Sun. Sep 15th, 2019

ਇਕ ਸੋਚ

ਇਕ ਸੋਚ

ਹਰ ਸਾਲ ਦਾ ਦਸੰਬਰ ਮਹੀਨਾ ਸੰਸਾਰ ਵਿਚ ਸ਼ਹਾਦਤਾਂ ਭਰਿਆ ਹੁੰਦਾ ਹੈ ਵਿਸ਼ੇਸ ਕਰਕੇ ਸਿੱਖ ਸਮਾਜ ਲਈ। ਸਭ ਤੋਂ ਮਹਤਵਪੂਰਨ ਸਹਾਦਤ ਚਾਰ ਸਾਹਿਬਜਾਦਿਆ ਦੀ ਹੈ। ਇਸ ਛੋਟੀ ਉਮਰਾਂ ਵਿਚ ਅੱਜ ਜਦੋ ਸਾਡੇ ਬੱਚੇ ਵੀਡੀਓ ਗੇਮਜ਼, ਸੰਸਾਰਿਕ ਸੁਖਾਂ ਦਾ ਆਨੰਦ ਮਾਣ ਰਹੇ ਹੁੰਦੇ ਹਨ, ਦਸਮੇਸ਼ ਪਿਤਾ ਦੇ ਵੱਡੇ ਸਾਹਿਬਜਾਦੇ ਚਮਕੋਰ ਦੀ ਗੜੀ ਦੇ ਜੰਗੇ ਮੈਦਾਨ ਵਿਚ ਦੁਸਮਣਾਂ ਨਾਲ ਲੋਹਾ ਲੈਦੇ ਸਹੀਦ ਹੋਏ ਅਤੇ ਛੋਟੇ ਸਾਹਿਬਜਾਦੇ ਸਰਹੰਦ ਵਿਖੇ ਦੀਵਾਰ ਵਿਚ ਜੀਓਦੇ ਚਿਣ ਦਿਤੇ ਗਏ।
ਯਾਦ ਕਰ ਰਿਹਾ ਹਾਂ ਉਹ ਪੁਰਾਨੇ ਦਿਨ ਜਦੋ ਇਹਨਾ ਦਿਨੀਂ ਅੱਤ ਦੀ ਠੰਡ ਪੈਦੀ ਹੁੰਦੀ ਸੀ, ਕੱਕਰ ਤੇ ਕੋਹਰਾ ਸਮੇਤ ਸਰਦ ਹਵਾ ਦੇ ਬੁੱਲੇ ਹੁੰਦੇ ਸੀ, ਸਹੀਦੀ ਦਿਨਾ ਵਿਚ ਕੁਦਰਤ ਵੀ ਅਸਮਾਨੋ ਠੰਡੀਆਂ ਕਣੀਆਂ ਦੇ ਰੂਪ ਵਿਚ ਹੰਝੂ ਵਹਾਦੀ ਸੀ, ਕਿਸੇ ਨੂੰ ਕੁਝ ਨਹੀਂ ਸੁਝਦਾ ਸੀ। ਸਰਹੰਦ ਦੇ ਵਾਸੀਆਂ ਦੇ ਦਰ ਖੁੱਲੇ ਹੁਦੇ ਸਨ ਕੋਈ ਵੀ ਆ ਕੇ ਸ਼ਰਣ ਲੈ ਸਕਦਾ ਸੀ। ਹੈਰਾਨ ਹੋਵੋਗੇ ਕਿ ਕਿ ਸਭਾ ਵਾਲੇ ਤਿੰਨੋ ਦਿਨ ਸਰਹੰਦ ਵਿਚ ਕਿਸੇ ਦੇ ਚੁਲ੍ਹੇ ਅੱਗ ਨਹੀਂ ਪੇਦੀ ਸੀ, ਉਦੋ ਦਾ ਸਮਾਜ ਭੁੱਖੇ ਪਿਆਸੇ ਗੁਰੁਬਾਣੀ ਦਾ ਜਾਪ ਕਰਦਾ ਤੇ ਵੈਰਾਗਮਈ ਕੀਰਤਨ ਕਰਦੇ, ਇਵੇਂ ਸਾਂਤੀ ਹੁਦੀ ਸੀ ਕਿ ਜਿਵੇਂ ਸਾਡੇ ਹੀ ਕਿਸੇ ਬੱਚੇ ਦਾ ਨਿਧਨ ਹੋ ਗਿਆ ਹੋਵੇ। ਤੀਸਰੇ ਦਿਨ ਵਿਵਾਨ ਨਿਕਲਦਾ ਅਤੇ ਜੋਤੀਸਰੂਪ ਵਿਖੇ ਵਿਵਾਨ ਵਿਚ ਆਏ ਦੋ ਰੁਮਾਲੇ ਸ਼ਸਕਾਰ ਵਾਲੀ ਥਾਂ ਤੇ ਬਿਛਾ ਦਿਤੇ ਜਾਂਦੇ, ਅਰਦਾਸ ਹੁੰਦੀ ਅਤੇ ਮਰਿਆਦਾ ਪੂਰਵਕ ਦੇਗ ਵਰਤੀ ਅਤੇ ਆਏ ਲੋਕ ਆਪਣੋ ਆਪਣੇ ਘਰੀ ਮੁੜ ਜਾਂਦੇ। ਦੇਗ ਪ੍ਰਾਪਤੀ ਬਾਦ ਹੀ ਲੋਕ ਚਾਹ ਪਾਣੀ ਛਕਦੇ।
