ਆਰ ਟੀ ਆਈ ਅਧੀਨ ਸੂਚਨਾ ਦੇਣ ਲਈ ਪੋਸਟਲ ਸਵੀਕਾਰ ਨਹੀ ਕਰ ਰਿਹਾ ਐਸ ਡੀ ਐਮ ਦਫਤਰ

ਆਰ ਟੀ ਆਈ ਅਧੀਨ ਸੂਚਨਾ ਦੇਣ ਲਈ ਪੋਸਟਲ ਸਵੀਕਾਰ ਨਹੀ ਕਰ ਰਿਹਾ ਐਸ ਡੀ ਐਮ ਦਫਤਰ

ਗੜਸ਼ੰਕਰ, 10 ਦਸੰਬਰ (ਅਸ਼ਵਨੀ ਸ਼ਰਮਾ): ਪਿੰਡ ਟੱਬਾ ਦੇ ਨੰਬਰਦਾਰ ਤੇ ਰਿਟਾਇਰਡ ਪੰਚਾਇਤ ਅਧਿਕਾਰੀ ਬੈਜ ਨਾਥ ਚੌਧਰੀ ਨੇ ਪ੍ਰੈਸ ਨੂੰ ਜਾਰੀ ਲਿਖਤ ਬਿਆਨ ਵਿੱਚ ਦੋਸ਼ ਲਾਇਆ ਕਿ ਐਸ ਡੀ ਐਮ ਦਫਤਰ ਗੜਸ਼ੰਕਰ ਤੇ ਸੇਵਾ ਕੇਂਦਰ ਵਾਲੇ ਪਿਛਲੇ ਇਕ ਮਹੀਨੇ ਤੋ ਆਰ ਟੀ ਆਈ ਅਧੀਨ ਮੰਗੀ ਗਈ ਸੂਚਨਾਂ ਦੇਣ ਦਾ ਨਾ ਨਹੀ ਲੈ ਰਹੇ ਤੇ ਵਾਰ ਵਾਰ ਐਸ ਡੀ ਐਮ ਦਫਤਰ ਤੇ ਸੇਵਾ ਕੇਂਦਰ ਦੇ ਗੇੜੇ ਲਾਓਣ ਤੇ ਵੀ ਸੂਚਨਾਂ ਨਹੀ ਦਿੱਤੀ ਜਾ ਰਹੀ। ਬੈਜ ਨਾਥ ਚੌਧਰੀ ਨੇ ਦੱਸਿਆ ਕਿ ਉਸ ਨੇ ਮਿਤੀ 9 ਨਵੰਬਰ ਨੂੰ ਦਸ ਰੁਪਏ ਦੇ ਪੋਸਟਲ ਆਰਡਰ ਨੰਬਰ 42ਸੀ-290163 ਅਤੇ 42ਸੀ-290164 ਲਾ ਕੇ ਇਕ ਨੀਲੇ ਕਾਰਡ ਸਬੰਧੀ ਸੂਚਨਾਂ ਮੰਗੀ ਸੀ। ਇਸ ਸਬੰਧੀ ਐਸ ਡੀ ਐਮ ਦਫਤਰ ਨੇ ਆਪਣੇ ਪੱਤਰ ਨੰਬਰ 129 ਸੀਸੀ-ਮਿਤੀ 28 ਨਵੰਬਰ ਨਾਲ ਪੋਸਟਲ ਆਰਡਰ ਵਾਪਸ ਕਰਕੇ ਜਵਾਵ ਦਿੱਤਾ ਹੈ ਕਿ ਫੀਸ ਆਨ ਲਾਈਨ ਜਮਾਂ ਕਰਵਾਈ ਜਾਵੇ ਸੂਚਨਾਂ ਤਾਂ ਹੀ ਮਿਲ ਸਕਦੀ ਹੈ। ਇਸ ਤੋਂ ਬਾਦ ਮੈ ਸੇਵਾ ਕੇਂਦਰ ਗਿਆ ਤਾਂ ਉਹਨਾਂ ਕਿਹਾ ਕਿ ਫੀਸ ਐਸ ਡੀ ਐਮ ਦਫਤਰ ਵਾਲੇ ਨਗਦ ਦਸ ਰੁਪਏ ਲੈ ਕੇ ਰਸੀਦ ਦੇ ਸਕਦੇ ਹਨ। ਪਰ ਦੋਵਾਂ ਦਫਤਰਾਂ ਦੇ ਵਾਰ ਵਾਰ ਚੱਕਰ ਕੱਟਣ ਦੇ ਬਾਅਦ ਸੇਵਾ ਕੇਂਦਰ ਵਾਲਿਆਂ ਫਾਰਮ ਭਰਵਾ ਕੇ ਦਸ ਰੁਪਏ ਫੀਸ ਤਾਂ ਲੈ ਲਈ ਪਰ ਅਜ ਕਰੀਬ ਦੋ ਹਫਤੇ ਬੀਤ ਜਾਣ ਬਾਦ ਵੀ ਨ ਰਸੀਦ ਮਿਲੀ ਨ ਹੀ ਸੂਚਨਾ ਮਿਲੀ ਹੈ। ਨੰਬਰਦਾਰ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਆਰ ਟੀ ਆਈ ਕਮਿਸ਼ਨ ਪਾਸ ਲੈ ਕੇ ਜਾਵੇਗਾ।

ਕੀ ਕਹਿੰਦੇ ਨੇ ਐਸ ਡੀ ਐਮ ਦਫਤਰ ਦੇ ਕਰਮਚਾਰੀ-ਸਹਾਇਕ ਸਤ ਪਾਲ ਨੇ ਕਿਹਾ ਕਿ ਸਰਕਾਰ ਦੀ ਚਿੱਠੀ ਆਈ ਹੈ ਇਸ ਲਈ ਅਸੀਂ ਪੋਸਟਲ ਆਰਡਰ ਸਵੀਕਾਰ ਨਹੀ ਕਰ ਸਕਦੇ। ਤੁਸੀਂ ਸੇਵਾ ਕੇਂਦਰ ਵਿੱਚ ਆਨ ਲਾਈਨ ਫੀਸ ਹੀ ਜਮਾਂ ਕਰਵਾਓ। ਸੁਚਨਾਂ ਤਾਂ ਹੀ ਮਿਲੇਗੀ।

ਕੀ ਕਹਿੰਦੇ ਨੇ ਸੇਵਾ ਕੇਂਦਰ ਦੇ ਜਿਲਾ ਮੈਨੇਜਰ-ਸੇਵਾ ਕੇਂਦਰਾਂ ਦੇ ਜਿਲਾ ਮੈਨੇਜਰ ਸੁਰਜੀਤ ਕੁਮਾਰ ਨੇ ਪਹਿਲਾਂ ਤਾਂ ਫੋਨ ਚੁੱਕਿਆ ਹੀ ਨਹੀ । ਫਿਰ ਵਾਰ ਵਾਰ ਫੋਨ ਕਰਨ ਤੇ ਉਹਨਾਂ ਕਿਹਾ ਕਿ ਫੀਸ ਆਨ ਲਾਈਨ ਜਮਾਂ ਨਹੀ ਹੋ ਕਦੀ। ਐਸ ਡੀ ਐਮ ਦਫਤਰ ਵਾਲੇ ਤੁਹਾਨੂੰ ਸਹੀ ਗਲ ਨਹੀ ਦਸ ਰਹੇ ਉਹ ਪੋਸਟਲ ਆਰਡਰ ਵੀ ਲੈ ਸਕਦੇ ਹਨ ਤੇ ਰਸੀਦ ਵੀ ਦੇ ਸਕਦੇ ਹਨ। ਬਾਦ ਵਿੱਚ ਬਿਆਨ ਤੋ ਪਲਟਦਿਆਂ ਕਿਹਾ ਕਿ ਸੇਵਾ ਕੇਂਦਰ ਦਾ ਸਰਵਰ ਡਾਊਨ ਹੈ ਤੁਸੀਂ ਫਾਰਮ ਭਰ ਕੇ ਦਸ ਰੁਪਏ ਕਾਂਊਟਰ ਤੇ ਜਮਾਂ ਕਰਵਾ ਦਿਓ ਤੁਹਾਨੂੰ ਰਸੀਦ ਮਿਲ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: