ਆਖ਼ਰ ਪੰਜਾਬ ਨੇ ਲਈ ‘ਜੋਧਪੁਰ ਨਜ਼ਰਬੰਦ ਸਿੱਖਾਂ’ ਦੀ ਸਾਰ, ਕੈਪਟਨ ਨੇ ਨਿਭਾਇਆ ਆਪਣਾ ਫ਼ਰਜ਼

ss1

ਆਖ਼ਰ ਪੰਜਾਬ ਨੇ ਲਈ ‘ਜੋਧਪੁਰ ਨਜ਼ਰਬੰਦ ਸਿੱਖਾਂ’ ਦੀ ਸਾਰ, ਕੈਪਟਨ ਨੇ ਨਿਭਾਇਆ ਆਪਣਾ ਫ਼ਰਜ਼

ਆਖ਼ਰ ਉਹ ਘੜੀ ਆ ਹੀ ਗਈ ਜਦੋਂ ਜੋਧਪੁਰ ਨਜ਼ਰਬੰਦ ਸਿੱਖਾਂ ਨੂੰ ਕੈਪਟਨ ਸਰਕਾਰ ਵੱਲੋਂ ਆਪਣਾ ਫਰਜ਼ ਨਿਭਾਉਂਦਿਆਂ ਪੰਜਾਬ ਦੇ ਹਿੱਸੇ ਦੇ ਚੈੱਕ ਵੰਡ ਦਿੱਤੇ ਗਏ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ, ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਭਾਵੇਂ ਕੇਂਦਰ ਸਰਕਾਰ ਜੋਧਪੁਰ ਨਜ਼ਰਬੰਦ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਦੇਵੇ ਜਾਂ ਨਾ ਦੇਵੇ, ਪਰ ਪੰਜਾਬ ਬਹੁਤ ਹੀ ਜਲਦ ਇਨ੍ਹਾਂ ਸਿੱਖਾਂ ਦੇ ਦਰਦ ਨੂੰ ਸੁਣੇਗਾ ਅਤੇ ਪੰਜਾਬ ਦੇ ਹਿੱਸੇ ‘ਚੋਂ ਬਣਦੀ ਰਕਮ ਦੇ ਚੈੱਕ ਮੁਹੱਈਆ ਕਰਵਾਏਗਾ। ਅੱਜ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਕੈਬਿਨੇਟ ਮੰਤਰੀ ਨਵਜੋਤ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਬਾਦਲ ਸਮੇਤ ਸਾਧੂ ਸਿੰਘ ਧਰਮਸੋਤ , ਰਾਜ ਕੁਮਾਰ ਵੇਰਕਾ ਸਮੇਤ ਕਈ ਕਾਂਗਰਸੀ ਆਗੂਆਂ ਨੇ ਜੋਧਪੁਰ ਨਜ਼ਰਬੰਦਾਂ ਨੂੰ ਚੈੱਕ ਵੰਡੇ। ਇਸੇ ਪਲ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ‘ਤੇ ਸਾਂਝਾ ਕਰਦਿਆਂ ਆਖਿਆ ਕਿ, ” ਅਖੀਰ ਨਿਆਂ ਵੰਡ ਹੀ ਦਿੱਤਾ ਗਿਆ, ਪੰਜਾਬ ਵੱਲੋਂ ਜੋਧਪੁਰ ਨਜ਼ਰਬੰਦ ਸਿੱਖਾਂ ਨੂੰ ਬਣਦਾ ਹਿੱਸਾ ਦੇ ਦਿੱਤਾ।” ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਕੁੱਲ 40 ਚੈੱਕ ਵੰਡੇ ਗਏ।

Share Button

Leave a Reply

Your email address will not be published. Required fields are marked *