ਇਟਲੀ ਚ ਚੰਨ ਮੋਮੀ ਦੀਆਂ ਪੁਸਤਕਾਂ ,ਖੁੱਲੀਆਂ ਅੱਖਾਂ,ਅਤੇ “ਇੱਕ ਸੀ ਜ੍ਹਿੰਧੀ” ਲੋਕ ਅਰਪਿਤ

ss1

ਇਟਲੀ ਚ ਚੰਨ ਮੋਮੀ ਦੀਆਂ ਪੁਸਤਕਾਂ ,ਖੁੱਲੀਆਂ ਅੱਖਾਂ,ਅਤੇ “ਇੱਕ ਸੀ ਜ੍ਹਿੰਧੀ” ਲੋਕ ਅਰਪਿਤ


ਮਿਲਾਨ (ਇਟਲੀ)1 ਅਕਤੂਬਰ (ਬਲਵਿੰਦਰ ਸਿੰਘ ਢਿੱਲੋ):- ਸਾਹਿਤ ਸੁਰ ਸੰਗਮ ਸਭਾ (ਇਟਲੀ) ਵੱਲੋ ਇਟਲੀ ਦੇ ਸ਼ਹਿਰ ਵਿਰੋਨਾ ਦੇ ਕਸਬਾ ਸੰਨਬੋਨੀਫਾਚੋ ਵਿਖੇ ਪੰਜਾਬੀ ਦੇ ਉੱਘੇ ਸ਼ਾਇਰ ਚੰਨ ਮੋਮੀ ਜੀ ਦੀਆਂ ਦੋ ਕਿਤਾਬਾਂ “ਇੱਕ ਸੀ ਜ੍ਹਿੰਧੀ” ਤੇ “ਖੁੱਲ੍ਹੀਆਂ ਅੱਖਾਂ” ਰਿਲੀਜ਼ ਕੀਤੀਆਂ ਗਈਆਂ। ਬਿੰਦਰ ਕੋਲੀਆਂ ਵਾਲ ਨੇ ਦੱਸਿਆ ਕਿ ਇਹ ਦੋਵੇਂ ਹੀ ਕਿਤਾਬਾਂ ਸਮਾਜ ਲਈ ਇੱਕ ਮੀਲ ਪੱਥਰ ਵਾਂਗ ਸਾਬਤ ਹੋਣਗੀਆਂ। ਚੰਨ ਮੋਮੀ ਨੇ ਆਪਣਾ ਸ਼ਾਇਰੀ ਦਾ ਸਫ਼ਰ ਕਾਫੀ ਚਿਰ ਪਹਿਲਾਂ 1982 ਵਿੱਚ “ਅਣਗੌਲੇ ਬੋਲ” ਨਾਲ ਸ਼ੁਰੂ ਕੀਤਾ ਤੇ ਇਸ ਸਫ਼ਰ ਤੇ ਚੱਲਦਿਆ ਹੁਣ ਤੱਕ ਬਹੁਤ ਕੁੱਝ ਲਿਖ ਚੁੱਕੇ ਹਨ। ਜਿਹਨਾਂ ਵਿੱਚ “ਕੰਧਾਂ ਤੇ ਬੰਨੇ ਨਾਵਲ” “ਮੌਤ ਅਣਖ ਦੀ ਮਰਨਾ”,”ਧੁੱਪਾਂ ਦੇ ਪਰਛਾਵੇਂ,”ਧੁਖ਼ਾ ਸਿਵਾ”,ਆਲ੍ਹਣਿਓਂ ਡਿੱਗੇ ਬੋਟ”,”ਪੋਲੇ ਢਿੱਡ ਖੁੱਲੇ ਮੂੰਹ”,”ਨੰਗੀ ਤਲਵਾਰ”,”ਇੱਕ ਸੀ ਜ੍ਹਿੰਧੀ” ਤੇ ਹੁਣ “ਖੁੱਲ੍ਹੀਆਂ ਅੱਖਾਂ” ਤੇ ਇਸ ਦੇ ਨਾਲ ਹੋਰ ਵੀ ਬਹੁਤ ਕੁੱਝ ਲਿਖਿਆ ਹੈ। ਇਟਲੀ ਚ ਵੱਸਦੇ ਸ਼ਾਇਰ ਬਿੰਦਰ ਕੋਲੀਆਂ ਵਾਲ ਨੇ ਦੱਸਿਆ ਕਿ ਸ਼ਾਇਰ ਚੰਨ ਮੋਮੀ ਬਹੁਤ ਮਿਲਣਸਾਰ ਤੇ ਬਹੁਤ ਹੀ ਚੰਗੇ ਸੁਭਾਅ ਦੇ ਇਨਸਾਨ ਹਨ ਤੇ ਨਾਲ ਹੀ ਸਿਰਜਣਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਵੱਜੋ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਲਿਖਣ ਵਿੱਚ ਸਾਫ਼-ਸੁਥਰੀ ਭਾਸ਼ਾ ਹੀ ਵਰਤੀ ਜਾਵੇ। ਇਸ ਮੌਕੇ ਹਾਜ਼ਿਰ ਹੋਏ ਸਾਹਿਤ ਪ੍ਰੇਮੀਆਂ ਨੇ ਆਪਣੇ-ਆਪਣੇ ਵਿਚਾਰ ਵੀ ਪੇਸ਼ ਕੀਤੇ ਤੇ ਨਾਲ ਹੀ ਚੰਨ ਮੋਮੀ ਜੀ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰੋਗਾਮ ਵਿੱਚ ਸੁਖਰਾਜ ਬਰਾੜ, ਮਲਕੀਅਤ ਸਿੰਘ, ਸੰਤੋਖ ਸਿੰਘ ਲਾਲੀ, ਜਗਜੀਤ ਸਿੰਘ, ਸੁਰਿੰਦਰ ਭਟਨਾਗਰ, ਅਮਰਜੀਤ ਅੰਬਾ, ਹਰਮੇਸ਼ ਲਾਲ, ਹਰਿੰਦਰ ਸਿੰਘ ਗਿੱਲ, ਪ੍ਰਤਿਪਾਲ ਸਿੰਘ, ਸੁਖਵਿੰਦਰ ਸਿੰਘ ਪੰਨੂ, ਬੱਬੂ ਜਲੰਧਰੀਆ, ਨਿਰਵੈਲ ਢਿੱਲੋ ਤਾਸ਼ਪੁਰੀ, ਹਰਦੀਪ ਸਿੰਘ ਕੰਗ ਤੋ ਇਲਾਵਾ ਖੇਡਾਂ, ਸਾਹਿਤ,ਸੱਭਿਆਚਾਰ ਤੇ ਰਾਜਨਿਤਿਕ ਖੇਤਰ ਦੀਆਂ ਅਨੇਕਾਂ ਮਾਣਮੱਤੀਆਂ ਸ਼ਖਸ਼ੀਅਤਾਂ ਹਾਜਿਰ ਸਨ।
Share Button

Leave a Reply

Your email address will not be published. Required fields are marked *