Mon. Apr 22nd, 2019

ਇਟਲੀ ਚ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਵਿਅਕਤੀ ਦੀ ਮੌਤ, ਤਿੰਨ ਹੋਰ ਗੰਭੀਰ ਜਖਮੀ

ਇਟਲੀ ਚ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਵਿਅਕਤੀ ਦੀ ਮੌਤ, ਤਿੰਨ ਹੋਰ ਗੰਭੀਰ ਜਖਮੀ
ਧੁੰਦ ਕਾਰਨ ਵਾਪਰਿਆ ਹਾਦਸਾ


ਮਿਲਾਨ 30 ਜਨਵਰੀ 2018 (ਬਲਵਿੰਦਰ ਸਿੰਘ ਢਿੱਲੋ) :- ਇਟਲੀ ਦੇ ਵੀਨਸ-ਬਲੋਨੀਆ ਰਾਸ਼ਟਰੀ ਹਾਈ ਵੇ-13 ਤੇ ਬੀਤੇ ਦਿਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇਕ ਪੰਜਾਬੀ ਵਿਅਕਤੀ ਦੀ ਮੌਤ ਹੋ ਜਾਣ ਅਤੇ ਤਿੰਨ ਹੋਰ ਦੇ ਗੰਭੀਰ ਜਖਮੀ ਹੋਣ ਦੀ ਦੁੱਖਦਾਈ ਖਬਰ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਜਦੋਂ  ਇਹ ਸਾਰੇ ਵਿਅਕਤੀ ਵੈਨ ਰੂਪੀ (ਮਿੰਨੀ ਬੱਸ) ਆਟੋ ਵਿੱਚ ਸਵਾਰ ਹੋ ਕੇ  ਸਵੇਰੇ 7:30 ਤੇ ਕੰਮ ਲਈ ਬਲੋਨੀਆ ਸ਼ਹਿਰ ਵੱਲ ਜਾ ਰਹੇ ਸਨ। ਰੋਵੀਗੋ ਸ਼ਹਿਰ ਨੇੜੇ ਸੰਘਣੀ ਧੁੰਦ ਕਾਰਨ ਟ੍ਰੈਫਿਕ ਇਕ ਦਮ ਰੁਕ ਗਈ ਜਿਸ ਕਾਰਨ ਇਨਾਂ੍ਹ ਦਾ ਵਹੀਕਲ ਟਰਾਲੇ ਦੀ ਲਪੇਟ ਵਿੱਚ ਆ ਗਿਆ। ਇਸ ਕਾਰਨ ਜਬਰਦਸਤ ਟੱਕਰ ਹੋਣ ਕਰਕੇ ਵੈਨ ਦੇ ਚਾਲਕ ਸ:ਬਲਵਿੰਦਰ ਸਿੰਘ (ਉਮਰ 52) ਦੀ ਮੌਤ ਹੋ ਗਈ ਜਦੋਂ

 ਕਿ ਉਸ ਦੇ ਬਾਕੀ ਤਿੰਨ  ਸਾਥੀ ਗੰਭੀਰ ਫੱਟੜ ਹੋ ਗਏ ਜਿਨਾਂ ਨੂੰ ਐਬੂਲੈਂਸ ਦੀ ਮੱਦਦ ਨਾਲ਼ ਨੇੜਲੇ ਹਸਪਤਾਲ ਵਿੱਚ ਗੰਭੀਰ ਰੂਪ ਵਿੱਚ ਦਾਖਲ ਕਰਵਾਇਆ ਗਿਆ ਹੈ।ਮ੍ਰਿਤਕ ਬਲਵਿੰਦਰ ਸਿੰਘ ਹੁਸ਼ਿਆਰਪੁਰ ਜਿਲ੍ਹੇ ਦੇ ਕੋਟਲਾ ਬੱਲੜਾ ਪਿੰਡ ਨਾਲ਼ ਸਬੰਧਿਤ ਸੀ ਅਤੇ ਪਿਛਲੇ ਲੱਗਭਗ 20 ਸਾਲ ਤੋਂ ਵਧੇਰੇ ਸਮੇਂ ਤੋਂ ਇਟਲੀ ਦੇ ਵਿਚੈਂਸਾ ਜਿਲ੍ਹੇ ਦੇ ਸ਼ਹਿਰ ਸੁਸਾਨੋ ਵਿਖੇ ਰਹਿ ਰਿਹਾ ਸੀ ਅਤੇ ਉਹ ਇਟਲੀ ਦੀ ਸਿਟੀਜਨਸ਼ਿਪ ਵੀ ਹਾਸਿਲ ਕਰ ਚੁੱਕਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚੇ ਛੱਡ ਗਿਆ ਹੈ। ਉੱਧਰ ਇਸ ਹਾਦਸੇ ਦੀ ਖਬਰ ਸੁਣਦਿਆਂ ਹੀ ਇਟਲੀ ਦੇ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।  ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਵੱਖ ਵੱਖ ਖੇਤਰਾਂ ਦੀਆਂ ਸ਼ਖਸ਼ੀਅਤਾਂ ਦੁਆਰਾ ਮ੍ਰਿਤਕ ਸ:ਬਲਵਿੰਦਰ ਸਿੰਘ ਅਤੇ ਜਖਮੀਆਂ ਦੇ ਪਰਿਵਾਰਾਂ ਨਾਲ਼ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Share Button

Leave a Reply

Your email address will not be published. Required fields are marked *

%d bloggers like this: