ਆਰ ਐਸ ਐਸ ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਤੇ ਦੋਸ਼ ਤੈਅ

ss1

ਆਰ ਐਸ ਐਸ ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਤੇ ਦੋਸ਼ ਤੈਅ

ਮੁੰਬਈ, 12 ਜੂਨ: ਮਾਣਹਾਨੀ ਕੇਸ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਅੱਜ ਮਹਾਰਾਸ਼ਟਰ ਦੇ ਭਿਵੰਡੀ ਦੀ ਅਦਾਲਤ ਵਿੱਚ ਦੋਸ਼ ਤੈਅ ਹੋ ਗਏ ਹਨ| ਰਾਹੁਲ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ ਦੋਸ਼ੀ ਨਹੀਂ ਹੈ| ਰਾਹੁਲ ਖਿਲਾਫ ਆਈ.ਪੀ.ਧਾਰਾ 499 ਅਤੇ 500 ਤਹਿਤ ਦੋਸ਼ ਤੈਅ ਹੋਏ ਹਨ|
ਮਾਣਹਾਨੀ ਮਾਮਲਾ 6 ਮਾਰਚ 2014 ਨੂੰ ਇਕ ਚੁਣਾਵੀਂ ਰੈਲੀ ਵਿੱਚ ਰਾਹੁਲ ਗਾਂਧੀ ਦੇ ਕਥਿਤ ਬਿਆਨ ਨਾਲ ਜੁੜਿਆ ਹੈ, ਜਿਸ ਵਿੱਚ ਆਰ.ਐਸ.ਐਸ ਨੂੰ ਮਹਾਤਮਾ ਗਾਂਧੀ ਦੇ ਕਤਲ ਨਾਲ ਜੋੜਿਆ ਗਿਆ ਸੀ| ਆਰ.ਐਸ.ਐਸ ਦੇ ਇਕ ਸਥਾਨਕ ਵਰਕਰ ਰਾਜੇਸ਼ ਕੁੰਟੇ ਨੇ ਇਹ ਮਾਮਲਾ ਦਰਜ ਕਰਵਾਇਆ ਸੀ| ਸੰਘ ਵਰਕਰ ਰਾਜੇਸ਼ ਕੁੰਟੇ ਨੇ 2014 ਵਿੱਚ ਭਿਵੰਡੀ ਵਿੱਚ ਰਾਹੁਲ ਗਾਂਧੀ ਦਾ ਭਾਸ਼ਣ ਸੁਣਨ ਦੇ ਬਾਅਦ ਉਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ| ਰਾਹੁਲ ਨੇ ਉਸ ਭਾਸ਼ਣ ਵਿੱਚ ਕਿਹਾ ਸੀ ਕਿ ਮਹਾਤਮਾ ਗਾਂਧੀ ਦੇ ਕਤਲ ਪਿੱਛੇ ਆਰ.ਐਸ.ਐਸ ਦਾ ਹੱਥ ਸੀ|

Share Button

Leave a Reply

Your email address will not be published. Required fields are marked *