ਆਸਿਫ਼ਾਂ

ss1

ਆਸਿਫ਼ਾਂ

ਹੇ ਪ੍ਰਭੂ…ਮੈ ਆਸਿਫ਼ਾਂ

ਕੀ ਕੀਤਾ ਤੁਸੀ

ਇਹ ਕੀ ਕੀਤਾ…?

ਭਗਤਾਂ ਦੀ ਲਾਲਸਾਂ ਵਿੱਚ
ਧੀ ਦੀ ਪੁਕਾਰ ਹੀ ਨਹੀਂ ਸੁਣੀ..

ਕੀ..?
ਇੰਨੇ ਮਤਲਬੀ ਹੋ ਗਈ ਸੀ

ਕੀ
ਤੇਰੇ
ਪਵਿੱਤਰ ਘਰ ਵਿੱਚ
ਤੇਰੀ ਹੀ ਦੇਖ-ਰੇਖ ‘ਚ
ਤੇਰੀ ਜੈ-ਜੈਕਾਰ ਕਰਨ ਵਾਲੇ
ਪਲ-ਪਲ ਨੋਚਦੇ ਰਹੇ

ਪਰ
ਤੂੰ ਚੁੱਪ ਵੱਟੀ ਰੱਖੀ
ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਵਾਂਗ।

ਤੈਨੂੰ ਤਾਂ…

ਪਤਾ ਹੋਣਾ
ਜਦ ਪਿਉ-ਪੁੱਤ ਨੇ
ਤੇਰੀ ਹਾਜ਼ਰੀ ‘ਚ
ਸ਼ਰਮ ਦੀਆਂ ਕੰਧਾਂ ਤੋੜ
ਮੈਨੂੰ ਰੋੜੀ-ਰੋੜੀ ਕਰ ਦਿੱਤਾ ਸੀ।

ਹਾਂ ਸੱਚ

ਤੂੰ
ਸੋਚਿਆਂ ਹੋਣਾ…
ਸਮਾਜ ਦੇ
ਕਾਇਦੇ ਕਾਨੂੰਨਾਂ ਬਾਰੇ

ਪਰ
ਕਾਨੂੰਨ ਦੇ ਫ਼ਿਰਕੂ
ਸੰਘੀ ਠੇਕੇਦਾਰਾਂ ਤੋਂ

ਡਰ ਗਿਆ ਹੋਣਾ…

ਜੋ ਆਪਣੀ ਬਾਰੀ ਦਾ
ਬੇਸਬਰੀ ਨਾਲ
ਇੰਤਜ਼ਾਰ ਕਰ ਰਹੇ ਸੀ।

ਤਲਾਸ਼ ਤਾਂ
ਖ਼ਤਮ ਹੋ ਗਈ ਸੀ
ਚੱਪਾ-ਚੱਪਾ ਛਾਣ ਮਾਰਕੇ…

ਬਚਾਇਆਂ ਤਾਂ
ਸਿਰਫ਼
ਤੇਰੇ ਪੱਥਰਾਂ ਦਾ ਟਿਕਾਣਾ ਸੀ

ਜਿਥੇ
ਧਰਮ ਦੇ ਠੇਕੇਦਾਰਾਂ ਨੇ
ਮਜ਼ਹਬ ਦੀ ਆੜ ‘ਚ
ਇਨਸਾਨੀਅਤ ਨੂੰ ਲੀਰੋ-ਲੀਰ ਕਰ
ਇਨਸਾਨੀਅਤ ਦਾ ਕਾਤਿਲ ਕਰ ਦਿੱਤਾ।

ਹੇ ਪ੍ਰਭੂ…

ਪਰ ਤੁਸੀ
ਭਗਤਾਂ ਦੀ ਲਾਲਸਾਂ ਵਿੱਚ
ਲਾਚਾਰ ਧੀ ਦੀ ਪੁਕਾਰ ਨੀ ਸੁਣੀ।

ਪ੍ਰਦੀਪ ਗੁਰੂ
95924-38581
170418

Share Button

Leave a Reply

Your email address will not be published. Required fields are marked *