Sat. Apr 4th, 2020

ਇਟਲੀ ਦੇ ਨਕਸ਼ੇ ਤੇ ਫਿਰ ਹੋਈ ਭਾਰਤੀਆਂ ਦੀ ਬੱਲੇ ਬੱਲੇ, ਰੋਪੜ ਦੇ ਅਰਸ਼ਦੀਪ ਨੇ ਜਿੱਤਿਆ ਸਿਲਵਰ ਮੈਡਿਲ

ਇਟਲੀ ਦੇ ਨਕਸ਼ੇ ਤੇ ਫਿਰ ਹੋਈ ਭਾਰਤੀਆਂ ਦੀ ਬੱਲੇ ਬੱਲੇ, ਰੋਪੜ ਦੇ ਅਰਸ਼ਦੀਪ ਨੇ ਜਿੱਤਿਆ ਸਿਲਵਰ ਮੈਡਿਲ

ਮਿਲਾਨ ਇਟਲੀ 2 ਫਰਵਰੀ (ਸਾਬੀ ਚੀਨੀਆ) ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ ਜਿੱਥੇ ਸਖਤ ਮਿਹਨਤਾਂ ਕਰਕੇ ਆਪਣੇ ਘਰੇਲੂ ਹਲਾਤਾਂ ਨੂੰ ਚੰਗੇ ਬਣਾਇਆ ਹੈ ਉੱਥੇ ਦੂਜੇ ਪੀੜ੍ਹੀ ਵੱਲੋ ਪੜਾਈ ਅਤੇ ਖੇਡ ਖੇਤਰ ਵਿਚ ਮਾਰੀਆਂ ਜਾ ਰਹੀਆਂ ਮੱਲਾਂ ਭਾਰਤ ਵਾਸੀਆਂ ਲਈ ਮਾਣ ਵਾਲੀ ਗੱਲ ਬਣ ਰਹੀਆ ਨੇ।
ਇਟਲੀ ਦੇ ਜਿਲ੍ਹਾ ਮਾਨਤੋਵਾ ਵਿਚ ਰਹਿੰਦੇ ਪੰਜਾਬੀ ਗੱਭਰੂ ਅਰਸ਼ਦੀਪ ਸਿੰਘ ਸੈਣੀ ਨੇ ਮਿਲਾਨ ਵਿਚ ਹੋਈ ਨੈਸ਼ਨਲ ਪਾਵਰ ਲਿੰਫਟਿੰਗ ਚੈਪੀਅਨਸ਼ਿਪ ਵਿਚ 205 ਕਿਲੋ ਭਾਰ ਚੁੱਕ ਕੇ ਦੂਸਰਾ ਸਥਾਨ ਪ੍ਰਾਪਤ ਕਰਦਿਆ ਇਟਲੀ ਦੇ ਨਕਸ਼ੇ ਤੇ ਭਾਰਤ ਵਾਸੀਆਂ ਦੀ ਬੱਲੇ ਬੱਲੇ ਕਰਵਾ ਦਿੱਤੀ ਹੈ। ਪੰਜਾਬ ਦੇ ਰੋਪੜ ਜਿਲ੍ਹੇ ਨਾਲ ਸਬੰਧਤ 17 ਸਾਲਾਂ ਅਰਸ਼ਦੀਪ ਸੈਣੀ ਨੇ ਭਰ ਵਰਗ ਵਿਚ ਹੋਏ ਮੁਕਾਬਲਿਆ ਵਿਚ 205 ਕਿਲੋ ਭਾਰ ਚੁੱਕ ਕਿ ਸਿਲਵਰ ਮੈਡਿਲ ਜਿੱਤਕੇ ਦੇਸ਼ ਵਾਸੀਆ ਦਾ ਮਾਣ ਵਧਾਇਆ ਹੈ ਆਪਣੇ ਕੋਚ ਮਾਤੇੳ ਰੇਜਾਦੈਲੀ ਅਤੇ ਟੀਮ ਪ੍ਰਬੰਧਕਾਂ ਦਾ ਧੰਨਵਾਦ ਕਰਦਿਆ ਪਰਿਵਾਰ ਵੱਲੋ ਮਿਲ ਰਹੇ ਸਾਥ ਦਾ ਜਿਕਰ ਕਰਦਿਆ ਆਖਿਆ ਜੇ ਮੌਕੇ ਮਿਲਿਆ ਤਾ ਆਪਣੇ ਪੁਰਖਾ ਦੀ ਜਨਮ ਭੂਮੀ ਭਾਰਤ ਦੀ ਜਮੀਨ ਤੇ ਜਾਕੇ ਖੇਡਣਾਂ ਚਾਹੁੰਦਾ ਹੈ। ਇਸੇ ਤਰਾਂ ਮੈਡਿਲ ਜਿੱਤਗੇ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

You may have missed

%d bloggers like this: