Thu. Jul 18th, 2019

ਆਸਿਫ਼ਾ ਦੇ ਬਲਾਤਕਾਰੀਆਂ ਨੂੰ ਮੋਤ ਦੇ ਘਾਟ ਉਤਾਰਨ ਵਾਲਿਆਂ ਨੂੰ 36 ਲੱਖ ਦਾ ਇਨਾਮ

ਆਸਿਫ਼ਾ ਦੇ ਬਲਾਤਕਾਰੀਆਂ ਨੂੰ ਮੋਤ ਦੇ ਘਾਟ ਉਤਾਰਨ ਵਾਲਿਆਂ ਨੂੰ 36 ਲੱਖ ਦਾ ਇਨਾਮ

ਜੰਡਿਆਲਾ ਗੁਰੂ 17 ਅਪ੍ਰੈਲ ਵਰਿੰਦਰ ਸਿੰਘ :- ਕਹਿੰਦੇ ਹਨ ਕਿ ਸਿੱਖ ਕੋਮ ਕੋਲੋ ਕਿਸੇ ਦੀ ਪੀੜਾ ਸਹਿਣ ਨਹੀਂ ਹੁੰਦੀ ਅਤੇ ਕਿਸੇ ਨਾ ਕਿਸੇ ਬਹਾਨੇ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਪੀੜਤ ਵਿਅਕਤੀ ਦੀ ਮਦਦ ਕਰ ਸਕਣ । ਬੀਤੇ ਦਿਨੀ ਜੰਮੂ ਦੇ ਕਠੂਆ ਇਲਾਕੇ ਵਿਚ ਇਕ 8 ਸਾਲ ਦੀ ਮਾਸੂਮ ਨਾਲ ਬਲਾਤਕਾਰ ਨੇ ਪੂਰੇ ਦੇਸ਼ ਨੂੰ ਹਿਲਾਕੇ ਰੱਖ ਦਿੱਤਾ ਹੈ । ਬਲਾਤਕਾਰ ਇਕ ਮੰਦਿਰ ਦੇ ਅੰਦਰ 7 ਦਿਨ ਤੱਕ ਹੁੰਦਾ ਦੱਸਿਆ ਗਿਆ ਹੈ । ਇਸ ਘਟਨਾ ਤੋਂ ਦੁੱਖੀ ਹਰ ਇਕ ਵਿਅਕਤੀ ਅੱਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ ਯਾਦ ਕਰਕੇ ਕਹਿਣ ਨੂੰ ਮਜਬੂਰ ਹੋ ਗਿਆ ਕਿ ਉਹ ਸਮਾਂ ਚੰਗਾ ਸੀ ਜਦੋ ਕੋਈ ਕਿਸੇ ਦੀ ਧੀ ਭੈਣ ਵੱਲ ਬੁਰੀ ਨਜ਼ਰ ਨਹੀਂ ਸੀ ਕਰਦਾ ਅਤੇ ਅਗਰ ਅਜਿਹੀ ਬਲਾਤਕਾਰ ਦੀ ਘਟਨਾ ਵਾਪਰਦੀ ਸੀ ਤਾਂ ਤੁਰੰਤ ਸਿੰਘਾਂ ਵਲੋਂ ਉਸਨੂੰ ਸਜਾ ਦੇ ਦਿਤੀ ਜਾਂਦੀ ਸੀ ।
ਸ਼ੋਸ਼ਲ ਮੀਡੀਆ ਤੇ ਇਕ ਗੁਰਸਿਖ ਜਸਪਾਲ ਸਿੰਘ ਗੋਲਡੀ ਵਾਸੀ ਬਾਬਾ ਬਕਾਲਾ ਨੇ ਪੋਸਟ ਪਾਕੇ ਅਤੇ ਪੱਤਰਕਾਰ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਆਸਿਫ਼ਾ ਦੇ ਬਲਾਤਕਾਰੀਆਂ ਨੂੰ ਮੋਤ ਦੇ ਘਾਟ ਉਤਾਰਨ ਵਾਲੇ ਨੂੰ ਉਹ ਆਪਣੀ ਜਾਇਦਾਦ ਵਿਚੋਂ ਜੀ ਟੀ ਰੋਡ ਸਥਿਤ 12 ਮਰਲੇ ਦਾ ਪਲਾਟ ਜਿਸਦੀ ਕੀਮਤ 36 ਲੱਖ ਦੇ ਕਰੀਬ ਹੈ ਉਸਦੇ ਨਾਮ ਕਰ ਦਵਾਂਗਾ । ਉਹਨਾਂ ਕਿਹਾ ਕਿ ਤੁਰੰਤ ਮੋਤ ਹੀ ਇਕ ਬਲਾਤਕਾਰੀ ਦੀ ਸਜਾ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਦੁਬਾਰਾ ਅਜਿਹੀ ਕਮੀਨੀ ਹਰਕਤ ਨਾ ਕਰ ਸਕੇ । ਪੱਤਰਕਾਰ ਨਾਲ ਗੱਲਬਾਤ ਦੋਰਾਨ ਉਹਨਾਂ ਰੋਸ ਪ੍ਰਗਟ ਕੀਤਾ ਕਿ ਦੇਸ਼ ਦੇ ਨੇਤਾ ਅਜਿਹੀਆਂ ਘਟਨਾਵਾਂ ਵਿਚ ਸਿਰਫ ਸਿਆਸਤ ਹੀ ਕਰਦੇ ਹਨ ਜਦੋਂ ਕਿ ਅਜਿਹੀਆਂ ਘਟਨਾਵਾਂ ਵਿਚ ਕਿਸੇ ਵੀ ਪੀੜਤਾ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ।

Leave a Reply

Your email address will not be published. Required fields are marked *

%d bloggers like this: