ਇਟਲੀ ‘ਚ ਪਹਿਲੀ ਵਾਰ ਧੂੰਮ ਧਾਮ ਨਾਲ ਮਨਾਇਆ ਗਿਆ ਦੁਸ਼ਹਿਰਾ

ss1

ਇਟਲੀ ‘ਚ ਪਹਿਲੀ ਵਾਰ ਧੂੰਮ ਧਾਮ ਨਾਲ ਮਨਾਇਆ ਗਿਆ ਦੁਸ਼ਹਿਰਾ

ਮਿਲਾਨ 30 ਸਤੰਬਰ 2017 (ਬਲਵਿੰਦਰ ਸਿੰਘ ਢਿੱਲੋ):- ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਤਿਉਹਾਰ ਇਟਲੀ ਵਿੱਚ ਪਹਿਲੀ ਵਾਰ ਨੀਸ਼ਾ ਸਟੋਰ ਵਲੋਂ ਬਰੇਸ਼ੀਆ ਜਿਲ੍ਹੇ ਦੇ ਸ਼ਹਿਰ ਬੋਰਗੋ ਸੰਨ ਯਾਕਮੋ ਵਿਚ ਧੂਮਧਾਮ ਨਾਲ ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਸ਼ਾਮ ਤਕਰੀਬਨ 4 ਵਜੇ ਕੀਤੀ ਗਈ, ਜਿਸ ਵਿੱਚ ਰਾਵਣ ਦਾ ਪੁਤਲਾ ਕੁਲਵਿੰਦਰ ਸੁੰਨਰ ਵਲੋ ਤਿਆਰ ਕੀਤਾ ਗਿਆ ਅਤੇ ਮੇਲੇ ਦੀ ਸਮਾਪਤੀ ਤੇ ਰਾਵਣ ਦਾ ਪੁਤਲਾ ਵੀ ਸਾੜਿਆ ਗਿਆ। ਸੰਦੀਪ ਗਿੱਲ, ਨੀਸ਼ਾ ਅਤੇ ਹਰਬਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਦੁਸ਼ਹਿਰਾ ਬੁਰਾਈ ਉਤੇ ਚੰਗਿਆਈ ਦੀ ਜਿੱਤ ਦੇ ਪ੍ਰੰਪਰਾਵਾਦੀ ਜਸ਼ਨ ਲਈ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਾਨੂੰ ਬੁਰਾਈ ਤੋ ਦੂਰ ਹੋ ਕੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਿਉਹਾਰ ਦਾ ਮਨਾਉਣ ਦਾ ਤਾ ਹੀ ਫਾਇਦਾ ਹੈ ਜੇ ਹਰ ਇੱਕ ਵਿਆਕਤੀ ਆਪਣੇ ਅੰਦਰ ਦਾ ਰਾਵਣ ਮਾਰੇ ਅਤੇ ਸਾਰੇ ਪ੍ਰਕਾਰ ਦੀਆਂ ਬੁਰਾਈਆਂ ਨੂੰ ਛੱਡ ਕੇ ਆਪਸੀ ਸਦਭਾਵ ਅਤੇ ਸਮੁਦਾਇਕ ਪ੍ਰੇਮ ਨੂੰ ਬੜਾਵਾ ਦੇਣ।
Share Button

Leave a Reply

Your email address will not be published. Required fields are marked *