Sun. Nov 17th, 2019

ਇਕ ਅਰਜ਼ੋਈ-ਇਕ ਅਰਦਾਸ

ਇਕ ਅਰਜ਼ੋਈ-ਇਕ ਅਰਦਾਸ

ਬੀਤੇ 20 ਕੁ ਸਾਲਾਂ ਵਿੱਚ ਸਿੱਖ ਇਤਹਾਸਕ ਸ਼ਤਾਬਦੀਆ ਮਨਾਉਣ ਦੇ ਨਾਮ ‘ਤੇ ਜਿੰਨੀ ਸਿਆਸਤ ਹੋਈ ਹੈ ; ਬੱਸ ਉਸ ਸਿਆਸੀ ਮਾਹੌਲ ਦੀ ਲਗਾਤਾਰ ਵਿੱਚ ਹੀ ਅੱਜ-ਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੀੰ ਜਨਮ-ਸ਼ਤਾਬਦੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ” ਦੇ ਆਗਾਜ਼ ਦੇ ਰੂਪ ਵਿੱਚ ਮਹਿਜ਼ ਇਕ “ਸਿਆਸੀ-ਮਹਾਂਭਾਰਤ” ਹੀ ਦੇਖਣ ਨੂੰ ਮਿਲ ਰਿਹਾ ਹੈ ।ਇੱਥੇ ਗੁਰਬਾਣੀ ਦੇ ਅਨੇਕਾਂ ਇਲਾਹੀ ਸਿਧਾਂਤਾਂ ਵਿਚੋੰ ਸਿਰਫ਼ ਤੇ ਸਿਰਫ਼ ਇਕ “ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ” ਦੁਆਰਾ ਬਾਬਾ ਨਾਨਕ ਵੱਲੋਂ ਦਰਸਾਈ ਸਿਧਾਂਤਕ ਤੇ ਪ੍ਰੈਕਟੀਕਲ ਨੇਕ ਨੀਅਤ ਤੇ ਸਾਫ਼ਗੋਈ ਤੋਂ ਬਿਲਕੁਲ 180* ਡਿਗਰੀ ਉਲਟ ਬੱਸ ‘ ਮੈਂ-ਮੈਂ ਤੇ ਮੈਂ-ਮੇਰਾ ’ ਜਿਹੀ ਬਦਨੀਤੀ ਦੇ ਖੁੱਲ੍ਹੇ ਮੁਜ਼ਾਹਰੇ ਦਾ ਸ਼ੈਤਾਨੀ ਰੂਪਾਂਤਰ ਤੇ ਸਿਆਸੀ ਆਲਾਪ ਦੇਖਣ- ਸੁਣਨ ਨੂੰ ਮਿਲ ਰਿਹਾ ਹੈ।
ਖ਼ੈਰ! ਗੁਰੂ ਨਾਨਕ ਨਾਮ ਲੇਵਾ ਸੰਗਤ ਅਤੇ ਦੇਸ਼-ਦੁਨੀਆਂ ਵੇਖ ਰਹੀ ਹੈ ਕਿ ਸਾਡੇ ਸਿਆਸੀ ਤੇ ਪੰਥਕ ਆਗੂ ਹੁਣ ਦਿਨ-ਦੀਵੀਂ ਬਾਬਾ ਨਾਨਕ ਦੇਵ ਜੀ ਦੇ ਮੂਲ ਸਿਧਾਂਤਾਂ “ ਨਾਮ ਜਪੋ, ਕਿਰਤ ਕਰੋ , ਵੰਡ ਛਕੋ ਅਤੇ ਸਰਬੱਤ ਦਾ ਭਲਾ ਕਰਨ ਵਾਸਤੇ ਸਚਿਆਰੇ ਬਣਨ ਤੇ ਸਾਂਝੀਵਾਲਤਾ“ ਜਿਹੇ ਉਪਦੇਸ਼ਾਂ ਨੂੰ ਕਿਵੇਂ ਦੀਦਾ-ਦਨਿਸ਼ਤਾ ਦਰਕਿਨਾਰ ਕਰ ਰਹੇ ਹਨ ? ਬਸ ਸਿਆਸਤੀ ਚੌਧਰ ਤੇ ਸਰਮਾਏਦਾਰੀ ਲਾਹੇ ਲੈਣਾ ਹੀ ਹੁਣ ਸਾਡੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਉਦੇਸ਼ ਬਣ ਚੁੱਕਾ ਹੈ। ਹੋਰ ਤਾਂ ਹੋਰ ਬਾਬਾ ਨਾਨਕ ਦੇ ਨਾਮ ‘ਤੇ ਹੀ “ਸ੍ਰੀ ਕਰਤਾਰਪੁਰ ਸਾਹਿਬ”ਦੇ ਲਾਂਘੇ ਤੋਂ ਅੱਗੇ ਹੁਣ ੨੦ ਡਾਲਰ ਫ਼ੀਸ, ਵਖੋ-ਵੱਖ ਪੰਡਾਲ ਤੇ ਸਟੇਜਾਂ ਜਿਹੀ ਘਿਨਾਉਣੀ ਤੇ ਘਟੀਆ ਸਿਆਸਤ ਹੋ ਰਹੀ ਹੈ। ਬਹਿਰਹਾਲ ! ਬਾਬਾ ਜੀ ਦੀ ਸਿੱਖਿਆ “ ਛੋਡੀਲੈ ਪਾਖੰਡਾ “ ਦੇ ਉਲਟ ਸਾਡਾ ਸ਼ਰਮਨਾਕ ਪਖੰਡਵਾਦ ਮਤਵਾਤਰ ਪ੍ਰਤਖ ਦ੍ਰਿਸ਼ਟੀਗੋਚਰ ਹੋ ਰਿਹਾ ਹੈ ਅਤੇ ਨਾਲ ਹੀ ਕੌਮ ਦੀ ਜੱਗ-ਹਸਾਈ ਹੋ ਰਹੀ ਹੈ ।ਨਤੀਜੇ ਤੋਂ ਡਰ ਜਿਹਾ ਲਗਦਾ ਹੈ ਕਿ ਸਾਡੇ ਜੀਵਨ ਵਿੱਚ ਆਈ ਇਹ ਮਹਾਨ ਸ਼ਤਾਬਦੀ ਵੀ ਕਿਤੇ ਫ਼ਲਸਫ਼ੇ ਤੇ ਸੰਦੇਸ਼ ਰਹਿਤ ਹੋ ਕੇ ਸਾਡੀ“ਹਉਮੈ ਦੇ ਢੋਲ-ਢਮੀਰਿਆਂ “ ਦੀ ਭੇਂਟ ਨਾ ਚੜ੍ਹ ਜਾਏ।

ਕਾਸ਼ ਕਿ ਨੇਕੀ ਤੇ ਨੇਕ ਨੀਅਤ ਸਾਡੀ ਸੋਚ ਤੇ ਅਮਲ ਦਾ ਅੰਗ ਹੁੰਦੀ। ਫਿਰ ਚੰਗਿਆਈਆਂ ਤੇ ਬੁਰਾਈਆਂ ਬਾਰੇ ਪੜ੍ਹਨ – ਸਿੱਖਣ ਦੀ ਸਾਡੀ ਕੋਈ ਰੁਚੀ ਹੁੰਦੀ। ਅੱਜ ਵੀ ਕਿਤੇ ਅਸੀਂ ਨੇਕ ਨਸੀਅਤ ਨੂੰ ਜਾਨਣ- ਸੁਣਨ ਲਈ ਆਪਣੇ ਮਨਾਂ ਨੂੰ ਰਹਾਉ-ਠਹਿਰਾਉ ਦੇ ਸਕਦੇ।
ਪਰ ਕਿੱਥੇ ਕਾਦਰ ਦੀ ਕੁਦਰਤ ਜਾਣੇ ਕਿ ਇਹ ਕਿਉੰ ਨਹੀਂ ਹੋ ਰਿਹਾ ?? ਬਹਿਰਹਾਲ ਅਸੀਂ ਇਸ ਦਾ ਹੋਰ ਕਿੰਨਾ ਖ਼ਮਿਆਜ਼ਾ ਭੁਗਤਣਾ ਹੈ : ਬੱਸ ਰੱਬ ਹੀ ਜਾਣੇ । ਖ਼ੈਰ ! ਹਾਲੇ ਵੀ ਗ਼ਨੀਮਤ ਹੈ ਕਿ ਸੰਸਾਰ ਦੇ ਬਹੁਤੇ ਸੂਝਵਾਨ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਤੇ “ਸ਼ਬਦ ਗੁਰੂ” ਦੇ ਫ਼ਲਸਫ਼ੇ ਅਤੇ ਖਾਲਸਾ ਇਤਿਹਾਸ ਨੂੰ ਜਾਨਣ ਲਈ ਉਤਸੁਕ ਹਨ।

ਸਾਈਂ !ਬੇਸ਼ਕ ਸਾਡੀਆਂ ਕਰਤੂਤਾਂ ਕਰਕੇ ਆਗਾਜ਼ ਤਾਂ ਮਾੜਾ ਹੈ ; ਪਰ ਕੌਮ ਨੂੰ ਮਾੜੇ ਅੰਜਾਮ ਤੋਂ ਬਚਾਉਣਾ ਹੈ ! ਸਾਡੇ ਮਨਾਂ ਦੇ ਹਨੇਰੇ ਦੂਰ ਕਰੋ ਅਤੇ ਸਾਨੂੰ ਫੇਰ ਕੋਈ “ਚਾਨਣੇ ਦਾ ਅਕਲਦਾਨ”ਬਖ਼ਸ਼ੋ।

ਬੇਨਤੀਆਂ ਸਾਹਿਤ

ਕੁਲਬੀਰ ਸਿੰਘ ਸਿੱਧੂ
ਸਾਬਕਾ ਕਮਿਸ਼ਨਰ
ਤਾਹਾਲ , ਬਰੈਂਪਟਨ, ਕੈਨੇਡਾ
98140-32009

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: