Sat. Aug 17th, 2019

ਆਲੂ ਦੇ ਛਿਲਕੇ ‘ਚ ਲੁਕੇ ਹਨ ਕਈ ਗੁਣ

ਆਲੂ ਦੇ ਛਿਲਕੇ ‘ਚ ਲੁਕੇ ਹਨ ਕਈ ਗੁਣ

ਆਲੂਆਂ ‘ਚ ਭਰਪੂਰ ਮਾਤਰਾ ਵਿੱਚ ਪੋਟਾਸ਼ੀਅਮ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਨਿਯਮਤ ਕਰਨ ਵਿੱਚ ਇਹ ਮਦਦਗਾਰ ਹੁੰਦਾ ਹੈ।

ਆਲੂ ਦੀ ਛਿਲਕਾ ਮੈਟਾਬਾਲੀਜਮ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ। ਛਿਲਕੇ ਸਣੇ ਆਲੂ ਖਾਣ ਨਾਲ ਨਸਾਂ ਨੂੰ ਮਜ਼ਬੂਤੀ ਮਿਲਦੀ ਹੈ।

ਆਲੂ ਦੇ ਛਿਲਕਿਆਂ ਵਿੱਚ ਆਇਰਨ ਹੁੰਦਾ ਹੈ। ਇਸ ਨਾਲ ਅਨੀਮਿਆ ਵਰਗੀ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ।

ਇਸ ਦੇ ਛਿਲਕੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਬੀ 3 ਮੌਜੂਦ ਹੁੰਦਾ ਹੈ। ਇਹ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ।

ਦੱਸਣਯੋਗ ਹੈ ਕਿ ਜ਼ਿਆਦਾਦਰ ਲੋਕ ਬ੍ਰੈਕਫਾਸਟ ਵਿੱਚ ਬ੍ਰੇਡ, ਫ਼ਰੂਟ, ਜੂਸ ਆਦਿ ਹੀ ਖਾਣਾ ਪਸੰਦ ਕਰਦੇ ਹਨ ਪਰ ਜੇ ਬ੍ਰੈਕਫਾਸਟ ਵਿੱਚ ਆਲੂ ਦੇ ਛਿਲਕੇ ਨੂੰ ਸ਼ਾਮਲ ਕਰਾਂਗੇ ਤਾਂ ਬਹੁਤ ਚੰਗਾ ਹੋਵੇਗਾ।

ਆਲੂ ਦੇ ਛਿਲਕੇ ਨੂੰ ਸੁੱਕਾ ਕੇ ਨਮਕ ਦੇ ਨਾਲ ਹਲਕੇ ਤੇਲ ਵਿੱਚ ਤਲ ਕੇ ਖਾਇਆ ਜਾ ਸਕਦਾ ਹੈ। ਇਹ ਨਾਸ਼ਤੇ ਲਈ ਉਪਯੋਗੀ ਹੈ। ਜੇਕਰ ਤੁਹਾਨੂੰ ਭੁੱਖ ਲੱਗੀ ਹੈ ਅਤੇ ਜ਼ਿਆਦਾ ਖਾਣੇ ਦੀ ਇੱਛਾ ਨਹੀਂ ਤਾਂ ਤੁਸੀਂ ਆਲੂ ਦੇ ਛਿਲਕਿਆਂ ਨਾਲ ਉਬਾਲ ਕੇ ਦੇਹੀ ਜਾਂ ਚਟਨੀ ਨਾਲ ਖਾਓ ਅਤੇ ਤੁਰੰਤ ਪੇਟ ਭਰ ਜਾਵੇਗਾ। ਇਹ ਚੰਗੀ ਡਾਈਟ ਵੀ ਹੈ।

Leave a Reply

Your email address will not be published. Required fields are marked *

%d bloggers like this: