ਆਰਥਿਕ ਤੰਗੀ ਤੋਂ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ss1

ਆਰਥਿਕ ਤੰਗੀ ਤੋਂ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਿੰਡ ਆਲ੍ਹੇਵਾਲਾ ਦਾਖਲੀ ਸਤੀਏਵਾਲਾ ਥਾਣਾ ਕੁੱਲਗੜ੍ਹੀ ਜ਼ਿਲ੍ਹਾ ਫਿਰੋਜ਼ਪੁਰ ਦੇ ਇਕ ਨੌਜ਼ਵਾਨ ਕਿਸਾਨ ਕੁਲਵੰਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਆਲੇਵਾਲਾ ਤਹਿ ਵਾ ਜ਼ਿਲ੍ਹਾ ਫਿਰੋਜ਼ਪੁਰ ਦੀ ਆਰਥਿਕ ਤੰਗੀ ਕਾਰਨ ਮੌਤ ਹੋ ਗਈ। ਕੁਲਵੰਤ ਸਿੰਘ ਅਤੇ ਉਸ ਦੇ ਦੋ ਭਰਾ ਅਤੇ ਇਕ ਭੈਣ ਸੀ ਅਤੇ ਸਾਰੇ ਭਰਾ ਵਾਹੀ ਕਰਦੇ ਹਨ। ਜ਼ਮੀਨ ਘੱਟ ਹੋਣ ਕਾਰਨ ਤੇ ਕਰਜ਼ਾ ਜ਼ਿਆਦਾ ਹੋਣ ਕਾਰਨ ਘਰ ਦੀ ਹਾਲਤ ਬਹੁਤ ਮਾੜੀ ਚੱਲ ਰਹੀ ਸੀ। ਸਰਕਾਰ ਦੇ ਕਰਜ਼ੇ ਮੁਆਫੀ ਕਾਰਨ ਕੋਈ ਵੀ ਆੜ੍ਹਤੀਆ ਅਤੇ ਨਾ ਹੀ ਬੈਂਕ ਕਿਸਾਨਾਂ ਨੂੰ ਪੈਸੇ ਦੇ ਰਿਹਾ, ਜਿਸ ਕਾਰਨ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਣ ਕਾਰਨ ਉਹ ਸਦਮੇ ਵਿਚ ਸੀ, ਜਿਸ ਕਾਰਨ ਅੱਜ ਕਿਸਾਨ ਦੀ ਮੌਤ ਹੋ ਗਈ। ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਜ਼ਮੀਨ ਘੱਟ ਹੋਣ ਕਾਰਨ ਕਰਜ਼ਾ ਬਹੂਤ ਜ਼ਿਅਦਾ ਹੋ ਗਿਆ ਸੀ ਤੇ ਜਿਸ ਦੇ ਕਾਰਨ ਹਰ ਵਕਤ ਕਿਸਾਨ ਕੁਲਵੰਤ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਮਾਂ ਬਾਪ ਅਤੇ ਬਜ਼ੁਰਗ ਦਾਦੀ ਹੋਣ ਕਾਰਨ ਸਾਰਾ ਘਰ ਦਾ ਬੋਝ ਇਸ ਕਿਸਾਨ ਤੇ ਸੀ ਅਤੇ ਆਰਥਿਕ ਤੰਗੀ ਕਾਰਨ ਅੱਜ ਕੁਲਵੰਤ ਸਿੰਘ ਦੀ ਮੌਤ ਹੋ ਗਈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਇਕ ਹੋਰ ਕਿਸਾਨ ਮੌਤ ਦੀ ਭੇਂਟ ਚੜ ਗਿਆ ਹੈ। ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਤੇ ਇਸ ਦੇ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ।
ਇਸ ਦੌਰਾਨ ਰਾਮਪੁਰਾ ਫੂਲਨੇੜੇ ਦੇ ਪਿੰਡ ਮਹਿਰਾਜ ਵਿਖੇ ਉਸ ਸਮੇਂ ਸਨਾਟਾ ਛਾ ਗਿਆ ਜਦੋਂ ਪਿੰਡ ਦੇ ਲੋਕਾਂ ਨੇ ਇੱਕ ਵਿਅਕਤੀ ਦੀ ਲਾਸ਼ ਨੂੰ ਪੱਖੇ ਨਾਲ ਲਟਕਦੇ ਵੇਖਿਆ। ਥਾਣਾ ਸਿਟੀ ਦੇ ਏਸ਼ਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਆਤਮਹੱਤਿਆ ਕਰਨ ਵਾਲੇ ਵਿਅਕਤੀ ਦਾ ਨਾਂ ਅਜਮੇਰ ਸਿੰਘ(54) ਪੁੱਤਰ ਸਾਧੂ ਸਿੰਘ ਸੀ। ਮ੍ਰਿਤਕ ਵਿਅਕਤੀ ਕੋਲ ਕਰੀਬ ਪੰਜ ਕਿੱਲੇ ਵਾਹੀ ਯੋਗ ਜਮੀਨ ਸੀ ਅਤੇ ਉਸਦੇ ਸਿਰ ਆੜਤੀਆ, ਸੁਸਾਇਟੀ ਸਮੇਤ ਬੈਂਕਾਂ ਦਾ ਕਰੀਬ 20 ਲੱਖ ਕਰਜਾ ਚੜਿਆ ਹੋਇਆ ਸੀ।ਕਰਜੇ ਤੋ ਤੰਗ ਆ ਕੇ ਮ੍ਰਿਤਕ ਵਿਅਕਤੀ ਨੇ ਆਪਣੇ ਸੋਣ ਵਾਲੇ ਕਮਰੇ ਚ ਛੱਤ ਦੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਦਾ ਇਕਲੋਤਾ ਬੇਟਾ ਖੇਤ ਚ ਪਾਣੀ ਲਗਾ ਕੇ ਘਰੋਂ ਚਾਹ ਲੈਣ ਆਇਆ। ਲਾਸ਼ ਦਾ ਪੋਸਟਮਾਰਟਮ ਕਰਵਾ ਵਾਰਸਾ ਹਵਾਲੇ ਕਰ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *