ਆਸਟ੍ਰੇਲੀਆ ਦਾ ਭਾਰਤੀਆਂ ਨੂੰ ਝਟਕਾ, ਵੀਜ਼ਾ ਪ੍ਰੋਗਰਾਮ ਬੰਦ

ss1

ਆਸਟ੍ਰੇਲੀਆ ਦਾ ਭਾਰਤੀਆਂ ਨੂੰ ਝਟਕਾ, ਵੀਜ਼ਾ ਪ੍ਰੋਗਰਾਮ ਬੰਦ

ਅੱਜ ਆਸਟ੍ਰੇਲੀਆ ਨੇ 457 ਵੀਜ਼ਾ ਪ੍ਰੋਗਰਾਮ ਬੰਦ ਕਰਨ ਦਾ ਐਲਾਨ ਕਰਕੇ ਭਾਰਤੀਆਂ ਨੂੰ ਝਟਕਾ ਦਿੱਤਾ ਹੈ। ਆਸਟ੍ਰੇਲੀਆ ਵੱਲੋਂ ਅੱਜ ਜਾਰੀ ਕੀਤੇ ਗਏ ਆਦੇਸ਼ਾਂ ਮੁਤਾਬਕ ਆਸਟ੍ਰੇਲੀਆ ਅੰਬੈਸੀ ਵੱਲੋਂ ਜਾਰੀ ਕੀਤਾ ਜਾਂਦਾ 457 ਵੀਜ਼ਾ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਹੈ। ਇਸ ਨਾਲ 95 ਹਜ਼ਾਰ ਅਸਥਾਈ ਵਿਦੇਸ਼ੀ ਵਰਕਰ ਪ੍ਰਭਾਵਿਤ ਹੋਣਗੇ।

457 ਵੀਜ਼ਾ ਪ੍ਰੋਗਰਾਮ ਵਜੋਂ ਜਾਣੇ ਜਾਂਦੇ ਇਸ ਵੀਜ਼ਾ ਪ੍ਰੋਗਰਾਮ ਨੂੰ ਵੱਡੀ ਗਿਣਤੀ ‘ਚ ਭਾਰਤੀ ਵਰਤੋਂ ‘ਚ ਲਿਆਉਂਦੇ ਸਨ। ਇਹ ਵੀਜ਼ਾ ਵਿਦੇਸ਼ੀ ਵਰਕਰਾਂ ਨੂੰ ਚਾਰ ਸਾਲ ਤੱਕ ਕੰਮ ਕਰਨ ਦੀ ਇਜਾਜ਼ਤ ਦਿੰਦਾ ਸੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਕਾਲਮ ਟਰਨਬੁਲ ਨੇ ਕਿਹਾ ਹੈ ਕਿ ਇਹ ਕਦਮ ਮੁਲਕ ਦੀ ਬੇਰੁਜ਼ਗਾਰੀ ਨੂੰ ਖਤਮ ਕਰ ਲਈ ਚੁੱਕਿਆ ਗਿਆ ਹੈ। ਇਸ ਨਾਲ ਦੇਸ਼ ਅੰਦਰ ਵੱਸਦੇ 95000 ਨਾਗਰਿਕਾਂ ਨੂੰ ਰੁਜ਼ਗਾਰ ਮਿਲੇਗਾ।

ਇਸ ਵੀਜ਼ਾ ਪ੍ਰੋਗਰਾਮ ਨੂੰ ਭਾਰਤ, ਬਰਤਾਨੀਆ ਤੇ ਚੀਨ ਵੱਲੋਂ ਵੱਡੇ ਪੱਧਰ ‘ਤੇ ਵਰਤਿਆ ਜਾਂਦਾ ਸੀ। ਹਾਲਾਂਕਿ ਪ੍ਰਧਾਨ ਮੰਤਰੀ ਨੇ ਯਕੀਨ ਦਿਵਾਇਆ ਹੈ ਇਸ ਵੀਜ਼ੇ ਦੀ ਥਾਂ ਕੋਈ ਨਵਾਂ ਪ੍ਰੋਗਰਾਮ ਲਿਆਂਦਾ ਜਾਵੇਗਾ। ਇਸ ਵਿੱਚ ਕੁਝ ਨਵੀਆਂ ਪਾਬੰਦੀਆਂ ਹੋਣਗੀਆਂ। ਸਤੰਬਰ 30 ਤੱਕ ਦੇ ਡਾਟਾ ਮੁਤਾਬਕ ਆਸਟ੍ਰੇਲੀਆ ਵਿੱਚ 95,757 ਵਿਦੇਸ਼ੀ ਵਰਕਰ ਇਸ ਵੀਜ਼ੇ ਤਹਿਤ ਕੰਮ ਕਰ ਰਹੇ ਸਨ।

Share Button

Leave a Reply

Your email address will not be published. Required fields are marked *