ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਆਸਕਰ ਐਵਾਰਡ ਜੇਂਤੂ ਅਮਰੀਕੀ ਅਭਿਨੇਤਰੀ ਸੂਜਨ ਸੈਰੰਡਨ ਨੇ ਵੀ ਟਵੀਟ ਕਰਕੇ ਭਾਰਤੀ ਕਿਸਾਨਾਂ ਦਾ ਕੀਤਾ ਸਮਰਥਨ

ਆਸਕਰ ਐਵਾਰਡ ਜੇਂਤੂ ਅਮਰੀਕੀ ਅਭਿਨੇਤਰੀ ਸੂਜਨ ਸੈਰੰਡਨ ਨੇ ਵੀ ਟਵੀਟ ਕਰਕੇ ਭਾਰਤੀ ਕਿਸਾਨਾਂ ਦਾ ਕੀਤਾ ਸਮਰਥਨ

ਵਾਸ਼ਿੰਗਟਨ, 6 ਫਰਵਰੀ (ਰਾਜ ਗੋਗਨਾ )—ਭਾਰਤ ਵਿੱਚ ਲਗਭਗ 70 ਦਿਨ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਵਿਦੇਸ਼ ਵਿੱਚ ਬੈਠੀਆਂ ਮਸ਼ਹੂਰ ਹਸਤੀਆਂ ਵੀ ਭਾਰੀ ਸਮਰਥਨ ਕਰ ਰਹੀਆਂ ਹਨ। ਕੌਮਾਂਤਰੀ ਪੌਪ ਸਿੰਗਰ ਰਿਹਾਨਾ ਬਾਅਦ ਤੋਂ ਬਾਅਦ ਹੁਣ ਆਸਕਰ ਐਵਾਰਡ ਜਿੱਤ ਚੁੱਕੀ ਅਮਰੀਕੀ ਅਦਾਕਾਰਾ ਸੂਜਨ ਸੈਰੰਡਨ ਨੇ ਵੀ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ ਹੈ। ਅਮਰੀਕੀ ਅਦਾਕਾਰਾ ਸੂਜਨ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਉਹ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹੀ ਹੈ। ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਇਸ ਟਵੀਟ ’ਤੇ ਲੋਕ ਕਾਫ਼ੀ ਲਾਈਕਸ ਅਤੇ ਰੀਟਵੀਟ ਕਰ ਰਹੇ ਹਨ।

ਦੱਸ ਦੇਈਏ ਕਿ ਸੂਜਨ 75 ਸਾਲ ਦੀ ਇੱਕ ਅਮਰੀਕੀ ਅਦਾਕਾਰਾ, ਸਮਾਜਸੇਵੀ ਅਤੇ ਐਗਜ਼ੀਕਿਊਟਿਵ ਪ੍ਰੋਡਿਊਸਰ ਹੈ। ਉਸ ਨੂੰ ਆਸਕਰ ਤੋਂ ਇਲਾਵਾ ਕਈ ਹੋਰ ਐਵਾਰਡ ਮਿਲ ਚੁੱਕੇ ਹਨ। ਫਿਲਮ ਜਗਤ ਵਿੱਚ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਨੂੰ 2002 ਵਿੱਚ ‘ਹਾਲੀਵੁਡ ਵੌਕ ਆਫ਼ ਫੇਮ’ ਵਿੱਚ ਸਟਾਰ ਦੇ ਨਾਲ ਸਨਮਾਨਤ ਕੀਤਾ ਗਿਆ ਸੀ। 2009 ਵਿੱਚ ਉਹ ਸਟੌਕਹੋਮ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਵੀ ਹਾਸਲ ਕਰ ਚੁੱਕੀ ਹੈ। ਦੱਸ ਦੇਈਏ 2013 ਵਿੱਚ ਭਾਰਤ ’ਚ ਹੋਏ 44ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਉਸ ਨੂੰ ਉਦਘਾਟਨ ਲਈ ਵੀ ਸੱਦਾ ਦਿੱਤਾ ਗਿਆ ਸੀ।

ਰਿਹਾਨਾ, ਮਿਆਂ ਅਤੇ ਗਰੇਟਾ ਦੇ ਟਵੀਟ ਤੋਂ ਬਾਅਦ ਭਾਰਤ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕਈ ਕੌਮਾਂਤਰੀ ਹਸਤੀਆਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕਰ ਚੁੱਕੀਆਂ ਹਨ। ਇਸ ਤੋਂ ਬਾਅਦ ਇਸ ਮਾਮਲੇ ਨੇ ਤੂਲ ਫ਼ੜ ਲਿਆ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: