ਆੜ੍ਹਤੀ ਵਰਗ ਦਾ ਵਾਅਦਾ ਨਿਭਾਉਣ ਵਾਲੀ ਪਾਰਟੀ ਦੀ ਹਮਾਇਤ ਕਰਾਗੇ – ਵਿਜੈ ਕਾਲੜਾ

ss1

ਆੜ੍ਹਤੀ ਵਰਗ ਦਾ ਵਾਅਦਾ ਨਿਭਾਉਣ ਵਾਲੀ ਪਾਰਟੀ ਦੀ ਹਮਾਇਤ ਕਰਾਗੇ – ਵਿਜੈ ਕਾਲੜਾ

3-17

ਬੁਢਲਾਡਾ 3, ਅਗਸਤ (ਤਰਸੇਮ ਸ਼ਰਮਾ): ਪੰਜਾਬ ਦੇ ਆੜ੍ਹਤੀ ਹਿੱੱਤਾ ਲਈ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਆੜ੍ਹਤੀ ਵਰਗ ਦਾ ਵਾਅਦਾ ਪੁੂਰਾ ਕਰਨਗੀਆਂ ਉਸਨੂੰ ਫੈਡਰੇਸ਼ਨ ਆਫ ਪੰਜਾਬ ਆੜ੍ਹਤੀਆ ਐਸ਼ੋਸੀਏਸ਼ਨ 2017 ਦੀਆਂ ਵਿਧਾਨ ਸਭਾ ਚੋਣਾ ਵਿੱਚ ਉਸੇ ਨੂੰ ਹਮਾਇਤ ਦੇਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਜਿਲ੍ਹੇ ਭਰ ਦੇ ਆੜ੍ਹਤੀਆਂ ਦੀ ਇੱਕ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਨੇ ਕੀਤਾ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਖੇਤੀਬਾੜੀ ਨਾਲ ਸੰਬੰਧਤ ਵਪਾਰ ਬੁੁਰੀ ਤਰ੍ਹਾ ਫੇਲ ਹੋ ਚੁੱਕਿਆ ਹੈੇ। ਉਹਨਾਂ ਕਿਹਾ ਕਿ ਵਪਾਰੀ ਵਰਗ ਆਪਣਾ ਵਪਾਰ ਛੱਡ ਕੇ ਦੂਸਰੇ ਸੂਬਿਆਂ ਵੱਲ ਚਾਲੇ ਪਾ ਰਿਹਾ ਹੈ ਕਿਉਂਕਿ ਖੇਤੀ ਦੀ ਮਾਰ ਕਾਰਨ ਵਪਾਰ ਨੂੰ ਵੀ ਵੱਡੀ ਢਾ ਲੱਗੀ ਹੈੇ। ਉਹਨਾਂ ਕਿਹਾ ਕਿ ਕਿਸਾਨ ਅਤੇ ਆੜ੍ਹਤੀ ਦੇ ਨਹੁੰ ਮਾਸ ਦੇ ਰਿਸ਼ਤੇ ਨੁੰ ਸਰਕਾਰ ਵੱਲੋ ਤੋੜਣ ਦੀਆਂ ਕੋਝੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਆੜ੍ਹਤੀ ਵਰਗ ਦਾ ਵਪਾਰ ਵੀ ਬੁਰੀ ਤਰ੍ਹਾ ਪ੍ਰਭਾਵਤ ਹੋ ਜਾਵੇਗਾ। ਉਹਨਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾ ਵੱਲੋਂ ਆੜ੍ਹਤੀ ਵਰਗ ਨੂੰ ਖਤਮ ਕਰਨ ਲਈ ਕਾਲੇ ਕਾਨੁੰਨ ਲਿਆਦੇ ਗਏ ਹਨ। ਉਹਨਾਂ ਦਾਅਵਾ ਕੀਤਾ ਕਿ ਇਸ ਵਾਰ ਵਿਧਾਨ ਸਭਾ ਚੋੋਣਾਂ ਵਿੱਚ ਆੜ੍ਹਤੀ ਵਰਗ ਦੇ 45 ਹਜ਼ਾਰ ਪਰਿਵਾਰਾਂ ਸਮੇਤ ਇੱਕ ਲੱਖ ਮੁਨੀਮ ਭਾਈਚਾਰਾ, 15 ਲੱਖ ਕਿਸਾਨ ਅਤੇ 10 ਲੱਖ ਮਜਦੂਰਾਂ ਦਾ ਅਹਿਮ ਰੋਲ ਹੋਵੇਗਾ। ਉਹਨਾਂ ਪੰਜਾਬ ਦੇ ਸਮੂਹ ਆੜ੍ਹਤੀ ਵਰਗ ਨੂੰ ਅਪੀਲ ਕੀਤੀ ਕਿ ਉਹ ਕਿਸਾਨ , ਮਜਦੂਰ ਏਕਤਾ ਨੂੰ ਕਾਇਮ ਰੱਖਣ ਲਈ ਹੰਭਲਾ ਮਾਰਨ। ਇਸ ਮੋਕੇ ਤੇ ਬੋਲਦਿਆਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ ਨੇ ਐਲਾਨ ਕੀਤਾ ਕਿ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਮੌਕੇ ਤੇ ਸੂਬਾ ਮੀਤ ਪ੍ਰਧਾਨ ਕੇਸ਼ੋ ਰਾਮ ਗੋਇਲ, ਸੂਬਾ ਸਕੱਤਰ ਹਰਿੰਦਰ ਸਾਹਨੀ, ਭੋਲਾ ਪਟਵਾਰੀ, ਰਾਜ ਕੁਮਾਰ ਬੋੜਾਵਾਲੀਆਂ, ਕ੍ਰਿਸ਼ਨ ਕੁਮਾਰ, ਰਾਮ ਸ਼ਰਨ, ਪੋਪੀ, ਮਹਿੰਦਰਪਾਲ, ਸੰਜੀਵ ਸਿੰਗਲਾ, ਸ਼ੰਕਰ ਭਾਨਾ, ਨੀਟੂ ਸੇਖੋ, ਪ੍ਰੇਮ ਸਿੰਘ ਨੇ ਵੀ ਆਪਣੇ ਆਪਣੇ ਵਿਚਾਰ ਰੱਖਕੇੇ ਆੜ੍ਹਤੀ ਵਰਗ ਨੂੰ ਆਰਥਿਕ ਸੰੰਕਟ `ਚੋ ਕੱਢਣ ਲਈ ਇੱਕ ਹੋਣ ਦਾ ਹੌਕਾ ਦਿੱਤਾ।

Share Button

Leave a Reply

Your email address will not be published. Required fields are marked *