Thu. Jul 18th, 2019

ਆੜਤੀਆ ਐਸੋਸੀਏਸ਼ਨ ਵੱਲੋ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨੂੰ ਸਮੱਰਥਨ ਦੇਣ ਦਾ ਐਲਾਨ

ਆੜਤੀਆ ਐਸੋਸੀਏਸ਼ਨ ਵੱਲੋ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨੂੰ ਸਮੱਰਥਨ ਦੇਣ ਦਾ ਐਲਾਨ

bਬੋਹਾ,2 ਨਵੰਬਰ(ਜਸਪਾਲ ਸਿੰਘ ਜੱਸੀ):ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੁਆਰਾ ਵਿਧਾਨ ਸਭਾ ਚੋਣਾ 2017 ਲਈ ਵਿਧਾਨ ਸਭਾ ਹਲਕਾ ਬੁਢਲਾਡਾ ਤੋ ਚੋਣ ਮੈਦਾਨ ਚ ਉਤਾਰੇ ਉਮੀਦਵਾਰ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਵੱਲੋ ਅੱਜ ਬੋਹਾ ਖੇਤਰ ਅੰਦਰ ਤੁਫਾਨੀ ਦੌਰਾ ਕਰਕੇ ਸਥਾਨਕ ਆਗੂਆਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ।ਇਸ ਦੌਰਾਨ ਉਨਾਂ ਮਾਰਕਿਟ ਕਮੇਟੀ, ਨਗਰ ਪੰਚਾਇਤ, ਭਾਜਪਾ ਮੰਡਲ ਪ੍ਰਧਾਨ ਸੁਨੀਲ ਕੁਮਾਰ, ਨਗਰ ਪੰਚਾਇਤ ਬੋਹਾ ਦੇ ਉਪ ਪ੍ਰਧਾਨ ਜਗਤਾਰ ਸਿੰਘ ਤਾਰੀ, ਇਸਤਰੀ ਅਕਾਲੀ ਦਲ ਦੀ ਆਗੂ ਦਲਜੀਤ ਕੌਰ ਸਰਾਂ, ਦਲਵੀਰ ਕੌਰ ਸਰਾਂ ਆਦਿ ਨਾਲ ਨਿੱਜੀ ਮੁਲਾਕਾਤਾਂ ਕਰਕੇ ਭਵਿੱਖਤ ਪਾਰਟੀ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ।ਇਸ ਦੌਰਾਨ ਜਿੱਥੇ ਉਨਾਂ ਦਾ ਸਿਰੋਪਾਓ ਪਾਕੇ ਨਿੱਘਾ ਸਵਾਗਤ ਕੀਤਾ ਗਿਆ ਉਥੇ ਨਗਰ ਪੰਚਾਇਤ ਬੋਹਾ ਦਫਤਰ ਚ ਲੱਡੂ ਵੰਡਕੇ ਖੁਸ਼ੀ ਜਾਹਰ ਕੀਤੀ ਗਈ।ਇਸੇ ਦੌਰਾਨ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨਾਲ ਆੜਤੀਆ ਐਸੋਸੀਏਸ਼ਨ ਬੋਹਾ ਵੱਲੋ ਪ੍ਰਧਾਨ ਜਗਦੀਸ਼ ਗੋਇਲ ਦੀ ਅਗਵਾਈ ਚ ਆਪਣੇ ਦਫਤਰ ਵਿਖੇ ਮੀਟਿੰਗ ਕਰਕੇ ਸਮੱਰਥਨ ਦੇਣ ਦਾ ਐਲਾਣ ਕੀਤਾ।ਇਸ ਮੌਕੇ ਹੋਰਨਾਂ ਤੋ ਇਲਾਵਾ ਮਾਰਕਿਟ ਕਮੇਟੀ ਬੋਹਾ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ, ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ ਉੱਪਲ, ਉੱਪ ਪ੍ਰਧਾਨ ਜਗਤਾਰ ਸਿੰਘ ਤਾਰੀ,ਸਰਕਲ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲ,ਸਰਪੰਚ ਸੰਤੋਖ ਸਿੰਘ ਭੀਮੜਾ,ਸਾਬਕਾ ਸਰਪੰਚ ਸਤਵੰਤ ਸਿੰਘ ਭੀਮੜਾ,ਸਰਪੰਚ ਸੁਖਵਿੰਦਰ ਸਿੰਘ ਤਾਲਬਵਾਲਾ,ਨਿਰੰਜਣ ਕੱਕੜ, ਭਾਜਪਾ ਮੰਡਲ ਪ੍ਰਧਾਨ ਸੁਨੀਲ ਕੁਮਾਰ,ਭੀਮ ਸੈਨ,ਬਲਵਿੰਦਰ ਸਿੰਘ ਮੱਲ ਸਿੰਘ ਵਾਲਾ,ਪ੍ਰਸ਼ੋਤਮ ਸਿੰਘ ਗਿੱਲ, ਪੀ.ਏ.ਡੀ.ਬੀ ਬੈਕ ਡਾਇਰੈਕਟਰ ਸੁਰਿੰਦਰ ਸਿੰਘ ਸੇਖੋ, ਆੜਤੀ ਸ਼ੁਭਾਸ਼ ਕੁਮਾਰ, ਪ੍ਰੇਮ ਕੁਮਾਰ, ਅਸ਼ੋਕ ਕੁਮਾਰ ਭੂਰੀ, ਲੀਲਾ ਆਹੂਵਾਲੀਆ, ਸਾਊਣੀ ਰਾਮ, ਬਲਵੀਰ ਸਿੰਘ ਠੇਕੇਦਾਰ, ਸਾਬਕਾ ਸਰਪੰਚ ਸਰਦੂਲ ਸਿੰਘ ਬੋਹਾ, ਸਾਬਕਾ ਸਰਪੰਚ ਭੋਲਾ ਸਿੰਘ ਨਰਸੋਤ, ਐਮ.ਸੀ ਜੀਤਾ ਰਾਮ ਲਾਲਕਾ, ਭੋਲਾ ਸਿੰਘ ਐਮ.ਸੀ, ਮਹਿੰਦਰ ਕੌਰ, ਇਸਤਰੀ ਅਕਾਲੀ ਦਲ ਦੀ ਆਗੂ ਦਲਜੀਤ ਕੌਰ ਸਰਾਂ, ਦਲਵੀਰ ਕੌਰ ਸਰਾਂ, ਗੁਰਦੀਪ ਸਿੰਘ ਸੋਢੀ, ਪ੍ਰਕਾਸ਼ ਸਿੰਘ ਮੱਲ ਸਿੰਘ ਵਾਲਾ, ਮਿੱਠੂ ਸਿੰਘ ਖਾਲਸਾ, ਭਾਗ ਸਿੰਘ ਗਰਚਾ, ਬਲਦੇਵ ਬਾਬਾ, ਵਜੀਰ ਸਿੰਘ, ਬਿੰਦਰ ਸਿੰਘ ਮੱਲ ਸਿੰਘ ਵਾਲਾ, ਸਤਨਾਮ ਸਿੰਘ ਫਰੀਦਕੇ, ਗਗਨ ਉੱਪਲ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: