ਇਕ ਟਿਊਬਵੈਲ ਦਾ ਦੋ ਵਾਰ ਕੀਤਾ ਉਦਘਾਟਨ

ss1

ਇਕ ਟਿਊਬਵੈਲ ਦਾ ਦੋ ਵਾਰ ਕੀਤਾ ਉਦਘਾਟਨ
ਟਿਊਬਵੈਲ ਲਗਾਉਣ ਸੰਬੰਧੀ ਅਕਾਲੀ ਤੇ ਕਾਗਰਸੀ ਜਤਾ ਰਹੇ ਨੇ ਆਪਣਾ ਆਪਣਾ ਹੱਕ

2-12

ਬਨੂੜ 2 ਅਗਸਤ (ਰਣਜੀਤ ਸਿੰਘ ਰਾਣਾ): ਸਹਿਰ ਦੇ ਵਾਰਡ ਨੰਬਰ 10 ਵਿਚ ਲੱਗ ਰਹੇ ਟਿਉਬਵੈਲ ਦਾ ਪਿਛਲੇ ਦਿਨੀ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਕੀਤੇ ਗਏ ਉਦਘਾਟਨ ਤੋਂ ਬਾਅਦ ਅੱਜ ਮੁੜ ਦੂਜੀ ਵਾਰ ਨਗਰ ਕੌਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਵੱਲੋਂ ਉਸੇ ਟਿਉਬਵੈਲ ਦਾ ਉਦਘਾਟਨ ਕੀਤਾ ਗਿਆ।
ਦੱਸਣਯੋਗ ਹੈ ਕਿ ਪਿਛਲੇ ਦਿਨੀ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ 1 ਕਰੋੜ 10 ਲੱਖ ਦੀ ਲਾਗਤ ਨਾਲ ਸਹਿਰ ਵਿਚ ਲੱਗ ਰਹੇ 4 ਟਿਉਬਵੈਲਾ ਨੂੰ ਆਪਣੀ ਪ੍ਰਾਪਤੀ ਦੱਸ ਕੇ ਵਾਰਡ ਨੰਬਰ 10 ਵਿਚ ਲੱਗ ਰਹੇ ਪਹਿਲੇ ਟਿਉਬਵੈਲ ਦਾ ਆਪਣੇ ਸਾਥੀਆਂ ਦੀ ਮੋਜੂਦਗੀ ਵਿਚ ਉਦਘਾਟਨ ਕਰ ਗਏ ਸਨ। ਜਿਸ ਦੀ ਸੱਤਾਧਾਰੀ ਪਾਰਟੀ ਤੇ ਨਗਰ ਕੌਸਲ ਦੇ ਅਧਿਕਾਰੀਆਂ ਨੂੰ ਭਨਕ ਤੱਕ ਨਹੀ ਪਈ। ਇਸ ਤੋਂ ਬਾਅਦ ਜਦੋਂ ਨਗਰ ਕੌਸਲ ਦੇ ਅਧਿਕਾਰੀਆਂ ਤੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਹ ਹੱਕੇ ਬੱਕੇ ਰਹਿ ਗਏ। ਉਨਾਂ ਨੇ ਤੁਰੰਤ ਕੌਸਲਰਾ ਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਕੇ ਔਣੇ ਤੋਰ ਤੇ ਮੁੜ ਉਸੇ ਟਿਉਬਵੈਲ ਦਾ ਉਦਘਾਟਨ ਕਰਨ ਦੀ ਤਰੀਕ ਤਹਿ ਕੀਤੀ। ਜਿਸ ਤੋਂ ਬਾਅਦ ਅੱਜ ਵਾਰਡ ਕੌਸਲਰ ਇੰਦਰਜੀਤ ਕੌਰ ਦੀ ਅਗੁਵਾਈ ਵਿਚ ਕਰਵਾਏ ਗਏ ਉਦਘਾਟਨੀ ਸਮਾਗਮ ਦੋਰਾਨ ਨਗਰ ਕੌਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਤੇ ਕਾਰਜ ਸਾਧਕ ਅਫਸਰ ਵਰਿੰਦਰ ਕੁਮਾਰ ਜੈਨ ਨੇ ਨਵੇਂ ਲੱਗ ਰਹੇ ਟਿਉਬਵੈਲ ਦਾ ਮੁੜ ਦੂਜੀ ਵਾਰ ਉਦਘਾਟਨ ਕੀਤਾ। ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਕਿਹਾ ਹਲਕਾ ਵਿਧਾਇਕ ਜਿਨਾਂ ਟਿਉਬਵੈਲਾ ਨੂੰ ਵਿਧਾਨ ਸਭਾ ਦੇ ਸੈਸ਼ਨ ਦੋਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਗੇ ਚੁੱਕਿਆ ਹੋਇਆ ਮੁੱਦਾ ਦੱਸ ਕੇ ਫੋਕੀ ਸੋਹਰਤ ਹਾਸਿਲ ਕਰ ਰਹੇ ਹਨ ਉਨਾਂ ਨੂੰ ਇਹ ਨਹੀ ਪਤਾ ਕਿ ਜਿਨਾਂ ਟਿਉਬਵੈਲਾ ਨੂੰ ਪਾਸ ਕਰਵਾਉਣਾ ਉਹ ਆਪਣਾ ਦੱਸ ਰਹੇ ਹਨ ਉਹ ਨਗਰ ਕੌਸਲ ਨੇ ਪਾਸ ਕਰਵਾਏ ਹਨ। ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਕਿਹਾ ਕਿ ਉਹ ਆਪਣੇ ਸਹਿਰ ਵਿਚ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਮੁੱਖ ਸਾਂਸਦੀ ਸਕੱਤਰ ਨਰਿੰਦਰ ਕੁਮਾਰ ਸ਼ਰਮਾ ਨੂੰ ਮਿਲੇ ਜਿਨਾਂ ਨੇ ਸਾਡੇ ਵਫਦ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮਿਲਵਾਇਆ ਤੇ ਉਨਾਂ ਨੂੰ ਆਪਣੇ ਸਹਿਰ ਦੀ ਸਮੱਸਿਆ ਦੱਸੀ ਜਿਸ ਤੋਂ ਬਾਅਦ ਉਨਾਂ ਨੇ ਲੋਕਲ ਬਾਡੀ ਮੰਤਰੀ ਨਾਲ ਗੱਲਬਾਤ ਕਰਕੇ ਉਨਾਂ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਲਈ ਕਿਹਾ। ਜਿਸ ਤੋਂ ਬਾਅਦ ਨਗਰ ਕੌਸਲ ਨੇ ਆਪਣੀ ਫਾਇਲ ਬਣਾ ਕੇ ਲੋਕਲ ਬਾਡੀ ਵਿਭਾਗ ਨੂੰ ਭੇਜਿਆ ਜਿਸ ਤੋਂ ਬਾਅਦ ਸਹਿਰ ਵਾਸੀਆਂ ਦੀ ਲੰਬੇ ਸਮੇ ਤੋਂ ਲਟਕਦੀ ਆ ਰਹੀ ਪੀਣ ਵਾਲੇ ਪਾਣੀ ਦੀ ਮੰਗ ਪੂਰੀ ਹੋਈ। ਪਰ ਵਾਰਡ ਕੌਸਲਰ ਇੰਦਰਜੀਤ ਕੌਰ ਇਸ ਟਿਉਬਵੈਲ ਦੇ ਲੱਗਣ ਨੂੰ ਆਪਣੇ ਵਾਰਡ ਦੀ 30 ਸਾਲਾ ਤੋਂ ਲੱਟਕ ਰਹੀ ਮੰਗ ਦੀ ਪੂਰਤੀ ਦੱਸ ਰਹੇ ਹਨ। ਉਥੇ ਹੀ ਇਸ ਟਿਉਬਵੈਲ ਦੇ ਅੱਜ ਦੂਜੀ ਵਾਰ ਹੋਏ ਉਦਘਾਟਨ ਨੂੰ ਸਹਿਰ ਵਾਸੀ ਸਿਆਸੀ ਰੋਟੀਆਂ ਸੇਕਣਾ ਦੱਸ ਰਹੇ ਹਨ। ਸਹਿਰ ਵਾਸੀਆਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾ ਨੂੰ ਨੇੜੇ ਆਉਦੀਆਂ ਵੇਖ ਇਹ ਸੱਭ ਕੁਝ ਹੋ ਰਿਹਾ ਹੈ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਂਨ ਸਾਧੂ ਸਿੰਘ ਖਲੌਰ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਹਰਬੰਸ ਲਾਲ ਉਤਮ, ਜਗਤਾਰ ਸਿੰਘ ਕਨੌੜ, ਪਿਆਰਾ ਸਿੰਘ, ਸਤਿੰਦਰ ਸਿੰਘ ਮੋਹੀ, ਕੌਸਲਰ ਗਿਆਨ ਚੰਦ, ਹੈਪੀ ਕਟਾਰੀਆ, ਰਾਜੂ ਥੰਮਨ, ਕ੍ਰਿਸ਼ਨਾ ਦੇਵੀ, ਮੇਜਰ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ, ਦਵਿੰਦਰ ਸਿੰਘ ਲਾਇਲਪੁਰੀਆ, ਦੀਦਾਰ ਸਿੰਘ, ਹਰਨੇਕ ਸਿੰਘ ਸਮੇਤ ਵੱਡੀ ਗਿਣਤੀ ਵਿਚ ਮਹਿਲਾਵਾ ਮੋਜੂਦ ਸਨ।

Share Button

Leave a Reply

Your email address will not be published. Required fields are marked *