Tue. Jun 25th, 2019

ਆਰਥਿਕ ਤੰਗੀ ਦੇ ਚਲਦਿਆਂ ਨੋਜਵਾਨ ਨੇ ਕੀਤੀ ਖੁਦਕੁਸ਼ੀ

ਆਰਥਿਕ ਤੰਗੀ ਦੇ ਚਲਦਿਆਂ ਨੋਜਵਾਨ ਨੇ ਕੀਤੀ ਖੁਦਕੁਸ਼ੀ

ਦਿੜ੍ਹਬਾ ਮੰਡੀ 22 ਦਸੰਬਰ (ਰਣ ਸਿੰਘ ਚੱਠਾ)ਬੀਤੇ ਦਿਨੀਂ ਇਥੋਂ ਨੇੜਲੇ ਪਿੰਡ ਰਟੋਲਾਂ ਵਿਖੇ ਇੱਕ ਨੋਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੁਰਲਾਲ ਸਿੰਘ (21) ਪੁੱਤਰ ਅਜੈਬ ਸਿੰਘ ਰਮਦਾਸੀਆ ਸਿੱਖ ਨੇ ਘਰ ਦੀ ਆਰਥਿਕ ਤੰਗੀ ਦੇ ਚਲਦਿਆਂ ਰਾਤ ਨੂੰ ਛੱਤ ਵਾਲੇ ਪੱਖੇ ਨਾਲ  ਗਲ ਫਰਾਹਾ ਲੈਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਮਾਜ ਸੇਵੀ ਨੋਜਵਾਨ ਸਸਪਾਲ ਸਿੰਘ ਰਟੋਲ ਨੇ ਦੱਸਿਆ ਕਿ ਖੁਦਕੁਸ਼ੀ ਦਾ ਪਤਾ ਚੱਲਦਿਆਂ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।

Leave a Reply

Your email address will not be published. Required fields are marked *

%d bloggers like this: