ਆਜ਼ਾਦੀ ਦਿਵਸ ਮੌਕੇ ਸਾਬਕਾ ਸੈਨਿਕਾਂ ਵੱਲੋਂ ਰੱਖ ਬਾਗ ਵਿਖੇ ਲਹਿਰਾਇਆ ਜਾਵੇਗਾ ਰਾਸ਼ਟਰੀ ਤਿਰੰਗਾ

ਆਜ਼ਾਦੀ ਦਿਵਸ ਮੌਕੇ ਸਾਬਕਾ ਸੈਨਿਕਾਂ ਵੱਲੋਂ ਰੱਖ ਬਾਗ ਵਿਖੇ ਲਹਿਰਾਇਆ ਜਾਵੇਗਾ ਰਾਸ਼ਟਰੀ ਤਿਰੰਗਾ

ਲੁਧਿਆਣਾ (ਪ੍ਰੀਤੀ ਸ਼ਰਮਾ) ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਅਤੇ ਸਮੂਹ ਸਾਬਕਾ ਸੈਨਿਕਾਂ ਵੱਲੋਂ ਮਿਤੀ 15 ਅਗਸਤ 2016 ਨੂੰ ਰੱਖ ਬਾਗ ਸਥਿਤ ਵਾਰ ਮੈਮੋਰੀਅਲ ਵਿਖੇ ਆਜ਼ਾਦੀ ਦਿਵਸ ਮੌਕੇ ਰਾਸ਼ਟਰੀ ਤਿਰੰਗਾ ਲਹਿਰਾਇਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਸ਼ਿਰਕਤ ਕਰਨਗੀਆਂ। ਇਸ ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਕੈਪਟਨ ਮਲਕੀਅਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਾਰੀਆਂ ਸਾਬਕਾ ਸੈਨਿਕ (ਐਕਸ ਸਰਵਿਸਮੈਨ) ਸੁਸਾਇਟੀਆਂ, ਅਫ਼ਸਰ, ਜੇ. ਸੀ.ਓ. ਅਤੇ ਜਵਾਨ (ਆਰਮੀ, ਨੇਵੀ ਅਤੇ ਏਅਰ ਫੋਰਸ) ਸਵੇਰੇ 9 ਵਜੇ ਉਪਰੋਕਤ ਸਥਾਨ ’ਤੇ ਪਹੁੰਚਣਗੇ। ਕੈਪਟਨ ਵਾਲੀਆ ਨੇ ਕਿਹਾ ਕਿ ਇਹ ਸਮਾਗਮ ਲੁਧਿਆਣਾ ਵਿਖੇ ਪਹਿਲੀ ਵਾਰ ਹੋ ਰਿਹਾ ਹੈ, ਜਿਸ ਵਿੱਚ ਸਮੂਹ ਵਰਗਾਂ ਨੂੰ ਵਧ ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਜਾਣਕਾਰੀ ਦੇਣ ਮੌਕੇ ਕੈਪਟਨ ਪ੍ਰੀਤਮ ਸਿੰਘ, ਕੈਪਟਨ ਨਛੱਤਰ ਸਿੰਘ, ਸੂਬੇਦਾਰ ਮੇਜਰ ਅਨੂਪ ਸਿੰਘ, ਸਰਜੈਂਟ ਜੈ ਦੇਵ ਵਰਮਾ, ਪ੍ਰੀਤਮ ਸਿੰਘ, ਸੂਬੇਦਾਰ ਪਿਆਰਾ ਸਿੰਘ ਕਾਉਂਕੇ, ਅਮਰ ਸਿੰਘ, ਜੋਗਿੰਦਰ ਸਿੰਘ ਪੱਟੀ, ਰਵੇਲ ਸਿੰਘ ਅਟਵਾਲ, ਲਾਭ ਸਿੰਘ ਅਤੇ ਹੋਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: