ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਇੰਪਲਾਈਜ਼ ਯੂਨੀਅਨ ਵੱਲੋਂ 22 ਅਤੇ 29 ਦਸੰਬਰ ਨੂੰ ਧਰਨੇ ਦਾ ਐਲਾਨ

ss1

ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਇੰਪਲਾਈਜ਼ ਯੂਨੀਅਨ ਵੱਲੋਂ 22 ਅਤੇ 29 ਦਸੰਬਰ ਨੂੰ ਧਰਨੇ ਦਾ ਐਲਾਨ

ਮਲੋਟ, 20 ਦਸੰਬਰ (ਆਰਤੀ ਕਮਲ) : ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਇੰਪਲਾਈਜ਼ ਡਵੀਜ਼ਨ ਫ਼ਰੀਦਕੋਟ ਦੇ ਸਹਾਇਕ ਸਕੱਤਰ ਅਤੇ ਬ੍ਰਾਂਚ ਸਕੱਤਰ ਮਲੋਟ ਨੇ ਪੱਤਰਕਾਰਾਂ ਨੂੰ ਜਾਣਾਕਰੀ ਦਿੰਦਿਆਂ ਦੱਸਿਆ ਕਿ ਡਾਕ ਵਿਭਾਗ ਵੱਲੋਂ ਗ੍ਰਾਮੀਣ ਕਰਮਚਾਰੀਆਂ ਦੀ ਤਨਖਾਹ, ਭੱਤੇ ਆਦਿ ਸੌਧਣ ਲਈ ਪਿਛਲੇ ਸਾਲ ‘ਕਮਲੇਸ਼ ਚੰਦਰਾ ਕਮੇਟੀ’ ਬਣਾਈ ਗਈ ਸੀ। ਜਿਸ ਦੀ ਰਿਪੋਰਟ 24 ਨਵੰਬਰ ਨੂੰ ਸੈਕਟਰੀ ਡਾਕ ਵਿਭਾਗ ਨੂੰ ਸੌਪ ਦਿੱਤੀ ਗਈ ਹੈ। ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਇੰਪਲਾਈਜ਼ ਯੂਨੀਅਨ ਲਗਾਤਾਰ ਇਸ ਨਵੀਂ ਸੌਪੀ ਗਈ ਰਿਪੋਰਟ ਦੀ ਕਾਪੀ ਡਾਕ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਰਹੀ ਹੈ, ਪ੍ਰੰਤੂ ਡਾਕ ਵਿਭਾਗ ਦੇ ਉੱਚ ਅਧਿਕਾਰੀ ਟਾਲ ਮਟੋਲ ਦੀ ਨੀਤੀ ਅਪਣਾ ਰਹੇ ਹਨ ਜਦ ਕਿ ਸੈਕਟਰੀ ਪੋਸਟਲ ਵੱਲੋਂ ਯੂਨੀਅਨ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਇੱਕ ਹਫ਼ਤੇ ਦੇ ਅੰਦਰ ਰਿਪੋਰਟ ਦੀ ਉਪਲੱਬਧ ਕਰਵਾ ਦਿੱਤੀ ਜਾਵੇਗੀ, ਪ੍ਰੰਤੂ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਰਿਪੋਰਟ ਦੀ ਕਾਪੀ ਯੂਨੀਅਨ ਨੂੰ ਨਹੀਂ ਦਿੱਤੀ ਗਈ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਇਹ ਰਿਪੋਰਟ ਸੰਚਾਰ ਮੰਤਰੀ ਕੋਲ ਹੈ। ਜਰਨਲ ਸੈਕਟਰੀ ਵੱਲੋਂ ਇਸ ਲਈ ਮੰਤਰੀ ਨੂੰ ਮਿਲਿਆ ਜਾ ਚੁੱਕਾ ਹੈ, ਪਰ ਉਸ ਵੱਲੋਂ ਵੀ ਯੂਨੀਅਨ ਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ। ਜਿਸ ਕਾਰਨ ਜੱਥੇਬੰਦੀ ਨੇ ਮਜ਼ਬੂਰ ਹੋ ਕੇ 22 ਦਸੰਬਰ ਨੂੰ ਡਵੀਜ਼ਨ ਪੱਧਰ ਅਤੇ 29 ਦਸੰਬਰ ਨੂੰ ਸਰਕਲ ਪੱਧਰ ਤੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ।

Share Button

Leave a Reply

Your email address will not be published. Required fields are marked *