Sat. Apr 4th, 2020

ਇਟਲੀ ਤੋਂ ਪਰਤੇ ਮੋਹਾਲੀ ਦੇ ਡੀਸੀ ਨੂੰ ਆਇਸੋਲੇਸ਼ਨ ਵਾਰਡ ‘ਚ ਰੱਖਿਆ

ਇਟਲੀ ਤੋਂ ਪਰਤੇ ਮੋਹਾਲੀ ਦੇ ਡੀਸੀ ਨੂੰ ਆਇਸੋਲੇਸ਼ਨ ਵਾਰਡ ‘ਚ ਰੱਖਿਆ

ਪੂਰੀ ਦੁਨੀਆ ਦੇ ਨਾਲ-ਨਾਲ ਭਾਰਤ ‘ਚ ਵੀ ਕੋਰੋਨਾ ਵਾਇਰਸ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਸਰਕਾਰ ਵੀ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਡੀਸੀ ਗਿਰੀਸ਼ ਦਿਆਲਨ ਆਪਣੀ ਪਤਨੀ ਅਵਨੀਤ ਕੌਂਡਲ ਨਾਲ ਵਿਦੇਸ਼ ਤੋਂ ਪਰਤੇ ਹਨ। ਕੋਰੋਨਾ ਤੋਂ ਬਚਾਅ ਨੂੰ ਵੇਖਦਿਆਂ ਉਨ੍ਹਾਂ ਨੂੰ ਆਇਸੋਲੇਸ਼ਨ ਵਾਰਡ ‘ਚ ਭਰਤੀ ਕੀਤੀ ਗਿਆ ਹੈ।

ਡੀਸੀ ਗੀਰੀਸ਼ ਦਿਆਲਨ ਅਤੇ ਉਨ੍ਹਾਂ ਦੀ ਪਤਨੀ ਐਸਐਸਪੀ ਅਵਨੀਤ ਕੌਂਡਲ 25 ਫਰਵਰੀ ਨੂੰ ਐਕਸ ਇੰਡੀਆ ਲੀਵ ‘ਤੇ ਇਟਲੀ, ਸਵੀਜ਼ਰਲੈਂਡ ਗਏ ਸਨ। 4 ਮਾਰਚ ਨੂੰ ਉਹ ਭਾਰਤ ਪਰਤੇ। ਅਵਨੀਤ ਕੌਂਡਲ ਫਤਿਹਗੜ੍ਹ ਸਾਹਿਬ ‘ਚ ਬਤੌਰ ਐਸਐਸਪੀ ਸੇਵਾਵਾਂ ਦੇ ਰਹੇ ਹਨ।ਦੋਵਾਂ ਪਤੀ-ਪਤਨੀ ਨੂੰ 14 ਦਿਨ ਲਈ ਆਈਸੋਲੇਸ਼ਨ ਵਾਰਡ ‘ਚ ਨਿਗਰਾਨੀ ਲਈ ਰੱਖਿਆ ਗਿਆ ਹੈ।ਦੱਸਣਯੋਗ ਹੈ ਕਿ ਹੁਣ ਤੱਕ ਭਾਰਤ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 73 ਹੋ ਗਈ ਤੇ ਪੰਜਾਬ ‘ਚ ਵੀ ਇੱਕ ਮਰੀਜ਼ ‘ਚ ਕੋਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

You may have missed

%d bloggers like this: