ਆਰ.ਐਮ.ਪੀ.ਆਈ ਦੀ ਵਿਸ਼ਾਲ ਰੈਲੀ ਨੂੰ ਕਾਮਰੇਡ ਪਾਸਲਾ ਕਰਨਗੇ ਸੰਬੋਧਨ – ਦਰਾਜਕੇ

ss1

ਆਰ.ਐਮ.ਪੀ.ਆਈ ਦੀ ਵਿਸ਼ਾਲ ਰੈਲੀ ਨੂੰ ਕਾਮਰੇਡ ਪਾਸਲਾ ਕਰਨਗੇ ਸੰਬੋਧਨ – ਦਰਾਜਕੇ

img-20161023-wa0005ਭਿੱਖੀਵਿੰਡ 24 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਫ ਇੰਡੀਆ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਲੜੀ ਜਾ ਰਹੀ ਚੋਣ ਨੂੰ ਹੁਲਾਰਾ ਦੇਣ ਲਈ ਪਾਰਟੀ ਦੇ ਕੌਮੀ ਜਨਰਲ ਸੈਕਟਰੀ ਕਾਮਰੇਡ ਮੰਗਤ ਰਾਮ ਪਾਸਲਾ 25 ਅਕਤੂਬਰ ਨੂੰ ਕਸਬਾ ਦਿਆਲਪੁਰਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਆਰ.ਐਮ.ਪੀ.ਆਈ ਦੇ ਜਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਚਮਨ ਲਾਲ ਦਰਾਜਕੇ, ਹਰਜਿੰਦਰ ਸਿੰਘ ਚੂੰਗ, ਸਵਿੰਦਰ ਸਿੰਘ ਚੱਕ, ਗੱਜਣ ਸਿੰਘ ਨਾਰਲਾ, ਸੰਜੀਵ ਕੁਮਾਰ, ਹਰਚੰਦ ਸਿੰਘ, ਅੰਗਰੇਜ ਸਿੰਘ, ਭਗਵੰਤ ਸਿੰਘ ਸਾਂਧਰਾ ਆਦਿ ਆਗੂਆਂ ਨੇ ਦਿੱਤੀ ਤੇ ਆਖਿਆ ਕਿ ਰੈਲੀ ਦੌਰਾਨ ਹਲਕਾ ਖੇਮਕਰਨ ਤੋਂ ਪਾਰਟੀ ਉਮੀਦਵਾਰ ਦੇ ਨਾਮ ਦਾ ਐਲਾਨ ਵੀ ਕੀਤਾ ਜਾਵੇਗਾ। ਉਹਨਾਂ ਨੇ ਆਖਿਆ ਕਿ ਹਲਕਾ ਖੇਮਕਰਨ ਤੋਂ ਸਮੂਹ ਮਜਦੂਰਾਂ, ਕਿਸਾਨਾਂ, ਨੌਜਵਾਨਾਂ, ਦੁਕਾਨਦਾਰਾਂ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਰੈਲੀ ਵਿਚ ਵੱਡੀ ਗਿਣਤੀ ਵਿਚ ਪਹੰੁਚ ਕੇ ਰੈਲੀ ਨੂੰ ਸਫਲ ਬਣਾਉਣ।

 

Share Button

Leave a Reply

Your email address will not be published. Required fields are marked *