ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਆਰ ਐਸ ਐਸ ਅਰਾਜਕਤਾ ਫੈਲਾ ਕੇ ਉਪ ਮਹਾਂਦੀਪ ਨੂੰ ਖਾਨਾਜੰਗੀ ਵਲ ਧਕੇਲਣ ਤੋਂ ਗੁਰੇਜ਼ ਕਰੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਆਰ ਐਸ ਐਸ ਅਰਾਜਕਤਾ ਫੈਲਾ ਕੇ ਉਪ ਮਹਾਂਦੀਪ ਨੂੰ ਖਾਨਾਜੰਗੀ ਵਲ ਧਕੇਲਣ ਤੋਂ ਗੁਰੇਜ਼ ਕਰੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਸੰਘ ਮੁਖੀ ਮੋਹਨ ਭਾਗਵਤ ਇਹ ਨਾ ਭੁਲਣ ਕਿ ਸਿੱਖ ਇਕ ਵੱਖਰੀ ਅਤੇ ਸੰਪੂਰਨ ਕੌਮ ਹੈ
ਕੌਮਾਂ ਦੇ ਵਿਸ਼ਵਾਸ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਹੋਣ ਦੇ ਮੌਕੇ ਦਿਤੇ ਜਾਣਾ ਦੀ ਦਮਦਮੀ ਟਕਸਾਲ ਨੇ ਕੀਤੀ ਵਕਾਲਤ

ਮਹਿਤਾ/ ਅੰਮ੍ਰਿਤਸਰ 16 ਅਕਤੂਬਰ (ਨਿਰਪੱਖ ਕਲਮ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਰ ਐਸ ਐਸ ਦੇ ਵਡੇ ਆਗੂਆਂ ਵੱਲੋਂ ਦੇਸ਼ ਨੂੰ ਇਕ ਵਿਸ਼ੇਸ਼ ਵਿਸ਼ਵਾਸ ਅਤੇ ਜਾਤੀ ਸਭਿਆਚਾਰ ਨਾਲ ਜੋੜਦਿਆਂ ਭਾਰਤੀ ਰਾਸ਼ਟਰੀ ਪਛਾਣ ਪ੍ਰਤੀ ਬੇਲੋੜਾ ਵਿਵਾਦ ਖੜਾ ਕਰਨ ਦੀ ਸਖ਼ਤ ਅਲੋਚਨਾ ਕੀਤੀ ਹੈ ਅਤੇ ਕਿਹਾ ਕਿ ਅਜਿਹਾ ਕਰ ਕੇ ਸੰਘ ਆਗੂ ਯੂ ਐਨ ਓ ਦੇ ਸੰਸਾਰ ਸ਼ਾਂਤੀ ਸਥਾਪਤੀ ਦੇ ਮਿਸ਼ਨ ਵਿਚ ਹਿੰਦੂ ਕੱਟੜਵਾਦ ਦਾ ਰੋੜਾ ਅਟਕਾ ਕੇ ਅਰਾਜਕਤਾ ਦਾ ਮਾਹੌਲ ਪੈਦਾ ਕਰਦਿਆਂ ਇਸ ਉਪ ਮਹਾਂਦੀਪ ਨੂੰ ਖਾਨਾਜੰਗੀ ਵਲ ਧਕੇਲ ਰਹੇ ਹਨ। ਜੇ ਵਕਤ ਸਿਰ ਨਾ ਸੰਭਲੇ ਤਾਂ ਇਹ ਵਰਤਾਰਾ ਮਨੁੱਖਤਾ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ।
ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਦੇ ਮੁਖੀ ਨੇ ਆਰ ਐਸ ਐਸ ਮੁਖੀ ਮੋਹਨ ਭਾਗਵਤ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਰਾਰ ਦੇਣ ਲਈ ਉਸ ਨੂੰ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਅਜਿਹੀ ਧਾਰਮਿਕ ਕੱਟੜਵਾਦ ਰਾਹੀਂ ਮਨੁੱਖਤਾ ਵਿਚ ਵੰਡੀਆਂ ਪਾ ਕੇ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦੇ ਸਿਧਾਂਤ ਨੂੰ ਢਾਹ ਲਾਈ ਜਾ ਰਹੀ ਹੈ। ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੰਘ ਆਗੂਆਂ ਨੂੰ ਸਵਾਲ ਕੀਤਾ ਕਿ ਜੇ ਉਨ੍ਹਾਂ ਦੀ ਫ਼ਿਰਕਾਪ੍ਰਸਤੀ ਸੋਚ ਪਿੱਛੇ ਜਾਤੀ ਵਿਸ਼ੇਸ਼ ਦਾ ਕੋਈ ਗੁਪਤ ਏਜੰਡਾ ਜਾਂ ਉਮੰਗ ਛੁਪੀ ਹੋਈ ਹੈ ਤਾਂ ਉਹ ਇਹ ਵੀ ਨਾ ਭੁੱਲਣ ਕਿ ਸਿੱਖ ਵੀ ਇਕ ਮੁਕੰਮਲ ਅਤੇ ਵੱਖਰੀ ਕੌਮ ਹੈ, ਜਿਸ ਦੀਆਂ ਭਾਵਨਾਵਾਂ, ਵਿਸ਼ਵਾਸ ਅਤੇ ਅਕੰਖਿਆਵਾਂ ਨੂੰ ਦਰਕਿਨਾਰ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਨਾ ਇਕ ਹਿੰਦੂ ਰਾਸ਼ਟਰ ਹੈ ਅਤੇ ਨਾ ਹੀ ਇੱਥੋਂ ਦੇ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ। ਉਨਾਂ ਕਿਹਾ ਕਿ ਭਾਰਤ ਇਕ ਬਹੁ ਨਸਲੀ, ਬਹੁ ਕੌਮੀ, ਬਹੁ ਭਾਸ਼ਾਈ ਅਤੇ ਸੰਵਿਧਾਨ ਮੁਤਾਬਿਕ ਇਕ ਧਰਮ ਨਿਰਪੱਖ — ਜਮਹੂਰੀ ਗਣਰਾਜ ਹੈ। ਜਿਸ ਵਿਚ ਹਰੇਕ ਕੌਮਾਂ ਦੇ ਵਿਸ਼ਵਾਸ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਹੋਣ ਦਾ ਮੌਕਾ ਦਿਤਾ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *

%d bloggers like this: