ਇਕ ਦਿਨ ਅਚਾਨਕ 

ss1

ਇਕ ਦਿਨ ਅਚਾਨਕ

ਮੈਂ ਹਰ ਰੋਜ ਸਵੇਰੇ ਸ਼ਾਮ ਪੰਛੀਆਂ ਨੂੰ ਚੋਗਾ ਪਾਉਣਾ। ਮੈਨੂੰ ਪੰਛੀ ਬੜੇ ਪਿਆਰੇ ਲੱਗਦੇ, ਰੰਗ – ਬਿਰੰਗੇ ਘਰ ਦੇ ਵਿਹੜੇ ਅੰਦਰ ਸਵੇਰੇ – ਸ਼ਾਮ ਰੋਣਕ ਲਾਈ ਰੱਖਦੇ! ਮੇਰੀ ਛੋਟੀ ਬੇਟੀ ਰੋਣਕ ਵੀ ਮੇਰੇ ਨਾਲ ਹਰ ਰੋਜ ਸਵੇਰੇ ਸ਼ਾਮ ਪੰਛੀਆਂ ਨੂੰ ਚੋਗਾ ਪਾਉਂਦੀ। ਮੈਨੂੰ ਉਹ ਹਰ ਟਾਈਮ ਪੋਲੇ ਜਿਹੇ ਮੂੰਹ ਨਾਲ ਬੜੇ ਸੋਹਣੇ ਨਿੱਕੇ – ਨਿੱਕੇ ਸਵਾਲ ਪੁੱਛਿਆ ਕਰਦੀ। ਮੈਂ ਵੀ ਹਰ ਰੋਜ ਉਹਦੇ ਨਿੱਕੇ – ਨਿੱਕੇ ਸਵਾਲਾਂ ਦੇ ਜਵਾਬ ਦੇਣੇ। ਇਕ ਦਿਨ ਇਸੇ ਤਰ੍ਹਾਂ ਉਹ ਮੈਨੂੰ ਸਵਾਲ ਕਰੀ ਜਾ ਰਹੀ ਸੀ। ਮੈਂ ਉਸ ਨੂੰ ਸਮਝਾਉਂਦੇ ਹੋਏ ਕਹਿਣ ਲੱਗਾ ਬੇਟਾ ਚੰਗਾ ਇਨਸਾਨ ਉਹ ਹੀ ਹੁੰਦਾ ਹੈ ਜੋ ਇਹਨਾਂ ਪੰਛੀਆਂ ਵਾਗ ਰਲ-ਮਿਲਕੇ ਰਹਿੰਦਾ। ਮੇਰੀ ਇਹ ਗੱਲ ਸੁਣ ਕੇ ਅਚਾਨਕ ਹੀ ਉਸਨੇ ਮੈਨੂੰ ਕਿਹਾ…. ਪਾਪਾ ਜੀ ਫਿਰ ਤੁਸੀਂ ਮੇਰੇ ਦਾਦਾ – ਦਾਦੀ ਅਤੇ ਚਾਚਾ – ਚਾਚੀ ਜੀ ਨਾਲ ਕਿਉ ਨਹੀਂ ਰਹਿੰਦੇ। ਮੈਂ ਆਪਣੀ ਬੇਟੀ ਦੇ ਮੂੰਹੋਂ ਇਹ ਗੱਲ ਸੁਣ ਕੇ ਇਕ – ਦਮ ਚੁੱਪ ਹੋ ਗਿਆ। ਅੱਜ ਮੇਰੇ ਕੋਲ ਉਹਦੇ ਸਵਾਲ ਦਾ ਕੋਈ ਜਵਾਬ ਨਹੀਂ ਸੀ ਸਗੋਂ ਅੱਜ ਮੇਰੀਆਂ ਅੱਖਾਂ ਵਿਚੋਂ ਤਿਪ – ਤਿਪ ਅੱਥਰੂ ਆਉਣ ਲੱਗੇ। ਸਾਹਮਣੇ ਖਲੋਤੀ ਮੇਰੀ ਘਰਵਾਲੀ ਵੀ ਅੱਖਾਂ ਭਰ ਆਈ। ਉਸ ਸਮੇਂ ਜੋ ਮੇਰੇ ਦਿਲ ਉਤੇ ਬੀਤ ਰਹੀ ਸੀ ਸੱਚ-ਮੁੱਚ ਮੈਥੋਂ ਵੱਧ ਹੋਰ ਕੋਈ ਨਹੀਂ ਜਾਣ ਸਕਦਾ…
ਸੁਰਿੰਦਰ ਸਿੰਘ (ਮਲੋਟ) 
ਮੋ:7814049060
Share Button

Leave a Reply

Your email address will not be published. Required fields are marked *