Tue. Feb 25th, 2020

ਆਸਟ੍ਰੇਲੀਆ ਵਿੱਚ ਖੇਲਾ ਭਰਾਵਾ ਦੇ ਯੂਨੀਕ ਕਾਲਜ ਨੇ ਕੇਸ ਜਿੱਤਿਆ

ਆਸਟ੍ਰੇਲੀਆ ਵਿੱਚ ਖੇਲਾ ਭਰਾਵਾ ਦੇ ਯੂਨੀਕ ਕਾਲਜ ਨੇ ਕੇਸ ਜਿੱਤਿਆ
ਪਿੰਡ ਸਜਾਵਲਪੁਰ ਅਤੇ ਦੋਸਤਾ ਵਿੱਚ ਖੁਸ਼ੀ ਦੀ ਲਹਿਰ

ਗੜ੍ਹਸ਼ੰਕਰ 21 ਸਤੰਬਰ (ਅਸ਼ਵਨੀ ਸ਼ਰਮਾ) ਇਥੋ ਚੰਡੀਗੜ ਨੂੰ ਜਾਦੀ ਜਰਨੈਲੀ ਸੜਕ ਤੇ ਪੈਦੇ ਅੱਡਾ ਮਜਾਰੀ ਤੋ 2 ਕੁੰ ਕਿਲੋਮੀਟਰ ਨਜਦੀਕ ਪੈਦੇ ਪਿੰਡ ਸਜਾਵਲਪੁਰ ਦੇ ਵਸਨੀਕ ਰਿਟਾਇਰਡ ਮੁੱਖ ਅਧਿਆਪਕ ਸ.ਮਨਮੋਹਣ ਸਿੰਘ ਖੇਲਾ ਦੇ ਪੁੱਤਰ ਅਮਰਜੀਤ ਸਿੰਘ ਖੇਲਾ ਸਾਬਕਾ ਪੱਤਰਕਾਰ ਅਤੇ ਬਲਜੀਤ ਸਿੰਘ ਖੇਲਾ ਵਲੋ ਸਿਡਨੀ ਵਿੱਚ ਚਲਾਏ ਜਾਦੇ ‘ਯੂਨੀਕ ਇੰਟਰਨੈਸ਼ਨਲ ਕਾਲਜ’ ਖਿਲਾਫ ਪਿਛਲੇ ਤਿੰਨ ਸਾਲਾ ਤੋ ਆਸਟ੍ਰੇਲੀਅਨ ਉਪਭੋਗਤਾ ਕਮਿਸ਼ਨ ਤੇ ਸਿੱਖਿਆ ਵਿਭਾਗ ਵਲੋ ਚਲਦੇ ਆ ਰਹੇ ਅਰਬਾ ਰੁਪਏ ਦੇ ਕੋਰਟ ਕੇਸ ਵਿੱਚ ਵੱਡਾ ਫੇਰ ਬਦਲ ਹੋ ਗਿਆ ਹੈ। ਸਿਡਨੀ ਵਿਖੇ ਤਿੰਨ ਜੱਜਾ ਵਾਲੇ ਬੈਚ ਦੀ ਮਾਨਯੋਗ ਉੱਚ ਕੇਦਰੀ ਅਦਾਲਤ ਨੇ ਹੇਠਲੀ ਅਦਾਲਤ ਦਾ ਫੈਸਲਾ ਰੱਦ ਕਰਦਿਆ ਖੇਲਾ ਭਰਾਵਾ ਵਲੋ ਚਲਾਏ ਜਾ ਰਹੇ ਕਾਲਜ ਦੇ ਹੱਕ ਵਿੱਚ ਫੈਸਲਾ ਦਿਤਾ ਹੈ। ਅਦਾਲਤ ਨੇ ਉਪਭੋਗਤਾ ਕਮਿਸ਼ਨ ਤੇ ਸਿੱਖਿਆ ਵਿਭਾਗ ਨੂੰ ਇਹ ਵੀ ਆਦੇਸ਼ ਜਾਰੀ ਕੀਤਾ ਹੈ ਕਿ ਉਹ ਕੋਰਟ ਕੇਸ ਦੌਰਾਨ ਯੂਨੀਕ ਕਾਲਜ ਵਲੋ ਅਦਾਲਤੀ ਕਾਰਵਾਈ ਤੇ ਵਕੀਲਾ ਉਤੇ ਖਰਚ ਕੀਤੀ ਰਾਸ਼ੀ ਵੀ ਖੇਲਾ ਭਰਾਵਾ ਦੇ ਕਾਲਜ ਨੂੰ ਅਦਾ ਕਰੇ। ਅਮਰਜੀਤ ਸਿੰਘ ਖੇਲਾ ਨੇ ਪੱਤਰਕਾਰਾ ਨਾਲ ਗਲਬਾਤ ਕਰਦਿਆ ਕਿਹਾ ਕਿ ਇਹ ਫੈਸਲਾ ਸੱਚਾਈ ਅਤੇ ਨਿਆ ਦੀ ਜਿੱਤ ਹੈ। ਉਹਨਾ ਨੇ ਭਾਰਤੀ ਮੀਡੀਆ ਦੇ ਇੱਕ ਹਿੱਸੇ ਵਲੋ ਉਹਨਾ ਅਤੇ ਉਹਨਾ ਦੇ ਪਰਿਵਾਰਕ ਮੈਬਰਾ ਖਿਲਾਫ ਗਿਣੀ ਮਿਥੀ ਸਾਜਿਸ ਅਧੀਨ ਕੁਝ ਗੋਰਿਆ ਵਲੋ ਨਸਲੀ ਬਦਬੂ ਤਹਿਤ ਤੱਥਹੀਣ ਖਬਰਾ ਲਾ ਕੇ ਉਹਨਾ ਦੇ ਅਕਸ ਨੂੰ ਢਾਹ ਲਾਉਣ ਵਿੱਚ ਕੋਈ ਕਸਰ ਨਹੀ ਛੱਡੀ ਸੀ। ਉਹਨਾ ਨੇ ਕਿਹਾ ਕਿ ਹੁਣ ਉਹ ਅਜਿਹੇ ਗੈਰ ਜਿੰਮੇਵਾਰ ਪੱਤਰਕਾਰਾ ਅਤੇ ਅਖਵਾਰਾ ਨੂੰ ਵੀ ਮਾਣ ਹੱਤਕ ਦੇ ਕੇਸ ਵਿੱਚ ਅਦਾਲਤ ਲੈ ਕੇ ਜਾਣਗੇ।
ਜਿਕਰਯੋਗ ਹੈ ਕਿ ਅਸਟ੍ਰੇਲੀਅਨ ਉਪਭੋਗਤਾ ਕਮਿਸ਼ਨ ਤੇ ਸਿੱਖਿਆ ਵਿਭਾਗ ਵਲੋ ਖੇਲਾ ਭਰਾਵਾ ਦੇ ਯੂਨੀਕ ਕਾਲਜ ਖਿਲਾਫ ਅਕਤੂਬਰ 2015 ਵਿੱਚ ਇਹ ਦੋਸ਼ ਲਾਕੇ ਕੇਸ ਕੀਤਾ ਗਿਆ ਸੀ ਕਿ ਯੂਨੀਕ ਕਾਲਜ ਨੇ ਅਸਟ੍ਰੇਲੀਅਨ ਸਰਕਾਰ ਦੀ ਵੈਟ ਫੀਸ ਹੈਲਪ ਸਕੀਮ ਤਹਿਤ ਅਸਟ੍ਰੇਲੀਅਨ ਸਿਟੀਜਨ ਵਿਦਿਆਰਥੀਆਂ ਦੇ ਦਾਖਲੇ ਕਰਨ ਵੇਲੇ ਵਿਦਿਆਰਥੀਆ ਨੂੰ ਗੁੰਮਰਾਹਕੁੰਨ ਜਾਣਕਾਰੀ ਦੇ ਕੇ ਇਹ ਕਹਿ ਕੇ ਦਾਖਲਾ ਕੀਤਾ ਸੀ ਕਿ ਯੂਨੀਕ ਦੇ ਕੋਰਸ ਮੁਫਤ ਸਨ ਜਦੋ ਕਿ ਇਹਨਾ ਵਿਦਿਆਰਥੀਆ ਦੀ ਫੀਸ ਸਰਕਾਰ ਨੇ ਕਾਲਜ ਨੂੰ ਵਿਦਿਆਰਥੀਆ ਸਿਰ ਕਰਜੇ ਦੇ ਰੂਪ ਵਿੱਚ ਕੀਤੀ ਸੀ। ਫੈਸਲੇ ਤੋ ਬਾਅਦ ਕਾਲਜ ਹੁਣ 1.5 ਅਰਬ ਰੁਪਏ ਅਸਟ੍ਰੇਲੀਅਨ ਸਿੱਖਿਆ ਵਿਭਾਗ ਤੋ ਲੈਣ ਦਾ ਹੱਕਦਾਰ ਬਣ ਗਿਆ ਹੈ। ਅਦਾਲਤ ਦੇ ਇਸ ਫੈਸਲੇ ਤੋ ਬਾਅਦ ਖੇਲਾ ਪਰਿਵਾਰ ਸਣੇ ਕਾਲਜ ਦੇ ਹਜਾਰਾ ਸਾਬਕਾ ਪੰਜਾਬੀ ਵਿਦਿਆਰਥੀਆ ਤੇ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਦੇ ਵੱਡੇ ਹਿੱਸੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਦੀਆ ਪ੍ਰਮੁੱਖ ਸ਼ਖਸੀਅਤਾ ਨੇ ਇਸ ਸਬੰਧੀ ਵਧਾਈ ਦਿਤੀ ਜਿਹਨਾ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਚਰਨਪ੍ਰਤਾਪ ਸਿੰਘ ਟਿੰਕੂ, ਜਰਨਲ ਸਕੱਤਰ ਆਸਟ੍ਰੇਲੀਅਨ ਸਿੰਘ ਐਸੋਸੀਏਸਨ ਜਸਵੀਰ ਸਿੰਘ ਥਿੰਦ, ਅਵਤਾਰ ਸਿੰਘ ਬਿੱਲੂ ਰੈਸਟੋਰੈਟ ਕਾਰੋਬਾਰੀ, ਸਤੋਖ ਸਿੰਘ ਰੈਸਟੋਰੈਟ ਕਾਰੋਬਾਰੀ, ਈਜਾਜ ਖਾਨ ਵਕੀਲ, ਮੋਨਿੰਦਰ ਸਿੰਘ ਕੌਸ਼ਲਰ ਬਲੈਕਟਾਉਨ, ਰਾਜਵੰਤ ਸਿੰਘ ਸੰਪਾਦਕ ਪੰਜਾਬ ਐਕਸਪੈ੍ਰਸ, ਬਲਜੀਤ ਸਿੰਘ ਬਰਾੜ ਸੰਪਾਦਕ ਪੰਜਾਬ ਟਾਈਮਜ, ਮਲਵਿੰਦਰ ਸਿੰਘ ਪੰਧੇਰ ਰੀਅਲ ਅਸਟੇਟ ਕਾਰੋਬਾਰੀ, ਰਾਜਵਿੰਦਰ ਕਿੱਟੂ, ਪਰਵਿੰਦਰ ਸਿੰਘ ਸੋਢੀ, ਅਮਨਦੀਪ ਸਿੱਧੂ ਪ੍ਰਧਾਨ ਆਸਟ੍ਰੇਲੀਅਨ ਸਿੱਖ ਗੇਮਜ ਕਮੇਟੀ, ਮਿੰਟੂ ਬਰਾੜ ਸੰਪਾਦਕ ਪੰਜਾਬ ਅਖਬਾਰ ਸ਼ਾਮਲ ਹਨ। ਇਸ ਦੇ ਨਾਲ ਹੀ ਖੇਲਾ ਭਰਾਵਾ ਦੇ ਪਿੰਡ ਸਜਾਵਲਪੁਰ ਤਹਿਸੀਲ ਬਲਾਚੌਰ ਵਿਖੇ ਵੀ ਮਾਹੌਲ ਖੁਸ਼ੀ ਭਰਿਆ ਹੋਣ ਕਾਰਨ ਦੀਵਾਲੀ ਵਾਲਾ ਬਣਿਆ ਰਿਹਾ। ਪੰਜਾਬ ਦੀਆ ਅਹਿਮ ਸਖਸੀਅਤਾ ਜਿਹਨਾ ਵਿੱਚ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵਿਧਾਇਕ ਧਰਮਕੋਟ, ਨਿੰਦਰ ਘੁਗਿਆਣਵੀ ਪੰਜਾਬੀ ਲੇਖਕ, ਪੰਜਾਬੀ ਗਾਇਕ ਪੰਮੀ ਬਾਈ, ਹਰਜੀਤ ਹਰਮਨ ਗਾਇਕ, ਦੀਪਕ ਬਾਲੀ ਪਲਾਜਮਾ ਰਿਕਾਰਡਜ, ਅਮਰੀਕ ਦਿਆਲ ਪੰਜਾਬੀ ਲੇਖਕ, ਪੱਤਰਕਾਰ ਪਰਮਾਨੰਦ ਬ੍ਰਹਮਪੁਰੀ, ਸਾਬਕਾ ਸੰਸਦੀ ਸਕੱਤਰ ਪੰਜਾਬ ਚੌ.ਨੰਦ ਲਾਲ, ਇੰਦਰਜੀਤ ਸਿੰਘ ਲੁੱਡੀ, ਯੂਥ ਕਾਗਰਸ ਆਗੂਅਜੇ ਮੰਗੂਪੁਰ, ਸੀਨੀਅਰ ਆਗੂ ਰਾਜਵਿੰਦਰ ਲੱਕੀ, ਸਾਬਕਾ ਚੇਅਰਮੈਨ ਹਰਅਮਰਿੰਦਰ ਸਿੰਘ ਰਿੰਕੂ, ਦਲਜੀਤ ਸਿੰਘ ਬੈਸ, ਰਮਨਦੀਪ ਬੈਸ ਪੰਜਾਬੀ ਲੇਖਕ, ਬਲਜਿੰਦਰ ਸਿੰਘ ਪਨੇਸਰ, ਸਰਪੰਚ ਸਜਾਵਲਪੁਰ ਚੂਹੜ ਸਿੰਘ, ਪਰਮਜੀਤ ਸਿੰਘ ਤੂਰ ਸਰਪੰਚ ਠਠਿਆਲਾ ਅਤੇ ਪਾਲੀ ਸਰਪੰਚ ਟਕਾਰਲਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਸੱਤ ਸਮੁੰਦਰੋ ਪਾਰ ਅਸਟ੍ਰੇਲੀਆ ਜਿਹੇ ਦੇਸ਼ ਵਿੱਚ ਜਾ ਕੇ ਸਾਡੇ ਪੰਜਾਬੀਆ ਵਲੋ ਅਜਿਹੀ ਜਿੱਤ ਪ੍ਰਾਪਤ ਕਰਨੀ ਬਹੁਤ ਮਾਣ ਵਾਲੀ ਗੱਲ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: