ਆਵਾਰਾ ਪਸ਼ੂਆਂ ਤੋਂ ਰਾਜਗੀਰ ਪਰੇਸ਼ਾਨ

ss1

ਆਵਾਰਾ ਪਸ਼ੂਆਂ ਤੋਂ ਰਾਜਗੀਰ ਪਰੇਸ਼ਾਨ

ਕੀਰਤਪੁਰ ਸਾਹਿਬ ਸਮੇਤ ਆਸ-ਪਾਸ ਦੇ ਇਲਾਕਿਆਂ ਅੰਦਰ ਸੜਕਾਂ ਉੱਪਰ ਮੌਤ ਦੇ ਸੌਦਾਗਰ ਬਣੀ ਘੁੰਮਦੇ ਅਵਾਰਾ ਪਸ਼ੂ ਗੰਭੀਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ | ਪਹਿਲਾਂ ਇਹ ਅਵਾਰਾ ਪਸ਼ੂ ਵਿਰਲੇ ਵਿਰਲੇ ਦਿਖਾਈ ਦਿੰਦੇ ਸਨ ਪਰ ਹੁਣ ਇਹ ਹਰ ਜਗ੍ਹਾ ਦੇਖਣ ਨੂੰ ਆਮ ਮਿਲ ਜਾਂਦੇ ਹਨ | ਇਨ੍ਹਾਂ ਦੀ ਗਿਣਤੀ ‘ਚ ਲਗਾਤਾਰ ਹੋ ਰਿਹਾ ਵਾਧਾ ਰਾਹਗੀਰਾਂ ਲਈ ਕਿਸੇ ਖ਼ਤਰੇ ਦੀ ਘੰਟੀ ਨਾਲੋਂ ਘੱਟ ਨਹੀਂ | ਇਹ ਅਵਾਰਾ ਪਸ਼ੂ ਝੂੰਡ ਬਣਾ ਕੇ ਲਿੰਕ ਸੜਕਾਂ ਅਤੇ ਮੁੱਖ ਮਾਰਗਾਂ ਉੱਪਰ ਘੁੰਮਦੇ ਰਹਿੰਦੇ ਹਨ | ਇਨ੍ਹਾਂ ਦਾ ਜਿੱਥੇ ਦਿਲ ਕਰਦਾ ਹੈ ਇਹ ਉੱਥੇ ਬੈਠ ਜਾਂਦੇ ਹਨ | ਇਨ੍ਹਾਂ ਦੇ ਇਸ ਤਰ੍ਹਾਂ ਸੜਕਾਂ ਵਿਚਕਾਰ ਬੈਠਣ ਕਰਕੇ ਅਕਸਰ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ ਜਿਨ੍ਹਾਂ ‘ਚ ਕਈ ਵਾਰ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ |

ਦਿਨ ਸਮੇਂ ਤਾਂ ਇਹ ਸੜਕ ਵਿਚਕਾਰ ਬੈਠੇ ਦਿਖਾਈ ਦੇ ਜਾਂਦੇ ਹਨ ਪਰ ਰਾਤ ਸਮੇਂ ਇਨ੍ਹਾਂ ਉੱਪਰ ਬਹੁਤ ਘੱਟ ਨਜ਼ਰ ਪੈਂਦੀ ਹੈ | ਕਈ ਵਾਰ ਰਾਹਗੀਰ ਇਨ੍ਹਾਂ ਨੂੰ ਬਚਾਉਣ ਦੇ ਚੱਕਰ ‘ਚ ਆਪਣੇ ਵਾਹਨ ਹਾਦਸਾਗ੍ਰਸਤ ਕਰਵਾ ਬੈਠਦੇ ਹਨ | ਇਹ ਅਵਾਰਾ ਪਸ਼ੂ ਜਿੱਥੇ ਵਾਹਨ ਚਾਲਕਾਂ ਲਈ ਖ਼ਤਰਾ ਬਣਦੇ ਜਾ ਰਹੇ ਹਨ ਉੱਥੇ ਹੀ ਇਹ ਪੈਦਲ ਰਾਹਗੀਰਾਂ ਲਈ ਵੀ ਖਤਰਾ ਬਣਦੇ ਜਾ ਰਹੇ ਹਨ | ਇਨ੍ਹਾਂ ‘ਚ ਕਈ ਭਿਆਨਕ ਕਿਸਮ ਦੇ ਸਾਨ੍ਹ ਵੀ ਸ਼ਾਮਿਲ ਹਨ ਜੋ ਕਿ ਅਕਸਰ ਪੈਦਲ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਤਾਕ ‘ਚ ਰਹਿੰਦੇ ਹਨ | ਅਜਿਹੇ ਕਈ ਸਾਨ੍ਹ ਸਥਾਨਕ ਸ਼ਹਿਰ ਵਾਸੀਆਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕੇ ਹਨ | ਐਸੇ ਹੀ ਇਕ ਸਾਨ੍ਹ ਦੇ ਹਮਲੇ ‘ਚ ਇਕ ਬਜ਼ੁਰਗ ਦੀ ਜਾਨ ਤੱਕ ਜਾ ਚੁੱਕੀ ਹੈ | ਕਹਿਣ ਨੂੰ ਕੀਰਤਪੁਰ ਸਾਹਿਬ ਤੋਂ ਇਲਾਵਾ ਇਕ ਨਜ਼ਦੀਕੀ ਪਿੰਡ ‘ਚ ਦੋ ਗਊਸ਼ਾਲਾਵਾਂ ਖੁੱਲ੍ਹੀਆਂ ਹੋਈਆਂ ਹਨ ਪਰ ਇਨ੍ਹਾਂ ਗਊਸ਼ਾਲਾਵਾਂ ਨਾਲੋਂ ਸੜਕਾਂ ਉੱਪਰ ਘੁੰਮਣ ਵਾਲੇ ਅਵਾਰਾ ਪਸ਼ੂਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਸੜਕਾਂ ਉੱਪਰ ਘੁੰਮਦੇ ਮੌਤ ਦੇ ਇਨ੍ਹਾਂ ਸੌਦਾਗਰਾਂ ਦੀ ਵਧ ਰਹੀ ਗਿਣਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮੁੱਦੇ ਨੂੰ ਗ਼ੌਰ ਨਾਲ ਵਿਚਾਰਿਆ ਜਾਵੇ ਤਾਂ ਜੋ ਇਸ ਦਾ ਕੋਈ ਪੱਕਾ ਹੱਲ ਨਿਕਲ ਸਕੇ ਕਿਉਂਕਿ ਇਹ ਸਮੱਸਿਆ ਸਿਰਫ਼ ਇਕੱਲੇ ਕੀਰਤਪੁਰ ਸਾਹਿਬ ਦੀ ਨਹੀਂ ਬਲਕਿ ਪੂਰੇ ਸੂਬੇ ਦੀ ਹੈ |

Share Button

Leave a Reply

Your email address will not be published. Required fields are marked *