Tue. Jun 25th, 2019

ਇਟਲੀ ਦੇ ਫਿਓਰੇਂਟੀਨਾ ਫੁੱਟਬਾਲ ਟੀਮ ਦੇ ਕੈਪਟਨ ਦੈਵੀਡ ਅਸਟੋਰੀ (31) ਦੀ 4 ਮਾਰਚ ਨੂੰ ਹੋਈ ਹੋਟਲ ਦੇ ਕਮਰੇ ਚ ਅਚਾਨਕ ਮੌਤ

ਇਟਲੀ ਦੇ ਫਿਓਰੇਂਟੀਨਾ ਫੁੱਟਬਾਲ ਟੀਮ ਦੇ ਕੈਪਟਨ ਦੈਵੀਡ ਅਸਟੋਰੀ (31) ਦੀ 4 ਮਾਰਚ ਨੂੰ ਹੋਈ ਹੋਟਲ ਦੇ ਕਮਰੇ ਚ ਅਚਾਨਕ ਮੌਤ
ਇਟਲੀ ਅਤੇ ਯੂਰਪ ਦੇ ਫੁੱਟਬਾਲ ਚਹੇਤਿਆਂ ਨੂ ਵੱਡਾ ਘਾਟਾ

ਬੇਰਗਾਮੋ ਇਟਲੀ 4 ਮਾਰਚ (ਰਣਜੀਤ ਗਰੇਵਾਲ)- ਇਟਲੀ ਦੇ ਫਿਓਰੇਂਟੀਨਾ ਫੁੱਟਬਾਲ ਟੀਮ ਦੇ ਕੈਪਟਨ ਦੈਵੀਡ ਅਸਟੋਰੀ (31) ਦੀ 4 ਮਾਰਚ ਨੂੰ ਹੋਈ ਅਚਾਨਕ ਮੌਤ ਤੇ ਇਟਲੀ ਦੇ ਖੇਡ ਪ੍ਰੇਮੀਆ ਨੂੰ ਨਾ ਪੂਰਾ ਹੋਂ ਵਾਲਾ ਘਾਟਾ ਪਿਆ ਹੈ| ਪ੍ਰੈਸ ਨੂੰ ਮਿਲੀ ਜਾਣਕਾਰੀ ਮੁਤਾਬਕ
ਦੈਵੀਡ ਅਸਟੋਰੀ ਟੀਮ ਸਮੇਤ ਲਾ ਡੀ ਮੋਰੇਟ ਹੋਟਲ ਵਿੱਚ ਠਹਿਰੇ ਹੋਏ ਸਨ, 4 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 9.30ਵਜੇ ਜਦੋਂ ਦੈਵੀਡ ਅਸਟੋਰੀ ਨਾਸਤੇ ਤੇ ਨਹੀ ਪਹੁੰਚਿਆ ਤਾਂ ਉਸ ਦੇ ਹੋਟਲ ਰੂਮ ਤੱਕ ਪਹੁੰਚ ਕਰਨ ਤੱਕ ਪਤਾ ਲੱਗਾ ਕੇ ਉਹ ਆਪਣੇ ਕਮਰੇ ਵਿੱਚ ਮਰਿਆ ਪਿਆ ਹੈ, ਦੈਵੀਡ ਅਸਟੋਰੀ ਦੀ ਮੌਤ ਦੇ ਕਾਰਨਾ ਦਾ ਖਬਰ ਲਿਖਣ ਤੱਕ ਪੱਕਾ ਪਤਾ ਨਹੀ ਲੱਗ ਸਕਿਆ, ਦੱਸਣਯੋਗ ਹੈ ਦੈਵੀਡ ਅਸਟੋਰੀ ਦੋ ਹਫਤੇ ਪਹਿਲਾਂ ਹੀ ਪਿਤਾ ਬਣੇ ਸਨ, ਮਜਿਸਟਰੇਟ ਦੇ ਆਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਹੈ|

Leave a Reply

Your email address will not be published. Required fields are marked *

%d bloggers like this: