‘ਇਉਂ ਆਪ ਦਾ ਹੋਕਾ, ਹੁਣ ਜਾਗਣ ਦਾ ਮੌਕਾ’ ਤਹਿਤ ਪਿੰਡ ਜੰਗੀਆਣਾ ਵਿਖੇ 80 ਪਰਿਵਾਰ ‘ਆਪ’ ਨਾਲ ਜੁੜੇ

ss1

‘ਇਉਂ ਆਪ ਦਾ ਹੋਕਾ, ਹੁਣ ਜਾਗਣ ਦਾ ਮੌਕਾ’ ਤਹਿਤ ਪਿੰਡ ਜੰਗੀਆਣਾ ਵਿਖੇ 80 ਪਰਿਵਾਰ ‘ਆਪ’ ਨਾਲ ਜੁੜੇ

30-8 (2)

ਭਦੌੜ 29 ਜੂਨ (ਵਿਕਰਾਂਤ ਬਾਂਸਲ) ‘ਇਉਂ ਆਪ ਦਾ ਹੋਕਾ, ਹੁਣ ਜਾਗਣ ਦਾ ਮੌਕਾ’ ਮੁਹਿੰਮ ਤਹਿਤ ‘ਆਪ’ ਪਾਰਟੀ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਣ ਦੇ ਮਕਸਦ ਨਾਲ ਪਿੰਡ ਜੰਗੀਆਣਾ ਦੇ ਸਰਕਲ ਇੰਚਾਰਜ ਰੇਸ਼ਮ ਸਿੰਘ ਜੰਗੀਆਣਾ, ਗੁਰਵਿੰਦਰ ਗੱਗਾ, ਬਿੱਟੂ ਸਿੰਘ ਐਸ.ਸੀ. ਇੰਚਾਰਜ, ਜਗਤਾਰ ਸਿੰਘ ਖਾਲਸਾ, ਜਸਵੀਰ ਸਿੰਘ ਖਾਲਸਾ, ਟੋਨੀ ਜੰਗੀਆਣਾ, ਦਵਿੰਦਰ ਸਿੰਘ ਖਾਲਸਾ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਪ੍ਰਤੀ ਜਾਣੂੰ ਕਰਵਾਇਆ ਗਿਆ। ਇਸ ਮੌਕੇ ਲੋਕਾਂ ਤੋਂ ਮਿਲ ਰਹੇ ਹੁੰਗਾਰੇ ਤੋਂ ਗਦਗਦ ਹੋਏ ਆਪ ਆਗੂਆਂ ਨੇ ਕਿਹਾ ਰਿਵਾਇਤੀ ਸਿਆਸੀ ਲੋਟੂ ਅਕਾਲੀ, ਭਾਜਪਾ, ਕਾਂਗਰਸ ਵਰਗੀਆਂ ਪਾਰਟੀਆਂ ਤੋਂ ਪੰਜਾਬ ਦੇ ਲੋਕ ਬਹੁਤ ਦੁਖੀ ਹਨ ਅਤੇ ਇਸ ਵਾਰ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਇਨਕਲਾਬੀ ਬਦਲ ਦਿਖਾਈ ਦੇ ਰਿਹਾ ਹੈ ਅਤੇ ਇਸ ਵਾਰ ਪੰਜਾਬ ਦੇ ਲੋਕ ਆਪ ਪਾਰਟੀ ਦੀ ਸਰਕਾਰ ਬਣਾ ਕੇ ਹੀ ਦਮ ਲੈਣਗੇ। ਉਹਨਾਂ ਨੇ ਦੱਸਿਆ ਇਸ ਮੁਹਿੰਮ ਤਹਿਤ ਪਿੰਡ ਜੰਗੀਆਣਾ ਵਿਖੇ ਹੁਣ ਤੱਕ 80 ਦੇ ਕਰੀਬ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਜਾ ਚੁੱਕਾ ਹੈ।

Share Button