ਇਟਲੀ ਦੇ ਸ਼ਹਿਰ ਵਾਰੇਜੇ ਵਿੱਚ ਸ਼ਾਤੀ ਮਾਚਰ ਕੱਢਿਆ ਗਿਆ

ss1

ਇਟਲੀ ਦੇ ਸ਼ਹਿਰ ਵਾਰੇਜੇ ਵਿੱਚ ਸ਼ਾਤੀ ਮਾਚਰ ਕੱਢਿਆ ਗਿਆ
ਕਲਤੂਰਾ ਸਿੱਖ ਇਟਲੀ ਵਲੋ ਕੀਤੀ ਗਈ ਸ਼ਮੂਲੀਅਤ

ਮਿਲਾਨ 26 ਸਤੰਬਰ 2017 (ਬਲਵਿੰਦਰ ਸਿੰਘ ਢਿੱਲੋ) :- ਇਟਲੀ ਦੇ ਸ਼ਹਿਰ ਵਾਰੇਜੇ ਵਿੱਚ ਇਟਲੀ ਵੱਸਦੇ ਵੱਖ-ਵੱਖ ਧਰਮਾ ਅਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵਲੋ ਸ਼ਾਤੀ ਮਾਚਰ ਕੱਢਿਆ ਗਿਆ। ਜਿਸ ਵਿੱਚ ਸਿੱਖ ਧਰਮ ਵਲੋ ਕਲਤੂਰਾ ਸਿੱਖ ਇਟਲੀ ਦੇ ਮੈਂਬਰਾਂ ਤਰਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਸੰਦੀਪ ਸਿੰਘ ਅਤੇ ਵਾਰੇਜੇ ਸ਼ਹਿਰ ਵਿੱਚ ਵੱਸਦੇ ਸਮੂਹ ਸਿੱਖਾ ਨੇ ਸਮੂਲੀਅਤ ਕੀਤੀ। ਅਤੇ ਕਲਤੂਰਾ ਸਿੱਖ ਇਟਲੀ ਦੇ ਮੈਂਬਰਾਂ ਵਲੋ ਸਿੱਖ ਧਰਮ ਵਾਰੇ ਚਾਨਣਾ ਪਾਇਆ ਗਿਆ। ਇਹ ਮਾਰਚ ਵਾਰੇਜੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚੋ ਹੁੰਦਾ ਹੋਇਆ ਸ਼ਹਿਰ ਦੀ ਮੇਨ ਪਾਰਕ ਵਿੱਚ ਸਮਾਪਤ ਹੋਇਆ। ਇਸ ਸ਼ਾਤੀ ਮਾਚਰ ਦਾ ਮੇਨ ਮੁੱਦਾ ਰਿਹਾ ਕਿ ਧਰਤੀ ਦੀ ਸੁੰਦਰਤਾ ਕਾਇਮ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਇਟਲੀ ਵੱਸਦੇ ਵੱਖ-ਵੱਖ ਧਰਮਾ ਦੇ ਲੋਕਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।

Share Button

Leave a Reply

Your email address will not be published. Required fields are marked *