ਆਸਟ੍ਰੇਲੀਆ ‘ਚ ਪੰਜਾਬੀ ਦੇ ਗੈਸ ਸਟੇਸ਼ਨ ‘ਤੇ ਹਮਲਾ

ss1

ਆਸਟ੍ਰੇਲੀਆ ‘ਚ ਪੰਜਾਬੀ ਦੇ ਗੈਸ ਸਟੇਸ਼ਨ ‘ਤੇ ਹਮਲਾ

ਮੈਲਬਰਨ: ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਇੱਕ ਪੰਜਾਬੀ ਗੈਸ ਸਟੇਸ਼ਨ ਉੱਤੇ ਅਚਾਨਕ ਕੁਝ ਲੋਕਾਂ ਨੇ ਭੰਨ-ਤੋੜ ਕਰ ਦਿੱਤੀ। ਭੰਨ-ਤੋੜ ਦੀ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋਈ ਹੈ।
ਇਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਚਾਰ ਅਧਖੜ ਉਮਰ ਦੇ ਵਿਅਕਤੀ ਸਟੋਰ ਵਿੱਚ ਦਾਖਲ ਹੁੰਦੇ ਹਨ ਤੇ ਭੰਨ-ਤੋੜ ਕਰਨੀ ਸ਼ੁਰੂ ਕਰ ਦਿੰਦੇ ਹਨ। ਸਟੋਰ ਦੇ ਬਾਹਰ ਖੜ੍ਹੀਆਂ ਕੁਝ ਗੱਡੀਆਂ ਦੀ ਵੀ ਇਨ੍ਹਾਂ ਨੇ ਤੋੜ-ਫੋੜ ਕੀਤੀ। ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਗੈਸ ਸਟੇਸ਼ਨ ਦੀ ਇਮਾਰਤ ਦੇ ਨਾਲ ਹੀ ਦੁਕਾਨ ਚਲਾਉਂਦੇ ਹਨ। ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਦਾ ਆਪਸ ਵਿੱਚ ਕਾਫ਼ੀ ਸਮੇਂ ਤੋਂ ਤਕਰਾਰ ਚੱਲ ਰਿਹਾ ਸੀ।
STORE 3 NEW NEW
ਗੈਸ ਸਟੇਸ਼ਨ ਦੇ ਮਾਲਕ ਜਪਨਜੋਤ ਗੰਢਾ ਨੇ ਦੱਸਿਆ ਕਿ ਗੁਆਂਢੀਆਂ ਨੇ ਆ ਕੇ ਬਿਨਾਂ ਕਿਸੇ ਕਾਰਨ ਦੇ ਉਨ੍ਹਾਂ ਦੇ ਸਾਮਾਨ ਦੀ ਭੰਨ-ਤੋੜ ਕੀਤੀ। ਇਸ ਘਟਨਾ ਤੋਂ ਬਾਅਦ ਪੁਲਿਸ ਤੁਰੰਤ ਮੌਕੇ ਉੱਤੇ ਪਹੁੰਚੀ ਤੇ ਉਨ੍ਹਾਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
Share Button