, ਜਿਸ ਦੋਰਾਨ ਬੇਰਗਾਮੋ ਤੋਂ ਇਲਾਵਾ ਇਟਲੀ ਦੇ ਵੱਖ-ਵੱਖ ਸਹਿਰਾਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਨੇ ਸ਼ਮੂਲੀਅਤ ਕੀਤੀ, ਸਹਿਰ ਦੀਆਂ ਗਲੀਆਂ ਕੇਸਰੀ ਰੰਗ ਵਿੱਚ ਰੰਗੀਆ ਗਈਆਂ, ਨਗਰ ਕੀਰਤਨ ਦੋਰਾਨ ਇਟਲੀ ਦੇ ਕਈ ਪ੍ਰ੍ਸਿੱਧ ਕੀਰਤਨੀ ਜਥੇ ਤੇ ਢਾਡੀ ਜਥਿਆਂ ਵਲੋਂ ਸੰਗਤਾਂ ਦੀ ਹਾਜਰੀ ਭਰੀ ਗਈ ਅਤੇ ਬੱਚਿਆਂ ਨੇ ਵੀ ਸਟੇਜ ਤੋਂ ਸਬਦ ਗਾਇਨ ਕੀਤੇ, ਸੇਵਾਦਾਰਾਂ ਵਲੋਂ ਹਰ ਤਰਾਂ ਦੇ ਲੰਗਰ ਸਟਾਲ ਲਗਾਏ ਗਏ, ਗੁਰਦੁਆਰਾ ਸਾਹਿਬ ਦੀ ਪ੍ਰਬਧਕ ਕਮੇਟੀ ਵਲੋਂ ਪਹੁੰਚੀਆਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀ ਤਾ ਗਿਆ|

Leave a Reply

Your email address will not be published. Required fields are marked *

%d bloggers like this: