Sat. Jul 20th, 2019

ਆਸਟ੍ਰੇਲੀਆ ਦੇ ਸ਼ਹਿਰ ਗੋਲ਼ਡ ਕੋਸਟ ਵਿਖੇਂ ਹੋਈ ਪਾਵਰਲਿਫਟਿੰਗ ਚੈਪੀਂਅਨਸ਼ਿਪ ਚ’ ਭੁਲੱਥ ਦੇ ਅਜੇਂ ਗੋਗਨਾ ਨੇ ਜਿੱਤਿਆ ਗੋਲ਼ਡ ਮੈਡਲ

ਆਸਟ੍ਰੇਲੀਆ ਦੇ ਸ਼ਹਿਰ ਗੋਲ਼ਡ ਕੋਸਟ ਵਿਖੇਂ ਹੋਈ ਪਾਵਰਲਿਫਟਿੰਗ ਚੈਪੀਂਅਨਸ਼ਿਪ ਚ’ ਭੁਲੱਥ ਦੇ ਅਜੇਂ ਗੋਗਨਾ ਨੇ ਜਿੱਤਿਆ ਗੋਲ਼ਡ ਮੈਡਲ

ਨਿਊਯਾਰਕ / ਬ੍ਰਿਸਬੇਨ 17 ਮਾਰਚ (ਰਾਜ ਗੋਗਨਾ,ਸੁਰਿੰਦਰਪਾਲ ਖੁਰਦ)— ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ 12 ਤੋਂ 17 ਮਾਰਚ ਤੱਕ ਚੱਲ ਰਹੀ ਏਸ਼ੀਅਨ ਪੈਸੀਫਿਕ ਕਲਾਸਿਕ ਪਾਵਰਲਿਫਟਿੰਗ ਅਤੇ ਬੈਂਚ ਪ੍ਰੈਸ ਦੇ ਮੁਕਾਬਲਿਆਂ ‘ਚ ਪੰਜਾਬ ਦੇ ਪਾਵਰਲਿਫਟਰ ਅਜੇ ਗੋਗਨਾ ਭੁਲੱਥ ਨੇ ਪਾਵਰ ਲਿਫਟਿੰਗ ਵਿਚ ਆਪਣੇ ਅੱਥਰੇ ਜੋਰ ਨਾਲ ਆਪਣੇ ਭਾਰ ਵਰਗ ਵਿਚ ਸਭ ਤੋਂ ਵੱਧ ਬੈਂਚ ਪ੍ਰੈਸ ਲਾ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ।

ਇਸ ਸਬੰਧੀ ਗੱਲਬਾਤ ਕਰਦਿਆਂ 26 ਸਾਲਾ ਪਾਵਰਲਿਫਟਰ ਅਜੇ ਗੋਗਨਾ ਪੁੱਤਰ ਪ੍ਰਵਾਸੀ ਸੀਨੀਅਰ ਪੱਤਰਕਾਰ ਰਾਜ ਗੋਗਨਾ ਨੇ ਦੱਸਿਆ ਕਿ ਪਿਛਲੇ ਸਾਲ ਦੁਬਈ ‘ਚ ਹੋਏ ਪੂਰੇ ਏਸ਼ੀਆ ਦੇ ਮੁਕਾਬਲਿਆਂ ਵਿਚ ਉਸ ਨੇ ਕਾਂਸੇ ਦਾ ਤਗਮਾ ਜਿੱਤ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਹੁਣ ਉਹ ਪਾਵਰ ਲਿਫਟਿੰਗ ਇੰਡੀਆ ਨਾਂ ਦੀ ਫੈਡਰੇਸ਼ਨ ਵਲੋਂ ਖੇਡਦਾ ਹੈ। ਪਾਵਰਲਿਫਟਿੰਗ ‘ਚ ਅਨੇਕਾਂ ਹੀ ਕਲੱਬਾਂ ਵਲੋਂ ਮਾਣਮੱਤੇ ਇਨਾਮ ਹਾਸਲ ਕਰ ਚੁੱਕਾ ਹੈ ਅਤੇ ਪੰਜਾਬ ਦੀਆਂ ਅਨੇਕਾਂ ਸਪੋਰਟਸ ਕਲੱਬਾ ਵਲੋਂ ਸਟਰੋਂਗਮੈਨ ਆਫ ਪੰਜਾਬ ਦਾ ਵੀ ਉਹ ਟਾਈਟਲ ਜਿੱਤ ਚੁੱਕਿਆ ਹੈ। ਅਜੇ ਗੋਗਨਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਭਾਰਤ ਵਲੋਂ ਜਪਾਨ ‘ਚ ਜਾ ਰਿਹਾ ਹੈ ਅਤੇ ਉਸਦਾ ਸੁਪਨਾ ਹੈ ਕਿ ਉਹ ਆਪਣੇ ਦੇਸ਼ ਅਤੇ ਸੂਬੇ ਲਈ ਵੀ ਜਪਾਨ ਤੋਂ ਗੋਲਡ ਮੈਡਲ ਪ੍ਰਾਪਤ ਕਰੇ

Leave a Reply

Your email address will not be published. Required fields are marked *

%d bloggers like this: