ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਇਟਲੀ ਨੇ ਅਬਾਦੀ ਵਧਾਉਣ ਲਈ ਵਿਦੇਸ਼ੀਆਂ ਲਈ ਖੋਲ੍ਹੇ ਦਰ

ਇਟਲੀ ਨੇ ਅਬਾਦੀ ਵਧਾਉਣ ਲਈ ਵਿਦੇਸ਼ੀਆਂ ਲਈ ਖੋਲ੍ਹੇ ਦਰ

ਰੋਮ: ਇਟਲੀ ਦੇ ਕਈ ਪਿੰਡ ਇੱਥੇ ਵਿਦੇਸ਼ੀਆਂ ਨੂੰ ਵਸਾਉਣ ਦੀ ਮੁਹਿੰਮ ‘ਚ ਲੱਗੇ ਹੋਏ ਹਨ। ਇਸ ਲਈ ਨਵੇਂ ਆਫਰ ਵੀ ਦਿੱਤੇ ਜਾ ਰਹੇ ਹਨ। ਇੱਕ ਕਸਬੇ ਨੇ ਆਫਰ ਦਿੱਤਾ ਹੈ ਕਿ ਇੱਥੇ ਵੱਸਣ ਵਾਲੇ ਹਰ ਵਿਦੇਸ਼ੀ ਨੂੰ 10 ਹਜ਼ਾਰ ਡਾਲਰ ਯਾਨੀ ਕਰੀਬ 7 ਲੱਖ ਰੁਪਏ ਦਿੱਤੇ ਜਾਣਗੇ। ਇੱਕ ਹੋਰ ਪਿੰਡ ਨੇ ਐਲਾਨ ਕੀਤਾ ਹੈ ਕਿ ਇੱਥੇ ਆਉਣ ਵਾਲੇ ਜੋੜੇ ਨੂੰ ਪ੍ਰਤੀ ਬੱਚੇ ਦੇ ਹਿਸਾਬ ਨਾਲ ਇੱਕ ਹਜ਼ਾਰ ਡਾਲਰ ਦਿੱਤੇ ਜਾਣਗੇ।
ਇਟਲੀ ‘ਚ ਸਥਾਨਕ ਜਾਇਦਾਦ ਨੂੰ ਲੈ ਕੇ ਕਾਨੂੰਨ ਕਾਫੀ ਪੇਚੀਦਾ ਹਨ। ਪੀਡਮੌਂਟ ਦੇ ਇੱਕ ਛੋਟੇ ਪਿੰਡ ਲੋਕਾਨਾ ਨੇ ਐਲਾਨ ਕੀਤਾ ਹੈ ਕਿ ਉਸ ਦੇ ਪਿੰਡ ‘ਚ ਵੱਸਣ ਵਾਲਿਆਂ ਨੂੰ ਤਿੰਨ ਸਾਲ ਤੱਕ ਸਵਾ ਸੱਤ ਲੱਖ ਰੁਪਏ ਦਿੱਤੇ ਜਾਣਗੇ। ਜੇਕਰ ਜੋੜੇ ਦਾ ਇੱਕ ਬੱਚਾ ਹੈ ਤਾਂ ਉਨ੍ਹਾਂ ਨੂੰ ਸਾਲ ਦੇ 6 ਹਜ਼ਾਰ ਯੂਰੋ ਕਰੀਬ 5 ਲੱਖ ਰੁਪਏ ਦਿੱਤੇ ਜਾਣਗੇ।
ਲੋਕਾਨਾ ਦੇ ਮੇਅਰ ਜਿਯੋਵਾਨੀ ਬਰੂਨੋ ਮੇਤੀਏ ਦਾ ਕਹਿਣਾ ਹੈ ਕਿ ਸਾਡੀ ਆਬਾਦੀ ਲਗਾਤਾਰ ਘੱਟ ਹੋ ਰਹੀ ਹੈ। 1900 ਦੀ ਸ਼ੁਰੂਆਤ ‘ਚ 7 ਹਜ਼ਾਰ ਤੋਂ ਜ਼ਿਆਦਾ ਲੋਕ ਰਹਿੰਦੇ ਸੀ। 1500 ਲੋਕ ਬਾਹਰ ਕੰਮ ਕਰਨ ਚਲੇ ਗਏ। ਬੱਚਿਆਂ ਦੀ ਘੱਟ ਗਿਣਤੀ ਕਾਰਨ ਸਕੂਲ ਬੰਦ ਹੋ ਗਏ। ਲੋਕਾਨਾ ‘ਚ ਹਰ ਸਾਲ ਕਰੀਬ 40 ਲੋਕਾਂ ਦੀ ਮੌਤ ਤੇ ਸਿਰਫ 10 ਬੱਚਿਆਂ ਦਾ ਜਨਮ ਹੁੰਦਾ ਹੈ।
ਮੇਤੀਏ ਨੇ ਪਹਿਲਾਂ ਸਿਰਫ ਵਿਦੇਸ਼ੀਆਂ ਨੂੰ ਹੀ ਆਫਰ ਦਿੱਤਾ ਸੀ ਪਰ ਹੁਣ ਪਿੰਡ ਨੂੰ ਬਚਾਉਣ ਲਈ ਉਨ੍ਹਾਂ ਨੇ ਵਿਦੇਸ਼ਾਂ ‘ਚ ਰਹਿਣ ਵਾਲੇ ਨੌਨ-ਇਤਾਲਵੀ ਲੋਕਾਂ ਨੂੰ ਵੀ ਇਸ ਆਫਰ ‘ਚ ਸ਼ਾਮਲ ਕੀਤਾ ਹੈ। ਇੱਕ ਹੋਰ ਕਸਬੇ ਬੌਰਗੋਮੇਜਵੇਲ ਨੇ ਵੀ ਲੋਕਾਂ ਨੂੰ ਵਸਾਉਣ ਲਈ ਬੰਦ ਪਏ ਕੌਟੇਜ ਇੱਕ ਡਾਲਰ ‘ਚ ਵੇਚਣ ਦੀ ਯੋਜਨਾ ਬਣਾਈ ਹੈ।
ਦੱਖਣੀ ਪੁਗਲੀਆ ਦੇ ਕੇਂਡੇਲਾ ਕਸਬੇ ‘ਚ ਵੱਸਣ ਲਈ 2 ਹਜ਼ਾਰ ਯੂਰੋ ਦਾ ਆਫਰ ਦਿੱਤਾ ਸੀ। ਸਾਰਡੀਨੀਆ ਦੇ ਅੋਲੋਲਾਈ ਕਸਬੇ ‘ਚ ਇੱਕ ਯੂਰੋ ‘ਚ ਘਰ ਵੇਚਣ ਦੇ ਆਫਰ ਤਹਿਤ ਕਈ ਘਰ ਵੇਚੇ ਜਾ ਚੁੱਕੇ ਹਨ। ਛੇ ਰੈਨੋਵੇਟ ਹੋ ਰਹੇ ਹਨ ਤੇ 20 ਜਲਦੀ ਹੀ ਨਵੇਂ ਮਾਲਕਾਂ ਨੂੰ ਦਿੱਤੇ ਜਾਣਗੇ।
ਉਧਰ ਰੋਮ ਦੀ ਲੁਈਸ ਯੂਨੀਵਰਸੀਟੀ ਦੇ ਇਤਿਹਾਸ ਦੇ ਪ੍ਰੋਫੈਸਰ ਆਂਦਰੀਆ ਉਂਗਾਰੀ ਦਾ ਕਹਿਣਾ ਹੈ ਕਿ ਇਹ ਸਭ ਘੱਟ ਸਮੇਂ ਲਈ ਚੰਗਾ ਹੈ। ਵਿਦੇਸ਼ੀ ਇਟਲੀ ਦੀ ਖੂਬਸੂਰਤੀ ਨੂੰ ਪਿਆਰ ਕਰਦੇ ਹਨ ਤੇ ਛੁੱਟੀਆਂ ਮਨਾਉਣ ਆਉਂਦੇ ਹਨ। ਜੇਕਰ ਤੁਸੀਂ ਵਿਦੇਸ਼ੀਆਂ ਨੂੰ ਇੱਥੇ ਵਸਾਉਣਾ ਚਾਹੁੰਦੇ ਹੋ ਤਾਂ ਇਸ ਲਈ ਬੁਨਿਆਦੀ ਸੁਵਿਧਾਵਾਂ ਦੇਣੀਆਂ ਹੋਣਗੀਆਂ।

Leave a Reply

Your email address will not be published. Required fields are marked *

%d bloggers like this: