ਆਵਾਜਾਈ ‘ਚ ਪੈਂਦ ਵਿਘਨ ਖ਼ਤਮ ਕਰਨ ਲਈ ਜ਼ਿਲਾ ਮੈਜਿਸਟਰੇਟ ਵੱਲੋਂ ਮਨਾਹੀ ਹੁਕਮ ਜਾਰੀ

ss1

ਆਵਾਜਾਈ ‘ਚ ਪੈਂਦ ਵਿਘਨ ਖ਼ਤਮ ਕਰਨ ਲਈ ਜ਼ਿਲਾ ਮੈਜਿਸਟਰੇਟ ਵੱਲੋਂ ਮਨਾਹੀ ਹੁਕਮ ਜਾਰੀ

ਬਰਨਾਲਾ 4 ਜੁਲਾਈ (ਡਾ:ਓਮੀਤਾ): ਜ਼ਿਲਾ ਮੈਜਿਸਟਰੇਟ ਸ. ਭੁਪਿੰਦਰ ਸਿੰਘ ਰਾਏ ਨੇ ਸ਼ਹਿਰ ਬਰਨਾਲਾ ਦੇ ਬਾਜਾਰਾਂ ਵਿੱਚ ਭਾਰੀ ਵਹੀਕਲਾਂ ਕਾਰਨ ਪ੍ਰਭਾਵਿਤ ਹੁੰਦੀ ਆਵਾਜਾਈ ਦੇ ਮੱਦੇਨਜ਼ਰ ਮਨਾਹੀ ਹੁਕਮ ਜਾਰੀ ਕੀਤੇ ਹਨ। ਫੌਜਦਾਰੀ ਜਾਬਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਜਾਰੀ ਇਨਾਂ ਹੁਕਮਾਂ ਮੁਤਾਬਿਕ ਹੁਣ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਰੱਖਿਆ ਜਾਂਦਾ ਸਮਾਨ ਹੁਣ ਬਾਹਰ ਨਹੀਂ ਰੱਖਿਆ ਜਾ ਸਕੇਗਾ। ਇਸ ਦੇ ਨਾਲ ਹੀ ਟਰੈਕਟਰਾਂ, ਟਰਾਲੀਆਂ, ਟੈਂਪੂਆਂ, ਟਾਟਾ 407 ਆਦਿ ਭਾਰੀ ਟਰੱਕਾਂ ਰਾਹੀਂ ਸਮਾਨ ਦੀ ਢੋਆ-ਢੁਆਈ ਅਤੇ ਇੰਨਾਂ ਦੀ ਪਾਰਕਿੰਗ ਬਾਜਾਰ ਵਿੱਚ ਆਉਣ-ਜਾਣ ਵਾਲੀ ਟਰੈਫਿਕ ਵਿੱਚ ਵਿਘਨ ਪੈਦਾ ਕਰਕੇ ਸ਼ਹਿਰੀ ਟਰੈਫਿਕ ਜਾਮ ਕਰਾਉਂਦੀ ਹੈ। ਜਿਸਨੂੰ ਹਟਾਉਣ ਲਈ ਇਹ ਮਨਾਹੀ ਹੁਕਮ ਜਾਰੀ ਕੀਤੇ ਗਏ ਹਨ।
ਸ. ਰਾਏ ਨੇ 25 ਅਗਸਤ 2016 ਤੱਕ ਲਾਗੂ ਰਹਿਣ ਵਾਲੇ ਇੰਨਾਂ ਹੁਕਮਾਂ ’ਚ ਕਿਹਾ ਹੈ ਕਿ ਦੁਕਾਨਦਾਰਾਂ ਵੱਲੋਂ ਸ਼ਹਿਰ ਬਰਨਾਲਾ ਦੇ ਸਦਰ ਬਾਜ਼ਾਰ/ਫਰਵਾਹੀ ਬਾਜ਼ਾਰ/ ਹੰਡਿਆਇਆ ਬਾਜ਼ਾਰ ਵਿੱਚ ਅਤੇ ਕੱਚਾ ਕਾਲਜ ਰੋਡ/ਪੱਕਾ ਕਾਲਜ ਰੋਡ ਉੱਤੇ ਕਿਸੇ ਕਿਸਮ ਦਾ ਸਮਾਨ ਆਪਣੀ ਮਾਲਕੀ ਦੀ ਹੋਂਦ ਤੋਂ ਬਾਹਰ ਕੱਢਕੇ ਨਾ ਰੱਖਿਆ ਜਾਵੇ। ਇਸ ਦੇ ਨਾਲ ਹੀ ਸ਼ਹਿਰ ਬਰਨਾਲਾ ਦੇ ਸਦਰ ਬਾਜ਼ਾਰ ਵਿੱਚ ਕਿਸੇ ਵੀ ਕਿਸਮ ਦਾ ਫੋਰ-ਵੀਲਰ ਦਾਖਲ ਨਾ ਕੀਤਾ ਜਾਵੇ ਅਤੇ ਸਦਰ ਬਾਜ਼ਾਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਫੋਰ-ਵੀਲਰ ਦੀ ਪਾਰਕਿੰਗ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਕੀਤੀ ਜਾਵੇ। ਫਰਵਾਹੀ ਬਾਜ਼ਾਰ ਅਤੇ ਹੰਡਿਆਇਆ ਬਾਜ਼ਾਰ ਵਿੱਚ ਫੋਰ-ਵੀਲਰ ਦੀ ਪਾਰਕਿੰਗ, ਪਾਰਕਿੰਗ ਲਾਈਨਾਂ ਦੇ ਅੰਦਰ ਕੀਤੀ ਜਾਵੇ। ਉਨਾਂ ਕਿਹਾ ਕਿ ਸਾਰੇ ਬਾਜਾਰਾਂ ਵਿੱਚ ਲੋਡਿੰਗ ਵਹੀਕਲਜ, ਟਰੈਕਟਰ-ਟਰਾਲੀਆਂ, ਟੈਂਪੂਆਂ, ਟਾਟਾ-407 ਅਤੇ ਭਾਰੀ ਟਰੱਕਾਂ ਆਦਿ ਦੇ ਦਾਖ਼ਲ ਹੋਣ ਦਾ ਸਮਾਂ ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਦਾ ਹੋਵੇਗਾ। ਇਸ ਤੋਂ ਇਲਾਵਾ ਦਿਨ ਦਾ ਬਾਕੀ ਪੂਰਾ ਸਮਾਂ ਇਨਾਂ ਬਾਜ਼ਾਰਾਂ ਵਿੱਚ ਭਾਰੀ ਲੋਡਿੰਗ ਵਹੀਕਲਜ਼, ਲੋਡਿੰਗ ਟਰੈਕਟਰਾਂ-ਟਰਾਲੀਆਂ, ਟੈਂਪੂਆਂ, ਟਾਟਾ 407 ਅਤੇ ਭਾਰੀ ਟਰੱਕਾਂ ਆਦਿ ਦੇ ਦਾਖਲ ਹੋਣ ’ਤੇ ਪੂਰਨ ਤੌਰ ’ਤੇ ਪਾਬੰਦੀ ਹੋਵੇਗੀ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ਼ ਸਖ਼ਤ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *