Thu. Sep 19th, 2019

ਆਸਟ੍ਰੇਲੀਆ : ਰੇਪ ਪੀੜਤ ਪੰਜਾਬੀ ਲੜਕੀ ਖਿਲਾਫ ਫੇਸਬੁੱਕ ‘ਤੇ ਟਿੱਪਣੀ ਕਰਨ ਵਾਲੇ ਸਿੱਖ ਉਮੀਦਵਾਰ ਦੀ ਸਿਆਸਤ ‘ਚੋਂ ਕੱਟੀ ਟਿਕਟ

ਆਸਟ੍ਰੇਲੀਆ : ਰੇਪ ਪੀੜਤ ਪੰਜਾਬੀ ਲੜਕੀ ਖਿਲਾਫ ਫੇਸਬੁੱਕ ‘ਤੇ ਟਿੱਪਣੀ ਕਰਨ ਵਾਲੇ ਸਿੱਖ ਉਮੀਦਵਾਰ ਦੀ ਸਿਆਸਤ ‘ਚੋਂ ਕੱਟੀ ਟਿਕਟ

ਆਸਟਰੇਲੀਆ ਦੇ ਸਕਲਿਨ ਸਬਰਬ ਤੋਂ ਚੋਣ ਲੜ ਰਹੇ ਲਿਬਰਲ ਪਾਰਟੀ ਦੇ ਸਿੱਖ ਉਮੀਦਵਾਰ ਗੁਰਪਾਲ ਸਿੰਘ ਦੀ ਸਿਆਸਤ ਤੋਂ ਛੁੱਟੀ ਹੋ ਗਈ ਹੈ। ਦਰਅਸਲ ਗੁਰਪਾਲ ਸਿੰਘ ਵੱਲੋਂ ਲੰਘੇ ਵਰ੍ਹੇ ਫੇਸਬੁੱਕ ‘ਤੇ ਬਲਾਤਕਾਰ ਪੀੜਤ ਪੰਜਾਬੀ ਔਰਤ ਬਾਰੇ ਪਈ ਪੋਸਟ ‘ਤੇ ਕੁਮੈਂਟ ਕੀਤਾ ਗਿਆ ਸੀ, ਜਿਸ ‘ਚ ਗੁਰਪਾਲ ਸਿੰਘ ਨੇ ਪੀੜਤ ਲੜਕੀ ਦੀ ਬਜਾਏ ਉਸਦੇ ਪਤੀ ਨੂੰ ਵਿਕਟਿਮ ਦੱਸਿਆ ਤੇ ਨਾਲ ਹੀ ਪੀੜਤ ਲੜਕੀ ਦੇ ਇਲਜ਼ਾਮਾਂ ਨੂੰ ਗਲਤ ਠਹਿਰਾਇਆ। ਇਸ ਤੋਂ ਪਹਿਲਾ ਗੁਰਪਾਲ ਸਿੰਘ ਨੇ ਸਮਲਿੰਗੀ ਵਿਆਹਾਂ ‘ਤੇ ਦੇਸ਼ ਵਿਆਪੀ ਜਨਮਤ ਤੋਂ ਪਹਿਲਾਂ 2017 ਦੀ ਇੰਟਰਵਿਊ ਵਿੱਚ ਵਿਵਾਦਪੂਰਨ ਟਿੱਪਣੀ ਕੀਤੀ ਸੀ।

ਫੇਸਬੁੱਕ ‘ਤੇ ਕੀਤੀਆਂ ਆਪਣੀਆਂ ਟਿੱਪਣੀਆਂ ਤੋਂ ਬਾਅਦ ਗੁਰਪਾਲ ਸਿੰਘ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ। ਗੁਰਪਾਲ ਸਿੰਘ ਚੰਡੀਗੜ੍ਹ ਨਾਲ ਸਬੰਧ ਰੱਖਦੇ ਹਨ ਤੇ ਪੇਸ਼ੇ ਵਜੋਂ ਉਹ ਆਸਟ੍ਰਲੀਆ ‘ਚ ਵਕੀਲ ਨੇ। ਉਹ ਆਸਟਰੇਲੀਆ ਵਿੱਚ ਸਕਲਿਨ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸਨ। ਇਸ ਕਾਰੇ ਤੋਂ ਬਾਅਦ ਗੁਰਪਾਲ ਸਿੰਘ ਨੂੰ ਸਕਲਿਨ ਦੀ ਸੀਟ ਤੋਂ ਉਮੀਦਵਾਰ ਵਜੋਂ ਅਸਤੀਫ਼ਾ ਦੇਣਾ ਪਿਆ। ਪ੍ਰਧਾਨ ਮੰਤਰੀ ਸਕੌਟ ਮਾਰੀਸਨ ਨੇ ਗੁਰਪਾਲ ਵੱਲੋਂ ਦਿੱਤੇ ਅਸਤੀਫੇ ਦਾ ਸਵਾਗਤ ਕੀਤਾ ਹੈ। ਇਸਦੇ ਨਾਲ ਹੀ ਲਿਬਰਲ ਪਾਰਟੀ ਨੇ ਗੁਰਪਾਲ ਦੀਆਂ ਤਸਵੀਰਾਂ ਪਾਰਟੀ ਦੀ ਵੈਬਸਾਈਟ ਤੋਂ ਹਟਾ ਦਿੱਤੀਆਂ ਹਨ।

Leave a Reply

Your email address will not be published. Required fields are marked *

%d bloggers like this: