Sat. Jul 20th, 2019

ਆਸਟ੍ਰੇਲੀਆ ਪੁਲਸ ਫ਼ਿਰੋਜ਼ਪੁਰ ਪੁੱਜੀ

ਆਸਟ੍ਰੇਲੀਆ ਪੁਲਸ ਫ਼ਿਰੋਜ਼ਪੁਰ ਪੁੱਜੀ

ਬ੍ਰਿਸਬੇਨ 5 ਅਪ੍ਰੈਲ ( ਗੁਰਵਿੰਦਰ ਰੰਧਾਵਾ): ਆਸਟ੍ਰੇਲੀਆ ਤੋਂ ਆਈ ਐੱਨ. ਆਰ. ਆਈ. ਰਵਨੀਤ ਕੋਰ ਦੇ ਪੰਜਾਬ ‘ਚ ਹੋਏ ਕਤਲ ਦੇ ਮੁੱਖ ਦੋਸ਼ੀਆਂ ਨੂੰ ਫੜਨ ਲਈ ਆਸਟ੍ਰੇਲੀਆਈ ਪੁਲਸ ਫਿਰੋਜ਼ਪੁਰ ਪੁੱਜੀ ਹੈ। ਆਸਟ੍ਰੇਲੀਆਈ ਫੈਡਰਲ ਪੁਲਸ ਨੇ ਮ੍ਰਿਤਕ ਰਵਨੀਤ ਕੌਰ ਦੇ ਪਤੀ ਅਤੇ ਉਸ ਦੀ ਪ੍ਰੇਮਿਕਾ ਨੂੰ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪੁਲਸ ਹੁਣ ਤਕ 4 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਹੈ। ਜਿਕਰਯੋਗ ਹੈ ਕਿ ਮੁਤਾਬਕ 14 ਮਾਰਚ ਨੂੰ ਪਿੰਡ ਬੱਗੇ ਕੇ ਪਿੱਪਲ ‘ਚੋਂ 29 ਸਾਲਾ ਐੱਨ. ਆਰ. ਆਈ. ਰਵਨੀਤ ਕੌਰ ਲਾਪਤਾ ਹੋ ਗਈ ਸੀ, ਜਿਸ ਦੀ ਲਾਸ਼ ਲਹਿਰਗਾਗਾ ਨਹਿਰ ‘ਚੋਂ ਮਿਲੀ ਸੀ। ਉਹ 4 ਸਾਲਾ ਬੱਚੀ ਦੀ ਮਾਂ ਸੀ। ਪਤੀ ਜਸਪ੍ਰੀਤ ਸਿੰਘ ਨੇ ਆਸਟ੍ਰੇਲੀਆ ‘ਚ ਬੈਠ ਕੇ ਰਵਨੀਤ ਦੇ ਕਤਲ ਦੀ ਸਾਜਸ਼ ਰਚੀ। ਉਸ ਨੇ ਆਪਣੀ ਦੋਸਤ ਕਿਰਨਜੀਤ ਕੌਰ ਨੂੰ ਭਾਰਤ ਭੇਜਿਆ ਅਤੇ ਪਤਨੀ ਦਾ ਕਤਲ ਕਰਵਾਇਆ।

ਅਜੇ ਤਕ ਮੁੱਖ ਦੋਸ਼ੀਆ ਪਕੜ ਤੋਂ ਬਾਹਰ ਹੋਣ ਕਾਰਨ ਰਵਨੀਤ ਦਾ ਪਰਿਵਾਰ ਵਾਰ-ਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਆਸਟ੍ਰੇਲੀਆ ‘ਚ ਰਹਿ ਰਹੇ ਪੰਜਾਬੀਆਂ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ ਫੈਡਰਲ ਪੁਲਸ ਦੇ ਐੱਸ. ਪੀ. ਡਿਟੈਕਟਿਵ ਮਰੇ ਟੇਲਰ ਤੇ ਕਾਨੂੰਨੀ ਸਲਾਹਕਾਰ ਆਸਟ੍ਰੇਲੀਅਨ ਹਾਈ ਕਮਿਸ਼ਨ ਸੰਜੇ ਮੈਣੀ ਨੇ ਫਿਰੋਜ਼ਪੁਰ ਪੁੱਜ ਕੇ ਪੁਲਸ ਦੇ ਸੀਨੀਅਰ ਅਫਸਰਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ।

Leave a Reply

Your email address will not be published. Required fields are marked *

%d bloggers like this: