ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. May 28th, 2020

ਇਟਲੀ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਲੇਨੋ ਵਿਖੇ ਛੇਵੇਂ ਪਾਤਸਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸੁਜਾਏ ਗਏ

ਇਟਲੀ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਲੇਨੋ ਵਿਖੇ ਛੇਵੇਂ ਪਾਤਸਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸੁਜਾਏ ਗਏ

ਬੇਰਗਾਮੋ ਇਟਲੀ (ਰਣਜੀਤ ਗਰੇਵਾਲ) ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਲੇਨੇ ਜਿਲ੍ਹਾ ਬ੍ਰੇਸੀਆ ਇਟਲੀ ਵਿਖੇ ਛੇਵੇਂ ਪਾਤਿਸਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਂਨ ਨਗਰ ਕੀਰਤਨ ਮਿਤੀ 22 ਜੂਨ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਧਾ ਪੂਰਵਿਕ ਸਜਾਏ ਗਏ, ਜਿਸ ਦੋਰਾਨ ਸੰਗਤਾਂ ਨੇ ਹਜਾਰਾਂ ਦੀ ਗਿਣਤੀ ਵਿਚ ਹਾਜਰੀ ਭਰੀ|

ਇਸ ਦਿਨ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਕਾਰਵਾਈ ਗਈ, ਲੇਨੋ ਪਿੰਡ ਵਿੱਚ ਇਸ ਪਹਿਲੇ ਨਗਰ ਕੀਰਤਨ ਦੋਰਾਨ ਦੂਰੋ ਨੇੜਿਓਂ ਸੰਗਤਾਂ ਨੇ ਪਹੁੰਚ ਕੇ ਬਹੁਤ ਵੱਡਾ ਸਹਿਯੋਗ ਪਾ ਕੇ ਨਗਰ ਕੀਰਤਨ ਨੂੰ ਸਫਲ ਬਣਾਇਆ, ਨਗਰ ਕੀਰਤਨ ਦੀ ਅਰੰਭਤਾ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜ ਨਿਸ਼ਾਨਚੀ ਸਾਹਿਬਾਨ ਤੇ ਪੰਜ ਪਿਆਰੇ ਸਾਹਿਬਾਨਾ ਦੀ ਅਗਵਾਈ ਹੇਠ ਦੁਪਹਿਰੇ 1 ਵਜੇ ਕੀਤੀ ਗਈ ਤੇ ਖਾਲਸੇ ਦਾ ਠਾਠਾਂ ਮਾਰਦਾ ਇਕੱਠ ਪਿੰਡ ਲੇਨੋ ਦੀਆਂ ਗਲੀਆਂ ਵਿਚੋ ਹੁੰਦੇ ਹੋਏ ਲੰਗਰ ਪਾਣੀ ਦੀ ਸੇਵਾ, ਕੀਰਤਨ ਤੇ ਬਾਣੀ ਦੇ ਜਸ ਗਾਉਂਦੇ ਤਕਰੀਬਨ 5 ਵਜੇ ਨੂ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ, ਜਿਸ ਵਿੱਚ ਇੰਡੀਆ ਤੋਂ ਤੇ ਇਟਲੀ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਹੋਏ ਢਾਡੀ, ਕਥਾ ਵਾਚਿਕ ਤੇ ਕੀਰਤਨੀ ਜਥਿਆਂ ਨੇ ਹਾਜਰੀ ਭਰੀ, ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ|

  ਸੇਵਾਦਾਰਾਂ ਵਲੋਂ ਵੱਖ ਵੱਖ ਪ੍ਰਕਾਰ ਦੇ ਸਰਬਤ ਅਤੇ ਅਤੇ ਖਾਣੇ ਦੇ ਅਨਗਿਣਤ ਸਟਾਲ ਲਗਾਏ ਗਏ, ਗੁਰਦੁਆਰਾ ਸਾਹਿਬ ਦੀ ਪ੍ਰ੍ਬੰਧਿਕ ਕਮੇਟੀ ਵਲੋਂ ਸਾਰੇ ਜਥਿਆਂ, ਸਟਾਲ ਲਾਉਣ ਵਾਲੇ ਸੇਵਾਦਾਰਾਂ, ਪੱਤਰਕਾਰਾਂ ਤੇ ਹੋਰ ਵੱਖ 2 ਸੇਵਾ ਨਿਭਾਉਣ ਵਾਲੇ ਸਾਰੇ ਵੀਰਾਂ ਭੈਣਾਂ ਦਾ ਗੁਰੂ ਕੀ ਬਖਸਿਸ ਸਰੋਪਾਓ ਨਾਲ ਸਨਮਾਨ ਕੀਤਾ ਤੇ ਸਾਰਿਆਂ ਨੂੰ ਜੀ ਆਇਆਂ ਕਰਦੇ ਹੋਏ ਧੰਨਵਾਦ ਕੀਤਾ |

Leave a Reply

Your email address will not be published. Required fields are marked *

%d bloggers like this: