ਆਸਟ੍ਰੇਲੀਆ ‘ਚ ਲੱਭਿਆ ਸਿੱਖਾਂ ਦੀ ਸਥਾਪਤੀ ਦਾ ਕੇਂਦਰ

ss1

ਆਸਟ੍ਰੇਲੀਆ ‘ਚ ਲੱਭਿਆ ਸਿੱਖਾਂ ਦੀ ਸਥਾਪਤੀ ਦਾ ਕੇਂਦਰ

ਆਸਟ੍ਰੇਲੀਆ 'ਚ ਲੱਭਿਆ ਸਿੱਖਾਂ ਦੀ ਸਥਾਪਤੀ ਦਾ ਕੇਂਦਰ

ਮੈਲਬਰਨ: ਆਸਟਰੇਲੀਆ ਦੇ ਵਿਕਟੋਰੀਆ ਖੇਤਰ ਦਾ ਸ਼ਹਿਰ ਬਿਨਾਲਾ ਉਨ੍ਹਾਂ ਚੋਣਵੇਂ ਸਥਾਨਾਂ ਵਿੱਚੋਂ ਇੱਕ ਹੈ ਜੋ ਇਸ ਮੁਲਕ ਵਿੱਚ ਸਿੱਖਾਂ ਦੇ ਸਥਾਪਤੀ ਸਮੇਂ ਨਾਲ ਸਿੱਧੇ ਤੌਰ ‘ਤੇ ਸਬੰਧਤ ਹੈ। ਇਸ ਜਗ੍ਹਾ ਤੱਕ ਪਹੁੰਚਣ ਲਈ ਸਿੱਖਾਂ ਨੂੰ ਕਰੀਬ 97 ਸਾਲ ਦਾ ਸਮਾਂ ਲੱਗ ਗਿਆ ਪਰ ਆਖਰਕਾਰ ਇਸ ਸਥਾਨ ਨੂੰ ਲੱਭ ਲਿਆ ਗਿਆ। ਇਤਿਹਾਸਕਾਰ ਲਿਨ ਕੇਨਾ ਦੀ ਨਿਰੰਤਰ ਖੋਜ ਨਾਲ ਇਸ ਸਥਾਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਇੱਥੇ ਕੁਝ ਖਿੱਲਰਿਆ ਸਾਮਾਨ ਤੇ ਸ਼ੈੱਡ ਦੀ ਉਸਾਰੀ ਮਿਲੀ ਹੈ।

ਹਾਸਲ ਜਾਣਕਾਰੀ ਮੁਤਾਬਕ ਜਨਵਰੀ 1920 ਵਿੱਚ ਇੱਥੇ ਇੱਕ ਸਿੱਖ ਕਿਸਾਨ ਦੀ ਮੌਤ ਹੋ ਗਈ ਸੀ। ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭਾਰਤ ਤੋਂ ਲਿਆਉਣ ਲਈ ਗਿਆਰਾਂ ਮਹੀਨੇ ਦਾ ਸਮਾਂ ਲੱਗਿਆ। ਮ੍ਰਿਤਕ ਹਰਨਾਮ ਸਿੰਘ ਦੀ ਅੰਤਿਮ ਅਰਦਾਸ ਕੀਤੀ ਗਈ ਸੀ। ਇਸ ਮੌਕੇ ਦੂਰ-ਦੁਰਾਡੇ ਵੱਸੇ ਕਰੀਬ 30 ਸਿੱਖ ਇਕੱਠੇ ਹੋਏ ਸਨ। ਉਕਤ ਤਸਵੀਰ ਉਸ ਵੇਲੇ ਕਰਵਾਏ ਗਏ ਅਖੰਡ ਪਾਠ ਦੀ ਹੈ।

ਕੁਝ ਦਿਨ ਪਹਿਲਾਂ ਸਿੱਖਾਂ ਨੇ ਇਤਿਹਾਸਕਾਰ ਲਿਨ ਕੇਨਾ ਸਮੇਤ ਉਸ ਇਤਿਹਾਸਕ ਸਥਾਨ ਦਾ ਦੌਰਾ ਕੀਤਾ, ਜਿੱਥੇ ਕਰੀਬ ਇੱਕ ਸਦੀ ਪਹਿਲਾਂ ਪਹਿਲੀ ਵਾਰ ਅਖੰਡ ਪਾਠ ਦੇ ਭੋਗ ਪਾਉਣ ਪਿੱਛੋਂ ਭਾਈਚਾਰਕ ਇਕੱਤਰਤਾ ਕੀਤੀ ਗਈ ਸੀ। ਸਰੋਤਾਂ ਮੁਤਾਬਕ ਇਹ ਆਸਟਰੇਲੀਆ ਵਿੱਚ ਹੋਇਆ ਪਹਿਲਾ ਅਖੰਡ ਪਾਠ ਸੀ। ਇਕੱਤਰਤਾ ਵਿੱਚ ਇਤਿਹਾਸਕਾਰ ਲਿਨ ਕੇਨਾ ਤੇ ਉਸ ਦੀ ਪਤਨੀ ਕ੍ਰਿਸਟਲ ਨੇ ਉਸ ਸਮੇਂ ਨਾਲ ਸਬੰਧਿਤ ਭਾਈਚਾਰਕ ਤੱਥ ਸਾਂਝੇ ਕੀਤੇ। ਜਦੋਂ ਇੱਥੋਂ ਦੀਆਂ ਸਖਤ ਕਾਨੂੰਨੀ ਸ਼ਰਤਾਂ ਦੇ ਬਾਵਜੂਦ ਸਿੱਖ ਆਪਣੀਆਂ ਧਾਰਮਿਕ ਰਹੁ-ਰੀਤਾਂ ਤੇ ਪਛਾਣ ਨੂੰ ਬਰਕਰਾਰ ਰੱਖਦੇ ਸਨ।

ਸ਼ਹਿਰ ਦੇ ਮੇਅਰ ਨੇ ਕਿਹਾ ਕਿ ਭਾਈਚਾਰੇ ਦੇ ਇਤਿਹਾਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਸ ਸਥਾਨ ‘ਤੇ ਕੌਂਸਲ ਵੱਲੋਂ ਪੱਕੀ ਯਾਦਗਾਰ ਬਣਾਈ ਜਾਵੇਗੀ। ਕੇਂਦਰ ਸਰਕਾਰ ਤੋਂ ਸੰਸਦ ਮੈਂਬਰ ਰੌਬ ਮਿਚਲ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸਮਾਜ ਸੇਵੀ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਦੀ ਪੁਰਾਣੇ ਸਿੱਖ ਇਤਿਹਾਸ ਦੀ ਇਸ ਯਾਦਗਾਰ ਨੂੰ ਬਚਾਉਣ ਲਈ ਭਾਈਚਾਰੇ ਵੱਲੋਂ ਆਰਥਿਕ ਤੇ ਸਮਾਜਿਕ ਉਪਰਾਲੇ ਕੀਤੇ ਜਾਣਗੇ।

Share Button

Leave a Reply

Your email address will not be published. Required fields are marked *