ਆਲ ਇੰਡੀਆ ਟਰੈਕਿੰਗ ਕੈਂਪ ਵਿੱਚ ਪੰਜਾਬ ਦੇ ਐਨ ਸੀ ਸੀ ਕੈਡਿਟਾਂ ਨੇ ਕੀਤਾ ਪੰਜਾਬ ਦਾ ਨਾਂ ਰੌਸ਼ਨ

ss1

ਆਲ ਇੰਡੀਆ ਟਰੈਕਿੰਗ ਕੈਂਪ ਵਿੱਚ ਪੰਜਾਬ ਦੇ ਐਨ ਸੀ ਸੀ ਕੈਡਿਟਾਂ ਨੇ ਕੀਤਾ ਪੰਜਾਬ ਦਾ ਨਾਂ ਰੌਸ਼ਨ
ਸਕੂਲ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ, ਪ੍ਰਿੰ ਸੁਖਪਾਲ ਕੌਰ ਵਾਲੀਆ ਅਤੇ ਸਮੂਹ ਸਟਾਫ ਨੇਂ ਐਨ ਸੀ ਸੀ ਅਫਸਰ ਰਣਜੀਤ ਸਿੰਘ ਅਤੇ ਸਮੂਹ ਕੈਡਿਟਾਂ ਨੂੰ ਦਿੱਤੀ ਵਧਾਈ

img_6935ਸ਼੍ਰੀ ਅਨੰਦਪੁਰ ਸਾਹਿਬ, 31 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਆਲ ਇੰਡੀਆ ਟਰੈਕਿੰਗ ਕੈਂਪ ਜੋ ਕਿ ਲੇਖਾਪਾਨੀ ਅਸਾਮ ਵਿੱਚ ਸੋਲਾਂ ਅਕਤੂਬਰ ਤੋਂ ਚੌਵੀ ਅਕਤੂਬਰ ਤੱਕ ਚੱਲਿਆ ਉਸ ਕੈਂਪ ਵਿੱਚ ਪੰਜਾਬ ਡਾਇਰੈਕਟੋਰੇਟ ਵੱਲੋ ਐਨ ਸੀ ਸੀ ਅਫਸਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਸੱਠ ਕੈਡਿਟਾਂ ਵੱਲੋਂ ਭਾਗ ਲਿਆ ਗਿਆ।ਇਹਨਾਂ ਵਿੱਚੋ ਦਸ ਕੈਡਿਟ ਸਥਾਨਕ ਖਾਲਸਾ ਸਕੂਲ ਦੇ ਸਨ। ਐਨ ਸੀ ਸੀ ਅਫਸਰ ਰਣਜੀਤ ਸਿੰਘ ਸੈਣੀ ਨੇਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਕੈਡਿਟਾਂ ਨੂੰ ਅਸਾਮ ਦੇ ਵੱਖ ਮਹੱਤਵਪੂਰਨ ਸਥਾਨ ਜਿਵੇ ਭਾਰਤ ਦਾ ਪਹਿਲਾ ਤੇਲ ਖੂਹ ਡਿਗਬੋਈ, ਦੂਸਰੇ ਵਿਸ਼ਵ ਯੁੱਧ ਦਾ ਸਮਾਰਕ, ਕੋਲੇ ਦੀਆਂ ਖਾਣਾਂ, ਕੋਲ ਮਿਊਜ਼ੀਅਮ, ਤੇਲ ਮਿਊਜ਼ੀਅਮ,ਏਸ਼ੀਆ ਦੇ ਸਭ ਤੋ ਵੱਡੇ ਚਾਹ ਦੇ ਬਾਗ ਦਿਖਾਏ ਗਏ ਅਤੇ ਭਾਰਤੀ ਫੌਜ ਦੇ ਬਾਰੇ ਹੋਰ ਕਾਫੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਕੈਡਿਟਾਂ ਦੇ ਵੱਖ ਵੱਖ ਮੁਕਾਬਲੇ ਵੀ ਕਰਵਾਏ ਗਏ ਜਿਸ ਰੱਸਾ-ਕਸ਼ੀ ਵਿੱਚ ਪੰਜਾਬ ਨੇ ਪਹਿਲਾ, ਬਾਸਕਟਬਾਲ ਵਿੱਚ ਦੂਜਾ, ਸੋਲੋ ਗੀਤ ਵਿੱਚ ਪਹਿਲਾ, ਸਮੂਹ ਗਾਨ ਵਿੱਚ ਤੀਜਾ, ਗਰੁੱਪ ਡਾਂਸ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਇਸ ਕੈਂਪ ਦੇ ਦੌਰਾਨ ਕੈਂਪ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਦਿੱਤੇ ਸਹਿਯੋਗ ਕਾਰਨ ਟਰੈਕ ਮੈਨੇਜਰ ਕਰਨਲ ਅਲੋਕ ਕੁਮਾਰ ਅਤੇ ਕੈਪ ਕਮਾਂਡੈਂਟ ਕਰਨਲ ਰਾਜੀਵ ਢੰਡ ਵੱਲੋਂ ਐਨ ਸੀ ਸੀ ਅਫਸਰ ਰਣਜੀਤ ਸਿੰਘ ਸੈਣੀ ਦਾ ਵਿਸ਼ੇਸ਼ ਸਨਮਾਨ ਕੀਤਾ। ਪੰਜਾਬ ਦੇ ਕੈਡਿਟਾਂ ਦੀਆ ਇਹਨਾਂ ਪ੍ਰਾਪਤੀਆਂ ਤੇ ਕਰਨਲ ਆਰ ਐਸ ਗੁਲੇਰੀਆ, ਕਰਨਲ ਜਸਵਾਲ, ਸਕੂਲ ਪ੍ਰਧਾਨ ਸ ਇਕਬਾਲ ਸਿੰਘ ਲਾਲਪੁਰਾ, ਪ੍ਰਿੰ ਸੁਖਪਾਲ ਕੌਰ ਵਾਲੀਆ ਅਤੇ ਸਮੂਹ ਸਟਾਫ ਨੇਂ ਐਨ ਸੀ ਸੀ ਅਫਸਰ ਰਣਜੀਤ ਸਿੰਘ ਅਤੇ ਸਮੂਹ ਕੈਡਿਟਾਂ ਨੂੰ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *