ਆਰਥਿਕ ਬੁਨਿਆਦ ‘ਤੇ ਰਾਖਵੇਂਕਰਨ ਦੀ ਲੋੜ – ਗਡਕਰੀ

ss1

ਆਰਥਿਕ ਬੁਨਿਆਦ ‘ਤੇ ਰਾਖਵੇਂਕਰਨ ਦੀ ਲੋੜ – ਗਡਕਰੀ

ਨਵੀਂ ਦਿੱਲੀ, 5 ਅਗਸਤ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰੋਜ਼ਗਾਰ ਤੇ ਰਾਖਵੇਂਕਰਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਗਡਕਰੀ ਨੇ ਕਿਹਾ ਹੈ ਕਿ ਰਾਖਵਾਂਕਰਨ ਰੋਜ਼ਗਾਰ ਦੇਣ ਦੀ ਗਰੰਟੀ ਨਹੀਂ ਹੈ, ਕਿਉਂਕਿ ਨੌਕਰੀਆਂ ਘੱਟ ਹੋ ਰਹੀਆਂ ਹਨ। ਮਹਾਰਾਸ਼ਟਰ ‘ਚ ਜਾਰੀ ਮਰਾਠਾ ਰਾਖਵਾਂਕਰਨ ਅੰਦੋਲਨ ਵਿਚਕਾਰ ਕੇਂਦਰੀ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜਾਤੀ ਆਧਾਰ ਨਹੀਂ, ਬਲਕਿ ਗਰੀਬੀ ਆਧਾਰ ‘ਤੇ ਰਾਖਵਾਂਕਰਨ ਦੇਣ ਦੀ ਲੋੜ ਹੈ, ਕਿਉਂਕਿ ਗਰੀਬ ਦੀ ਜਾਤੀ, ਭਾਸ਼ਾ ਤੇ ਖੇਤਰ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਜੇ ਰਾਖਵਾਂਕਰਨ ਕਿਸੇ ਸਮੂਹ ਨੂੰ ਮਿਲ ਵੀ ਜਾਂਦਾ ਹੈ ਤਾਂ ਨੌਕਰੀਆਂ ਕਿਥੇ ਹਨ।

Share Button

Leave a Reply

Your email address will not be published. Required fields are marked *