ਇਕਬਾਲ ਸਿੰਘ ਲਾਲਪੁਰਾ ਵਲੋਂ ਖਾਲਸਾ ਸਕੂਲ ਨੂੰ ਮਾਈਕਰੋਵੇਵ ਭੇਂਟ

ss1

ਇਕਬਾਲ ਸਿੰਘ ਲਾਲਪੁਰਾ ਵਲੋਂ ਖਾਲਸਾ ਸਕੂਲ ਨੂੰ ਮਾਈਕਰੋਵੇਵ ਭੇਂਟ
ਸ:ਲਾਲਪੁਰਾ ਹਮੇਸ਼ਾ ਵਿਦਿਆਰਥੀਆਂ ਅਤੇ ਸਟਾਫ ਦੀ ਭਲਾਈ ਲਈ ਤਤਪਰ ਰਹਿੰਦੇ ਹਨ-: ਪ੍ਰਿੰ: ਸੁਖਪਾਲ ਕੌਰ ਵਾਲੀਆ

8-8
ਸ਼੍ਰੀ ਅਨੰਦਪੁਰ ਸਾਹਿਬ, 8 ਅਗਸਤ (ਦਵਿੰਦਰਪਾਲ ਸਿੰਘ/ ਅੰਕੁਸ਼): ਚੀਫ ਖਾਲਸਾ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧ ਅਧੀਨ ਚੱ ਰਹੇ ਚੱਲ ਰਹੇ ਐਸ ਜੀ ਐਸ ਖਾਲਸਾ ਸੀ ਸੈ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ ਇਕਬਾਲ ਸਿੰਘ ਲਾਲਪੁਰਾ ਵੱਲੋਂ ਸਕੂਲ ਸਟਾਫ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਸਕੂਲ਼ ਦੇ ਸਟਾਫ ਲਈ ਇੱਕ ਮਾਈਕਰੋਵੇਵ ਭੇਂਟ ਕੀਤਾ ਗਿਆ। ਸਕੂਲ ਦੇ ਪ੍ਰਿੰ:ਸੁੱਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਸ:ਲਾਲਪੁਰਾ ਹਮੇਸ਼ਾ ਵਿਦਿਆਰਥੀਆਂ ਅਤੇ ਸਟਾਫ ਦੀ ਭਲਾਈ ਲਈ ਤਤਪਰ ਰਹਿੰਦੇ ਹਨ। ਉਹ ਇਸ ਸਕੂਲ਼ ਨੂੰ ਇਲਾਕੇ ਦੀ ਸਸਤੀ ਅਤੇ ਮਿਆਰੀ ਵਿੱਦਿਆ ਦੇਣ ਵਾਲੀ ਸੰਸਥਾ ਬਣਾਉਣਾ ਚਾਹੁੰਦੇ ਹਨ। ਇਸ ਮੌਕੇ ਸਕੂਲ ਸਟਾਫ ਵਲੋਂ ਸ ਲਾਲਪੁਰਾ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸਕੂਲ਼ ਕੋਆਰਡੀਨੇਟਰ ਰਣਜੀਤ ਸਿੰਘ ਸੈਣੀ, ਨਿਰਮਲ ਕੁਮਾਰੀ, ਜਸਪ੍ਰੀਤ ਸਿੰਘ, ਅਨੂ ਬਾਲਾ, ਸ਼ਿਵਾਨੀ, ਅਮਰਜੀਤ ਕੌਰ, ਕੰਚਨ ਸ਼ਰਮਾਂ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *