Tue. Jun 25th, 2019

ਆਲਮਾਈਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਸਾਇੰਸ ਮੇਲੇ ਦਾ ਆਯੋਜਨ

ਆਲਮਾਈਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਸਾਇੰਸ ਮੇਲੇ ਦਾ ਆਯੋਜਨ

ਮਾਲੇਰਕੋਟਲਾ : ਸਥਾਨਕ ਆਲਮਾਈਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੰਡਿਆਲਾ ਰੋਡ, ਜਮਾਲਪੁਰਾ, ਮਾਲੇਰਕੋਟਲਾ ਵਿਖੇ ਵਿਦਿਆਰਥੀਆਂ ਵੱਲੋਂ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਦੇ ਵਿਦਿਆਰਥੀਆਂ ਵੱਲੋਂ ਦਿਲ ਦਾ ਮਾਡਲ, ਫੇਫੜਿਆਂ ਦਾ ਮਾਡਲ, ਬਲਾਸਟੀ ਫਰਨੈਸ, ਜਵਾਲਾਮੁਖੀ ਦਾ ਮਾਡਲ, ਸਸਤਾ ਅਤੇ ਘਰ ਵਿੱਚ ਬਣਾਇਆ ਜਾ ਸਕਣ ਵਾਲਾ ਰੂਮ ਹੀਟਰ, ਪੌਣ ਚੱਕੀ, ਪਾਣੀ ਨੂੰ ਸਾਫ ਕਰਨ, ਵਾਤਾਵਰਨ ਨੂੰ ਕਿਵੇਂ ਸਾਫ ਰੱਖ ਸਕਦੇ ਹਾਂ ਆਦਿ ਦੇ ਮਾਡਲ ਬਣਾਏ ਗਏ। ਵਿਦਿਆਰਥੀਆਂ ਵੱਲੋਂ ਪੁਰਾਤਣ ਅਤੇ ਨਵੇਂ ਜ਼ਮਾਨੇ ਨੂੰ ਦਰਸਾਉਂਦੇ ਸੱਭਿਆਚਾਰਕ ਅਤੇ ਕਲਚਰ ਮਾਡਲ ਵੀ ਬਣਾਏ ਗਏ। ਇਸ ਮੌਕੇ ਤੇ ਬੱਚਿਆਂ ਦੇ ਮਾਪਿਆਂ ਅਤੇ ਹੋਰ ਪਤਵੰਤਿਆਂ ਦੁਆਰਾ ਇਸ ਸਾਇੰਸ ਮੇਲੇ ਦਾ ਖੂਬ ਆਨੰਦ ਮਾਣਿਆਂ ਗਿਆ ਅਤੇ ਸਾਇੰਸ ਬਾਰੇ ਜਾਣਕਾਰੀ ਲਈ ਗਈ।ਬੱਚਿਆਂ ਵੱਲੋਂ ਉਹਨਾਂ ਨੂੰ ਮਾਈਕਰੋਸਕੋਪ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਦੱਸਿਆਂ ਕਿ ਸਾਇੰਸ ਅੱਜ ਦੇ ਜੀਵਨ ਦਾ ਆਧਾਰ ਬਣ ਰਹੀ ਹੈ। ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਹਰ ਰੋਜ਼ ਸਾਇੰਸ ਦੁਆਰਾ ਬਣਾਈਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ। ਉਹਨਾਂ ਇਸ ਦਾ ਸਿਹਰਾ ਸਾਇੰਸ ਅਧਿਆਪਕ ਮੈਡਮ ਨਜ਼ਮਾ ਨਸਰੀਨ ਅਤੇ ਕਲਾਸ ਇੰਚਾਰਜ਼ਾਂ ਨੂੰ ਦਿੱਤਾ ਜਿੰਨਾਂ ਦੀ ਹੋਸਲਾ ਅਫਜ਼ਾਈ ਅਤੇ ਬੱਚਿਆਂ ਨੂੰ ਦਿੱਤੀ ਮਦਦ ਸਦਕਾ ਇਸ ਸਾਇੰਸ ਮੇਲੇ ਦਾ ਸਫਲ ਆਯੋਜਨ ਹੋ ਸਕਿਆ। ਇਸ ਮੌਕੇ ਤੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਇਸ ਤਰਾਂ ਦੇ ਆਯੋਜਨ ਨਾਲ ਉਹਨਾਂ ਨੂੰ ਆਪਣੇ ਬੱਚਿਆਂ ਦੀ ਪ੍ਰਤਿਭਾ ਦਾ ਪਤਾ ਚੱਲਦਾ ਹੈ। ਇਹ ਸਕੂਲ ਵੱਲੋਂ ਚੁੱਕਿਆ ਗਿਆ ਕਦਮ ਬਹੁਤ ਹੀ ਸਲਾਘਾਯੋਗ ਹੈ।

Leave a Reply

Your email address will not be published. Required fields are marked *

%d bloggers like this: