ਆਸਟ੍ਰੇਲੀਆ ਰਾਜਧਾਨੀ ਕੈਨਬਰਾ ਵਿੱਚ ਭਾਰਤੀ ਵਿਅਕਤੀ ਦੀ ਲਾਸ਼ ਮਿਲੀ

ਆਸਟ੍ਰੇਲੀਆ ਰਾਜਧਾਨੀ ਕੈਨਬਰਾ ਵਿੱਚ ਭਾਰਤੀ ਵਿਅਕਤੀ ਦੀ ਲਾਸ਼ ਮਿਲੀ

ਕੈਨਬਰਾ, 10 ਫਰਵਰੀ: ਵਿਦੇਸ਼ ਗਿਆ ਜਦੋਂ ਕਿਸੇ ਦਾ ਪੁੱਤ ਵਾਪਸ ਨਹੀਂ ਮੁੜਦਾ ਤਾਂ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ| ਸਾਲ 2017 ਵਿੱਚ ਵੀ ਆਸਟ੍ਰੇਲੀਆ ਗਏ ਕਈ ਪੰਜਾਬੀ ਨੌਜਵਾਨ ਹਾਦਸਿਆਂ ਦੇ ਸ਼ਿਕਾਰ ਹੋਏ| ਤਾਜ਼ਾ ਮਾਮਲਾ ਆਸਟ੍ਰੇਲੀਆ ਤੋਂ ਹੀ ਸਾਹਮਣੇ ਆਇਆ ਹੈ, ਜਿੱਥੇ ਇਕ ਭਾਰਤੀ ਦੀ ਲਾਸ਼ ਮਿਲੀ ਹੈ|
ਪੁਲੀਸ ਮੁਤਾਬਕ 40 ਸਾਲਾ ਪਰਿਮਾਲ ਦਾਸ ਦੀ ਲਾਸ਼ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਬੋਨਯਥਾਨ ਇਲਾਕੇ ਵਿੱਚ ਉਨ੍ਹਾਂ ਦੇ ਘਰ ਤੋਂ ਤਕਰੀਬਨ ਇਕ ਕਿਲੋਮੀਟਰ ਦੀ ਦੂਰੀ ਤੇ ਬਰਾਮਦ ਕੀਤੀ ਗਈ| ਇਹ ਘਟਨਾ ਬੀਤੇ 7 ਫਰਵਰੀ ਦੀ ਹੈ| ਪਰਿਮਾਲ ਦਾਸ ਸਟੂਡੈਂਟ ਵੀਜ਼ੇ ਤੇ 2009 ਵਿੱਚ ਭਾਰਤ ਤੋਂ ਆਸਟ੍ਰੇਲੀਆ ਆਏ ਸਨ| ਪਰਿਮਾਲ ਮੂਲ ਰੂਪ ਤੋਂ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਸਨ|
ਪਰਿਮਾਲ ਦੇ ਇਕ ਦੋਸਤ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਹੀ ਉਸ ਨੂੰ ਸਥਾਈ ਨਿਵਾਸ ਮਿਲਿਆ ਸੀ| ਦੋਸਤ ਮੁਤਾਬਕ ਪਰਿਮਾਲ ਬੀਤੇ ਹਫਤੇ ਮੈਲਬੌਰਨ ਆਏ ਸਨ ਅਤੇ ਬਹੁਤ ਖੁਸ਼ ਸਨ| ਦੋਸਤ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਪੜ੍ਹਾਈ ਮਗਰੋਂ ਕੁਝ ਸਮਾਂ ਫਾਸਟਫੂਡ ਕੰਪਨੀ ਵਿੱਚ ਕੰਮ ਕੀਤਾ| ਪਰਿਮਾਲ ਦੇ ਇਕ ਕਰੀਬੀ ਦੋਸਤ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਵੱਡੀ ਕੰਪਨੀ ਵਿੱਚ ਸਟੋਰ ਮੈਨੇਜਰ ਦੇ ਤੌਰ ਤੇ ਨੌਕਰੀ ਕਰਨੀ ਸੀ, ਜਿਸ ਕਾਰਨ ਉਹ ਬਹੁਤ ਖੁਸ਼ ਸਨ| ਓਧਰ ਪੁਲੀਸ ਦਾ ਕਹਿਣਾ ਹੈ ਕਿ ਮੌਤ ਦੇ ਕਾਰਨ ਸ਼ੱਕੀ ਨਹੀਂ ਹਨ ਪਰ ਉਹ ਜਾਂਚ ਕਰ ਰਹੇ ਹਨ| ਪੁਲੀਸ ਮੁਤਾਬਕ ਪਰਿਮਾਲ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ|

Share Button

Leave a Reply

Your email address will not be published. Required fields are marked *

%d bloggers like this: