‘ਇਕ ਤਰਫਾ ਪਿਆਰ’ ਗੀਤ ਨੂੰ ਮਣਾਂਮੂੰਹੀ ਪਿਆਰ ਮਿਲ ਰਿਹੈ – ਬਾਨੀ

ss1

‘ਇਕ ਤਰਫਾ ਪਿਆਰ’ ਗੀਤ ਨੂੰ ਮਣਾਂਮੂੰਹੀ ਪਿਆਰ ਮਿਲ ਰਿਹੈ – ਬਾਨੀ

ਜਲੰਧਰ – ਇਹ ਬਿਲਕੁਲ ਸੱਚ ਹੈ ਕਿ ਅੱਜ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਬਰਾਬਰ ਮੱਲਾਂ ਮਾਰ ਰਹੀਆਂ ਹਨ। ਚਾਹੇ ਉਹ ਖੇਤਰ ਪੜਾਈ ਦਾ ਹੋਵੇ, ਖੇਡਾਂ ਦਾ ਹੋਵੇ ਜਾਂ ਫਿਰ ਕੋਈ ਹੋਰ। ਫਿਰ ਸੰਗੀਤ ਦੇ ਖੇਤਰ ਵਿੱਚ ਵੀ ਕਿਉਂ ਪਿੱਛੇ ਰਹਿਣ। ਸੋ ਇਸੇ ਤਰਾਂ ਆਪਣੀ ਸਫਲ ਐਂਕਰਿੰਗ ਦੀ ਪੇਸ਼ਕਾਰੀ ਤੋਂ ਬਾਅਦ ਹੁਣ ਬਾਨੀ ਨੇ ਸੰਗੀਤ ਦੇ ਖੇਤਰ ਵਿੱਚ ਆਪਣਾ ਪਲੇਠਾ ਕਦਮ ਰੱਖਿਆ ਹੈ ਐਲਬਮ ‘ਬੁਲੰਦੀਆਂ’ ਦਾ ਗੀਤ ‘ਇਕ ਤਰਫਾ ਪਿਆਰ’ ਕਲਮਬੱਧ ਕਰਕੇ, ਜਿਸ ਨੂੰ ਗਾਇਐ ਹਰਦੀਪ ਗਰੇਵਾਲ ਨੇ ਅਤੇ ਸੰਗੀਤ ਆਰ ਗੁਰੂ ਨੇ ਦਿੱਤਾ ਹੈ। ਸੋਮਵਾਰ ਨੂੰ ਬਾਨੀ ਦੇ ਕਲਮਬੱਧ ਇਸ ਗੀਤ ਨੂੰ ਸੋਸ਼ਲ ਮੀਡੀਆ ‘ਤੇ ਵੀ ਸਰੋਤਿਆਂ ਦਾ ਮਣਾਂਮੂੰਹੀ ਪਿਆਰ ਮਿਲ ਰਿਹੈ। ਉਸਦਾ ਕਹਿਣਾ ਕਿ ਸਰੋਤਿਆਂ ਦੇ ਮਿਲ ਰਹੇ ਪਿਆਰ ਸਦਕਾ ਉਸਦੇ ਹੌਸਲੇ ਹੋਰ ਪ੍ਰਪੱਕ ਹੋਏ ਹਨ ਅਤੇ ਉਹ ਅੱਗੇ ਤੋਂ ਹੋਰ ਵੀ ਵਧੀਆ ਕਰਕੇ ਸਰੋਤਿਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਵਿੱਚ ਰਹੇਗੀ।

Share Button

Leave a Reply

Your email address will not be published. Required fields are marked *