ਪਰ ਅੱਜ ਇਹਨਾ ਦਿਨੀ ਸਾਡਾ ਸਮਾਜ ਬਰੈਡ ਪਕੌੜਿਆਂ, ਖੀਰ ਅਤੇ ਪਤਾ ਨਹੀਂ ਕਿਸ ਕਿਸ ਵਸਤੂਆਂ ਦੇ ਲੰਗਰ ਲਗਾ ਰਹੇ ਹੁੰਦੇ ਹਨ। ਓਏ ਸਮਾਜ ਵਾਲਿਓ ਕਿਵੇਂ ਲੰਘਦਾ ਹੈ ਤੁਹਾਡੇ ਹਲਕ ਵਿਚੋ ਅਜਿਹੀ ਗੁਰਾਹੀਆਂ ਤੇ ਕਿਵੇਂ ਤੁਹਾਡੇ ਹੱਥ ਬਣਾਦੇ ਨੇ ਪੱਕੇ ਪਕਵਾਨ ਜਦੋ ਬੱਚਿਆ ਦੀ ਸਹੀਦੀ ਸਭਾ ਜਾਂ ਸਹੀਦੀ ਜੁੜ ਮਿਲ ਅਫਸੋਸ ਮਨ ਨਾਲ ਉਹਨਾਂ ਦੀ ਲਾਸਾਨੀ ਸਹਾਦਤ ਲਈ ਇਕਠੇ ਹੁੰਦੇ ਹਨ। ਮੈਂ ਅੱਜ ੳਹਨਾਂ ਸਭ ਨੂੰ ਪੁਛਦਾ ਹਾਂ ਕਿ ਜੇ ਸਾਡੇ ਆਪਣੇ ਘਰ ਵਿਚ ਅਜਿਹਾ ਕੁਝ ਵਰਤ ਜਾਵੇ ਤਾਂ ਕੀ ਸਾਡੇ ਘਰ ਚੁਲ੍ਹੇ ਅੱਗ ਬਲੇਗੀ, ਕੀ ਘੀ ਸ਼ਕਰ ਤੇ ਪੱਕੇ ਪੱਕਵਾਨ ਖਾਵਾਂਗੇ ਨਹੀਂ ਨਾ ਫਿਰ ਕਿਵੇ ਸਾਹਿਬਜਾਦਿਆ ਦੀ ਕੁਰਬਾਨੀ ਦੇ ਦਿਨ ਇੰਵੇ ਕਰਦੇ ਹਾਂ ਤੇ ਕਿਉ।
ਆਓ ਆਪਾਂ ਸਭ ਰਲ ਮਿਲ ਸਾਹਿਬਜਾਦਿਆਂ ਦੀ ਲਾਸਾਨੀ ਸਹਾਦਤ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਗੁਰਬਾਣੀ ਦਾ ਜਾਪ ਕਰੀਏ ਅਤੇ ਉਹਨਾਂ ਲਈ ਨਿਕਮਸਤਿਕ ਹੋਇਏ। ਯਾਦ ਕੀਤਾ ਜਾਣਾਂ ਬਣਦਾ ਹੈ ਕਿ ਸਹੀਦਾਂ ਮੁਰੀਦਾਂ ਸਦਕੇ ਹੀ ਅੱਜ ਅਸੀ ਹਾਂ।
ਹਿਤੂ

ਡਾ: ਰਿਪੁਦਮਨ ਸਿੰਘ
134-ਐਸ, ਸੰਤ ਨਗਰ,
ਪਟਿਆਲਾ 147001
ਮੋ: 9815200134

Leave a Reply

Your email address will not be published. Required fields are marked *

%d bloggers like this: