Thu. Apr 18th, 2019

ਇਕਬਾਲ ਸਿੰਘ ਲਾਲਪੁਰਾ ਨੇ ਕੀਤਾ ਰਾਮਲੀਲਾ ਮੰਚਨ ਦਾ ਉਦਘਾਟਨ

ਇਕਬਾਲ ਸਿੰਘ ਲਾਲਪੁਰਾ ਨੇ ਕੀਤਾ ਰਾਮਲੀਲਾ ਮੰਚਨ ਦਾ ਉਦਘਾਟਨ
ਰਾਮਲੀਲਾ ਕਮੇਟੀ ਵਲੋਂ ਅੱਜ ਦੁਸ਼ਹਿਰਾ ਗਰਾਊਂਡ ਵਿਖੇ ਮਨਾਇਆ ਜਾਵੇਗਾ ਦੁਸ਼ਹਿਰੇ ਦਾ ਤਿਉਹਾਰ

img-20161011-wa0090ਸ਼੍ਰੀ ਅਨੰਦਪੁਰ ਸਾਹਿਬ, 11 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਰਾਮ ਦੇ ਕਿਰਦਾਰਾਂ ਤੋਂ ਚੰਗਾ ਜੀਵਨ ਜੀਉਣ ਦੀ ਪ੍ਰੇਰਨਾ ਮਿਲਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਰਾਮ ਲੀਲਾ ਮੰਚਨ ਦਾ ਉਦਘਾਟਨ ਕਰਨ ਉਪਰੰਤ ਸੰਬੌਧਨ ਕਰਦਿਆਂ ਕੀਤਾ। ਉਹਨਾਂ ਰਾਮ ਲੀਲਾ ਵਿਚ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਹਰ ਸਾਲ ਹੀ ਕਲਾਕਾਰ ਕਰੜੀ ਮਿਹਨਤ ਤੋਂ ਬਾਅਦ ਹਰ ਇਕ ਕਿਰਦਾਰ ਅਦਾ ਕਰਦੇ ਹਨ। ਇਸ ਮੌਕੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਰਾਮ ਲੀਲਾ ਉਤਸਵ ਕਮੇਟੀ ਪੁੱਡਾ ਮਾਰਕਿਟ ਵਲੋਂ ਹਿੰਦੂ ਰਿਤੀ ਰਿਵਾਜ਼ਾਂ ਮੁਤਾਬਿਕ (ਲੰਕਾ ਦੀ ਦਹਿਨ ਰਸਮ) ਦੁਸ਼ਹਿਰਾ ਮੇਲਾ ਆਦਰਸ਼ ਸਕੂਲ ਦੇ ਨੇੜੇ ਦੁਸ਼ਹਿਰਾ ਗਰਾਊਂਡ ਵਿਖੇ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਰਾਮ ਪ੍ਰਾਸ਼ਰ, ਲਲਿਤ ਅਚਾਰਿਆ, ਗੋਪਾਲ ਗੋਰੀ, ਬੱਬੂ ਮਹਿਤਾ, ਕ੍ਰਿਸ਼ਨ ਕੁਮਾਰ, ਸ਼ੁਭਮ ਸ਼ਰਮਾ, ਭੁਪਿੰਦਰ ਜਗੋਤਾ, ਤਰੁਨ ਅਚਾਰਿਆ, ਮਨੂ ਸ਼ਰਮਾ, ਮੋਹਨ ਸਿੰਘ ਭਸੀਨ, ਬਲਰਾਮ ਪ੍ਰਾਸ਼ਰ, ਅਮਰਿੰਦਰ ਕੁਮਾਰ, ਬੱਬੂ ਮਹਿਤਾ, ਮਾਸਟਰ ਸੋਨੂੰ, ਵਿੱਕੀ, ਲਖਨ ਰਾਣਾ, ਅਭੀ ਸ਼ਰਮਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: