ਇਆਲੀ ਨੂੰ ਟਿਕਟ ਮਿਲਣ ‘ਤੇ ਵਰਕਰਾਂ ਨੇ ਲੱਡੂ ਵੰਡੇ

ss1

ਇਆਲੀ ਨੂੰ ਟਿਕਟ ਮਿਲਣ ‘ਤੇ ਵਰਕਰਾਂ ਨੇ ਲੱਡੂ ਵੰਡੇ

18-nov-mlp-02ਮੁੱਲਾਂਪੁਰ ਦਾਖਾ, 18 ਨਵੰਬਰ (ਮਲਕੀਤ ਸਿੰਘ) ਸਥਾਨਕ ਕਸਬੇ ਅੰਦਰ ਸ਼ਰੋਮਣੀ ਅਕਾਲੀ ਦਲ ਪੰਜਾਬ ਵਪਾਰ ਮੰਡਲ ਦੇ ਹਲਕਾ ਦਾਖਾ ਦੇ ਪ੍ਰਧਾਨ ਬਲਦੇਵ ਕ੍ਰਿਸ਼ਨ ਅਰੋੜਾ ਦੀ ਅਗਵਾਈ ਵਿੱਚ ਸਮੂਹ ਦੁਕਾਨਦਾਰਾਂ ਨੇ ਹਲਕੇ ਦਾਖੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਦੂਜੀ ਵਾਰ ਟਿਕਟ ਮਿਲਣ ‘ਤੇ ਲੱਡੂ ਵੰਡ ਕੇ ਖੁਸ਼ੀ ਇਜਹਾਰ ਕੀਤਾ।

        ਪ੍ਰਧਾਨ ਬਲਦੇਵ ਅਰੋੜਾ ਨੇ ਕਿਹਾ ਕਿ ਵਿਕਾਸ ਮਸੀਹਾਂ ਅਖਵਾਉਣ ਵਾਲੇ ਸ੍ਰ ਮਨਪ੍ਰੀਤ ਸਿੰਘ ਇਆਲੀ ਨੂੰ ਉਸਦੀ ਦੂਰ ਅੰਦੇਸ਼ੀ ਸੋਚ ਨੂੰ ਧਿਆਨ ਵਿੱਚ ਰੱਖਦਿਆ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਦੂਜੀ ਸ੍ਰ ਇਆਲੀ ਨੂੰ ਟਿਕਟ ਦੇ ਕੇ ਮਾਣ ਬਖਸ਼ਿਆ ਹੈ। ਹਲਕੇ ਦਾਖੇ ਦੇ ਲੋਕ ਦੂਜੀ ਵਾਰ ਸ੍ਰ ਮਨਪ੍ਰੀਤ ਸਿੰਘ ਇਆਲੀ ਨੂੰ ਵਿਧਾਇਕ ਬਣਾ ਕੇ ਮੰਤਰੀ ਬਣਿਆ ਦੇਖਣਾ ਲੋਚਦੈ ਹਨ। ਇਸ ਮੌਕੇ ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਗੁਲਸ਼ਨ ਕੁਮਾਰ ਲੂਥਰਾ, ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਸਰਵਰਿੰਦਰ ਸਿੰਘ ਚੀਮਾਂ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਖੁਸ਼ਵਿੰਦਰ ਸਿੰਘ ਬਿੱਲੂ, ਸਰਪੰਚ ਜਸਵੀਰ ਸਿੰਘ ਚਾਹਲ, ਕੌਂਸ਼ਲਰ ਬਲਜੀਤ ਸਿੰਘ ਰਤਨ, ਪਵਨ ਕੁਮਾਰ, ਕਰਮਜੀਤ ਸਿੰਘ, ਡਾ. ਮਨਿੰਦਰ ਅਰੋੜਾ, ਸਕੱਤਰ ਰਾਜੇਸ ਗੋਲਡੀ ਸਮੇਤ ਹੋਰ ਵੀ ਦੁਕਾਰਦਾਰ ਹਾਜਰ ਸਨ।

Share Button

Leave a Reply

Your email address will not be published. Required fields are marked *